07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਡਾ. ਅੰਬੇਡਕਰ ਦੇ ਜਨਮ ਦਿਨ ਸੰਬੰਧੀ ਮੋਟਰਸਾਈਕਲ-ਸਕੂਟਰ ਰੈਲੀ ਕੱਢੀ

Ad Position 21
No active advertisement
ਅਜੀਤ ਡੈਸਕ 13-04-2026

ਹੁਸ਼ਿਆਰਪੁਰ, 12 ਅਪ੍ਰੈਲ (ਬਲਜਿੰਦਰਪਾਲ ਸਿੰਘ)-ਬਹੁਜਨ ਐਕਸ਼ਨ ਫ਼ਰੰਟ ਫ਼ਾਰ ਸੋਸ਼ਲ ਜਸਟਿਸ ਦੇ ਬੈਨਰ ਹੇਠ ਸਮੂਹ ਐੱਸ.ਸੀ./ਓ.ਬੀ.ਸੀ. ਅਤੇ ਧਾਰਮਿਕ ਘੱਟਗਿਣਤੀ ਜਥੇਬੰਦੀਆਂ ਵਲੋਂ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ, ਰਾਜੀਵ ਸਾਈਾ, ਕਰਨਜੋਤ ਆਦੀਆ ਪ੍ਰਧਾਨ, ਮਹਿੰਦਰ ਸਿੰਘ ਹੀਰ, ਕੇਵਲ ਸਿੰਘ ਹੀਰ ਪ੍ਰਧਾਨ, ਸਵਰਨ ਚੰਦ, ਸਨੀ ਖੋਸਲਾ, ਰੋਹਨ ਚੱਢਾ, ਮਹਿੰਦਰ ਪਾਲ, ਰਮਨ ਕੁਮਾਰ ਆਦਿ ਦੀ ਅਗਵਾਈ 'ਚ ਨਗਰ ਨਿਗਮ ਦਫ਼ਤਰ ਹੁਸ਼ਿਆਰਪੁਰ ਤੋਂ ਭਾਰਤ ਰਤਨ ਬਾਬਾ ਸਾਹਿਬ ਡਾ: ਬੀ.ਆਰ. ਅੰਬੇਡਕਰ ਦੇ 135ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮੋਟਰਸਾਈਕਲ-ਸਕੂਟਰ ਰੈਲੀ ਕੱਢੀ ਗਈ | ਰੈਲੀ ਦੀ ਸਮਾਪਤੀ 'ਤੇ ਸਥਾਨਕ ਬੱਸ ਸਟੈਂਡ ਚੌਂਕ 'ਚ ਸਥਿਤ ਬਾਬਾ ਸਾਹਿਬ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਆਗੂਆਂ ਨੇ ਕਿਹਾ ਕਿ ਦੇਸ਼ ਵਿਰੋਧੀ ਤਾਕਤਾਂ ਬਾਬਾ ਸਾਹਿਬ ਦੇ ਬੁੱਤਾਂ 'ਤੇ ਹਮਲਾ ਕਰਕੇ ਦੇਸ਼ ਦੇ ਲੋਕਤੰਤਰ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਜੋ ਨਿੰਦਣਯੋਗ ਹੈ | ਇਸ ਮੌਕੇ ਰਵੀ ਹੰਸ ਸ਼ਾਹਪੁਰ, ਚੇਤਨ, ਸਰਬਜੀਤ ਸਾਬੀ, ਸੋਨੂੰ ਹਰਿਆਣਾ, ਸ਼ੰਕਰ ਦਸੂਹਾ, ਮੁਕੇਸ਼ ਗਿੱਲ, ਅਰਜੁਨ ਖੋਸਲਾ, ਰਾਜਨ ਕੱਕੋਂ, ਹੀਰਾ ਲਾਲ, ਮਹਿੰਦਰ ਪਾਲ, ਵਿਕਰਮਜੀਤ ਬੰਟੀ ਤੇ ਸੁੱਖਾ ਪਹਿਲਵਾਨ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਧਨੋਆ ਵਿਖੇ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਅਗਲੀ ਖ਼ਬਰ ਆਈ. ਪੀ. ਐੱਸ. ਅਫ਼ਸਰ ਬਣ ਕੇ ਸੇਵਾ ਕਰਨਾ ਚਾਹੁੰਦਾ ਹੈ ਰੋਹਨ ਪੁਰੀ
Ad Position 24
No active advertisement