ਹੁਸ਼ਿਆਰਪੁਰ, 10 ਅਪ੍ਰੈਲ (ਬਲਜਿੰਦਰਪਾਲ ਸਿੰਘ)-ਦਿੱਲੀ ਇੰਟਰਨੈਸ਼ਨਲ ਸਕੂਲ 'ਚ ਨਰਸਰੀ ਜਮਾਤ ਤੇ ਛੋਟੇ-ਛੋਟੇ ਵਿਦਿਆਰਥੀਆਂ ਲਈ ਅੱਖਰ ਆਰੰਭ ਪ੍ਰੋਗਰਾਮ ਸਕੂਲ ਦੇ ਪਿੰ੍ਰ. ਮਾਰਿਆ ਜਾਨ ਦੇ ਮਾਰਗ ਦਰਸ਼ਨ ਅਤੇ ਹੈਡਮਿਸਟ੍ਰੈਸ ਿਲੰਸੀ ਜਾਨ ਅਤੇ ਸਮਨਵਕ ਤਰੁਨਮ ਦੇ ਨਿਰਦੇਸ਼ਨ 'ਚ ਕਰਵਾਇਆ ਗਿਆ | ਇਹ ਪ੍ਰੋਗਰਾਮ ਬੱਚਿਆਂ ਦੇ ਸਿੱਖਿਅਕ ਜੀਵਨ ਦੀ ਪਹਿਲੀ ਪੌੜੀ ਦਾ ਪ੍ਰਤੀਕ ਬਣਿਆ | ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਸਰਸਵਤੀ ਪੂਜਾ ਕਰਦਿਆਂ ਬੱਚਿਆਂ ਦੇ ਚੰਗੇ ਭਵਿੱਖ, ਗਿਆਨ, ਬੁੱਧੀ ਅਤੇ ਵਿਵੇਕ ਦੀ ਕਾਮਨਾ ਕੀਤੀ ਗਈ | ਇਸ ਪ੍ਰੋਗਰਾਮ 'ਚ ਸਾਰੇ ਅਧਿਆਪਕਾਂ, ਬੱਚਿਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਨੇ ਸ਼ਰਧਾਪੂਰਵਕ ਭਾਗ ਲਿਆ | ਇਸ ਮੌਕੇ ਬੱਚਿਆਂ ਨੇ ਚਾਵਲ ਦੀ ਥਾਲ਼ੀ 'ਚ ਆਪਣੇ ਆਪਣੇ ਛੋਟੇ ਛੋਟੇ ਹੱਥਾਂ 'ਚ ਪਹਿਲਾ ਅੱਖਰ ਲਿਖਵਾਇਆ ਗਿਆ | ਸਕੂਲ ਦੇ ਨਿਰਦੇਸ਼ਕ ਅਮਿੱਤ ਤੋਲਾ ਨੇ ਇਸ ਸ਼ਲਾਘਾਯੋਗ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਦੇ ਹਨ ਅਤੇ ਉਨ੍ਹਾਂ 'ਚ ਸਿੱਖਣ ਦੇ ਪ੍ਰਤੀ ਰੁਚੀ ਦਾ ਵਿਕਾਸ ਹੁੰਦਾ ਹੈ | ਉਨ੍ਹਾਂ ਅਧਿਆਪਕਾਂ ਅਤੇ ਸਟਾਫ਼ ਨੂੰ ਇਸ ਪ੍ਰੋਗਰਾਮ ਦੀ ਵਧਾਈ ਦਿੱਤੀ |