10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਡੀ. ਏ. ਵੀ. ਕਾਲਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੀ

Ad Position 21
No active advertisement
ਅਜੀਤ ਡੈਸਕ 11-04-2026
ਹੁਸ਼ਿਆਰਪੁਰ, 10 ਅਪ੍ਰੈਲ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਹੁਸ਼ਿਆਰਪੁਰ ਨੇ ਗਣਿਤ ਸਟਰੀਮ ਦੇ ਸਭ ਤੋਂ ਯੋਗ ਵਿਦਿਆਰਥੀ ਨੂੰ 'ਸ੍ਰੀ ਹਰਜਿੰਦਰਪ੍ਰਕਾਸ਼ ਮੈਮੋਰੀਅਲ ਸਕਾਲਰਸ਼ਿਪ' ਅਤੇ ਭੌਤਿਕ ਵਿਗਿਆਨ ਸਟਰੀਮ ਦੇ ਯੋਗ ਵਿਦਿਆਰਥੀ ਨੂੰ ਮੀਨਜ਼-ਕਮ-ਮੈਰਿਟ ਦੇ ਆਧਾਰ 'ਤੇ 'ਚੌਧਰੀ ਖੁਸ਼ਹਾਲ ਸਿੰਘ ਮੈਮੋਰੀਅਲ ਸਕਾਲਰਸ਼ਿਪ' ਵੰਡੀ | ਇਹ ਸਕਾਲਰਸ਼ਿਪ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਵੰਡੀ | ਇਸ ਮੌਕੇ ਸਮਾਗਮ ਦੀ ਅਗਵਾਈ ਪਿ੍ੰਸੀਪਲ ਪ੍ਰੋਫੈਸਰ (ਡਾ.) ਵਿਨੈ ਕੁਮਾਰ ਨੇ ਕੀਤੀ | ਉਨ੍ਹਾਂ ਦੱਸਿਆ ਕਿ ਇਸ ਸਾਲ ਸਾਇੰਸ ਸਟਰੀਮ (ਨਾਨ-ਮੈਡੀਕਲ) ਦੇ ਦੋ ਵਿਦਿਆਰਥੀਆਂ ਜਸਕੀਰਤ ਸਿੰਘ ਅਤੇ ਸਾਕਸ਼ੀ ਸੈਣੀ ਨੂੰ 4-4 ਹਜ਼ਾਰ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ | ਕਾਲਜ ਵਿਦਿਆਰਥੀਆਂ ਨੇ ਇਸ ਸਕਾਲਰਸ਼ਿਪ ਲਈ ਲਖਬੀਰਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਅਤੇ ਆਪਣੇ ਟੀਚੇ 'ਤੇ ਕੇਂਦਰਿਤ ਰਹਿਣ ਅਤੇ ਅਜਿਹੇ ਮੌਕਿਆਂ ਦਾ ਸਭ ਤੋਂ ਵਧੀਆ ਉਪਯੋਗ ਕਰਨ ਲਈ ਉਤਸ਼ਾਹਿਤ ਕੀਤਾ | ਸਕੱਤਰ ਆਰ. ਐਮ. ਭੱਲਾ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਸਮਾਗਮ 'ਚ ਐੱਸ. ਏ. ਐੱਫ. ਕਮੇਟੀ ਦੇ ਕਨਵੀਨਰ ਡਾ. ਵਰਸ਼ਾ ਮਹਿੰਦਰਾ, ਕਾਲਜ ਬਰਸਰ ਨਵੀਨ ਕੁਮਾਰ, ਰੀਨਾ ਤੇ ਡਾ. ਗੀਤੂ ਅਗਨੀਹੋਤਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ 'ਚ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਜਸਪਾਲ ਸਿੰਘ ਸਰਬਸੰਮਤੀ ਨਾਲ ਸਹਿਕਾਰੀ ਸਭਾ ਨਰਿਆਲ ਦੇ ਪ੍ਰਧਾਨ ਬਣੇ
Ad Position 24