07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਜਿੰਪਾ ਦੀ ਅਗਵਾਈ 'ਚ ਭਾਜਪਾ ਆਗੂ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 13-04-2026

ਹੁਸ਼ਿਆਰਪੁਰ, 12 ਅਪ੍ਰੈਲ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ 'ਚ ਭਾਜਪਾ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ, ਜਦੋਂ ਭਾਜਪਾ ਦੀ ਦੋ ਵਾਰ ਕੌਂਸਲਰ ਰਹਿ ਚੁੱਕੀ ਸੁਰੇਖਾ ਬਰਜਾਤਾ ਨੇ ਸਾਥੀਆਂ ਪ੍ਰਵੀਨ ਕੁਮਾਰ ਬਰਜਾਤਾ, ਕਾਂਤਾ ਦੇਵੀ, ਪਿ੍ਥਵੀ ਰਾਜ, ਮੇਹਰ ਸਿੰਘ, ਬਲਵੀਰ ਰਾਮ, ਹਰਿੰਦਰ ਸਿੰਘ, ਲਾਭ ਚੰਦਰ, ਰਾਮ ਗੋਪਾਲ, ਅਸ਼ੋਕ ਕੁਮਾਰ, ਕਮਲਜੀਤ ਕੁਮਾਰ, ਸੁਖਵਿੰਦਰ ਕੌਰ ਅਤੇ ਸਤਪਾਲ ਆਦਿ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਇਸ ਮੌਕੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ 'ਆਪ' 'ਚ ਸ਼ਾਮਿਲ ਹੋਣ ਵਾਲੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਲ ਲੋਕ ਭਲਾਈ, ਪਾਰਦਰਸ਼ਤਾ ਅਤੇ ਵਿਕਾਸ ਹੈ | ਉਨ੍ਹਾਂ ਕਿਹਾ ਕਿ ਸੁਰੇਖਾ ਵਰਗੇ ਤਜਰਬੇਕਾਰ ਆਗੂ ਦੇ ਆਉਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ | ਸੁਰੇਖਾ ਬਰਜਾਤਾ ਨੇ ਕਿਹਾ ਕਿ ਉਨ੍ਹਾਂ ਨੇ ਲੰਮਾ ਸਮਾਂ ਭਾਜਪਾ 'ਚ ਕੰਮ ਕੀਤਾ, ਪਰ ਹੁਣ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਆਮ ਆਦਮੀ ਪਾਰਟੀ ਹੀ ਇਕ ਅਜਿਹਾ ਮੰਚ ਹੈ ਜੋ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸਮਝ ਰਿਹਾ ਹੈ ਅਤੇ ਹੱਲ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ 'ਚ ਸਿੱਖਿਆ, ਸਿਹਤ ਤੇ ਬੁਨਿਆਦੀ ਢਾਂਚੇ ਦੇ ਖੇਤਰ ਵਿਚ ਕੀਤੇ ਵਿਕਾਸ ਕਾਰਜ ਸ਼ਲਾਘਾਯੋਗ ਹਨ ਅਤੇ ਇਸੇ ਲਈ ਉਨ੍ਹਾਂ ਇਹ ਫ਼ੈਸਲਾ ਲਿਆ ਹੈ | ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਤੇ ਡਿਪਟੀ ਮੇਅਰ ਰਣਜੀਤ ਚੌਧਰੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਰਮਜੀਤ ਨਰਸਰੀ ਨੇ ਬਾਗ਼ਬਾਨੀ ਦੇ ਕਿੱਤੇ 'ਚ 4 ਦਹਾਕਿਆਂ ਦਾ ਸਫ਼ਰ ਪੂਰਾ ਕੀਤਾ ਅਗਲੀ ਖ਼ਬਰ ਭਗਵਾਨ ਵਾਲਮੀਕਿ ਮੰਦਰ ਨਜ਼ਦੀਕ ਬਣੇਗਾ ਕਮਿਊਨਿਟੀ ਹਾਲ- ਵਿਧਾਇਕ ਘੁੰਮਣ
Ad Position 24