07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਡੀ. ਏ. ਵੀ. ਕਾਲਜ ਦੇ ਐੱਨ. ਐੱਸ. ਐੱਸ. ਯੂਨਿਟ ਵਲੋਂ ਨੇਚਰ ਕੈਂਪ

Ad Position 21
No active advertisement
ਅਜੀਤ ਡੈਸਕ 13-04-2026
ਦਸੂਹਾ, 12 ਅਪ੍ਰੈਲ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਲੋਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਅਧੀਨ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲੋਜੀ ਅਤੇ ਵਾਤਾਵਰਨ ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਇਕ ਰੋਜ਼ਾ ਨੇਚਰ ਕੈਂਪ ਲਗਾਇਆ ਗਿਆ, ਜਿਸ ਵਿਚ ਐੱਨ. ਐੱਸ. ਐੱਸ. ਦੇ 82 ਵਲੰਟੀਅਰਾਂ ਨੇ ਹਿੱਸਾ ਲਿਆ | ਇਹ ਨੇਚਰ ਕੈਂਪ ਕੁਦਰਤ ਦੀਆਂ ਵਾਦੀਆਂ ਵਿਚ ਵਸੇ ਮਿਨੀ ਕਸ਼ਮੀਰ ਵੱਲੋਂ ਜਾਣੇ ਜਾਂਦੇ ਇਲਾਕੇ ਕੂਕਾਨੇਟ ਵਿਚ ਸਥਿਤ ਏੰਜਲ ਫਾਰਮ ਅਤੇ ਬਾਨਾ ਢੋਲਵਹਾ ਡੈਮ ਵਿਖੇ ਲਿਜਾਇਆ ਗਿਆ ਜਿੱਥੇ ਵਲੰਟੀਅਰਾਂ ਨੇ ਕੁਦਰਤੀ ਨਜ਼ਾਰਿਆਂ ਦਾ ਦਾ ਖ਼ੂਬ ਅਨੰਦ ਮਾਣਿਆ | ਕਾਲਜ ਦੇ ਪਿ੍ੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਮਹਾਜਨ ਦੁਆਰਾ ਇਸ ਟਰਿੱਪ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਹ ਨੇਚਰ ਕੈਂਪ ਡਾ. ਨਰਿੰਦਰਜੀਤ ਸਿੰਘ ਅਤੇ ਡਾ. ਅਨੂੰ ਬਜਾਜ ਦੀ ਨਿਗਰਾਨੀ ਹੇਠ ਆਯੋਜਿਤ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਰੁੱਖ ਲਗਾਉ,ਪਾਣੀ ਬਚਾਓ ਅਤੇ ਵਾਤਾਵਰਨ ਬਚਾਓ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਅਤੇ ਵਿਦਿਆਰਥੀਆਂ ਨੂੰ ਹਰੇ-ਭਰੇ ਅਤੇ ਸਿਹਤਮੰਦ ਭਵਿੱਖ ਲਈ ਜ਼ਿੰਮੇਵਾਰੀ ਲੈਣ ਲਈ ਉਤਸਾਹਿਤ ਕਰਨਾ ਸੀ | ਇਸ ਮੌਕੇ ਉੱਤੇ ਵਲੰਟੀਅਰਾਂ ਨੂੰ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਪ੍ਰਕਿਰਤੀ ਨਾਲ ਇੱਕ-ਮਿਕ ਹੋਣ ਲਈ ਇੱਕ ਸਹੁੰ-ਚੁੱਕ ਸਮਾਗਮ ਵੀ ਕਰਵਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ ਲੰਗੇਰੀ ਵਿਖੇ ਮੁਫ਼ਤ ਕਿਤਾਬਾਂ ਕਾਪੀਆਂ ਦੇ ਲੰਗਰ 15 ਨੂੰ ਅਗਲੀ ਖ਼ਬਰ ਬੇਅਦਬੀ ਦੇ 12 ਦਿਨ ਬੀਤ ਜਾਣ 'ਤੇ ਵੀ ਸਰਕਾਰ ਤੇ ਪੁਲਿਸ ਹਨੇਰੇ 'ਚ ਤੀਰ ਚਲਾ ਰਹੀ ਹੈ- ਕਰੀਮਪੁਰੀ
Ad Position 24
No active advertisement