ਹੁਸ਼ਿਆਰਪੁਰ, 10 ਅਪ੍ਰੈਲ (ਬਲਜਿੰਦਰਪਾਲ ਸਿੰਘ)-ਪੰਜਾਬ ਦਿਵਿਆ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਹੁਸ਼ਿਆਰਪੁਰ ਦੇ ਰੌਸ਼ਨ ਗਰਾਊਾਡ 'ਚ 14 ਤੋਂ 20 ਅਪ੍ਰੈਲ ਤੱਕ ਰੋਜ਼ਾਨਾ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਕਰਵਾਏ ਜਾ ਰਹੇ ਸ਼੍ਰੀਮਦ ਭਾਗਵਤ ਕਥਾ ਸਮਾਗਮ ਸਬੰਧੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਤੇ 'ਆਪ' ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਅਤੇ ਪੰਜਾਬ ਟੂਰਿਜ਼ਮ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਨੂੰ ਸੱਦਾ ਪੱਤਰ ਦਿੱਤਾ ਗਿਆ | ਇਸ ਮੌਕੇ ਸੰਸਥਾ ਦੇ ਪ੍ਰਤੀਨਿਧੀਆਂ ਨੇ ਸਿਸੋਦੀਆ ਤੇ ਬਾਲੀ ਨੂੰ ਸਮਾਗਮ ਦੀ ਰੂਪਰੇਖਾ, ਉਦੇਸ਼ ਅਤੇ ਸਮਾਜ 'ਚ ਇਸ ਦੇ ਸਕਾਰਾਤਮਿਕ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਸ਼੍ਰੀਮਦ ਭਾਗਵਤ ਕਥਾ ਸਿਰਫ਼ ਧਾਰਮਿਕ ਪ੍ਰੋਗਰਾਮ ਹੀ ਨਹੀਂ, ਸਗੋਂ ਸਮਾਜ 'ਚ ਨੈਤਿਕ ਮੁੱਲਾਂ, ਅਧਿਆਤਮਿਕ ਚੇਤਨਾ, ਪਰਿਵਾਰਕ ਸੰਸਕਾਰਾਂ ਅਤੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਦਾ ਇੱਕ ਮਜ਼ਬੂਤ ਸਾਧਨ ਹੈ | ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ 'ਚ ਹੋਣ ਵਾਲੀ ਇਹ ਕਥਾ ਵੀ ਇਸੇ ਸੰਕਲਪ ਦਾ ਇੱਕ ਮਹੱਤਵਪੂਰਨ ਯਤਨ ਹੈ | ਮਨੀਸ਼ ਸਿਸੋਦੀਆ ਅਤੇ ਦੀਪਕ ਬਾਲੀ ਨੇ ਇਸ ਸਮਾਗਮ ਲਈ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਅਧਿਆਤਮਿਕ ਅਤੇ ਸਾਂਸਕਿ੍ਤਿਕ ਪ੍ਰੋਗਰਾਮ ਸਮਾਜ ਨੂੰ ਜੋੜਨ, ਸਕਾਰਾਤਮਿਕ ਊਰਜਾ ਪ੍ਰਦਾਨ ਕਰਨ ਅਤੇ ਭਾਰਤੀ ਸਭਿਆਚਾਰ ਅਤੇ ਮੁੱਲਾਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਇਸ ਮੌਕੇ ਸਵਾਮੀ ਪਰਮਾਨੰਦ, ਸਵਾਮੀ ਗਿਰਧਰਾਨੰਦ ਅਤੇ ਸਵਾਮੀ ਸੱਜਨਾਨੰਦ ਨੇ ਸੰਸਥਾ ਵਲੋਂ ਸਾਰੇ ਇਲਾਕੇ ਦੇ ਨਿਵਾਸੀਆਂ ਅਤੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਮਾਗਮ ਦਾ ਲਾਹਾ ਲੈਣ |