ਚੱਬੇਵਾਲ , 12 ਅਪ੍ਰੈਲ (ਰਾਜੀਵ ਭਾਰਦਵਾਜ)-ਚੱਬੇਵਾਲ ਦੇ ਖੇਡ ਮੈਦਾਨ 'ਚ ਐਮ.ਡੀ. ਸਨੀ ਸਿੰਘ ਵਲੋਂ ਚਲਾਏ ਜਾ ਰਹੇ ਰਾਉਂਡ ਕਲਾਸ ਫਾਉਂਡੇਸ਼ਨ ਵਲੋਂ ਅੱਜ ਕੋਚਾਂ ਦਾ ਟਰੇਨਿੰਗ ਕੈਂਪ ਲਗਾਇਆ ਗਿਆ | ਜਾਣਕਾਰੀ ਦਿੰਦੇ ਹੋਏ ਕਮਲਪ੍ਰੀਤ ਸਿੰਘ ਨੀਟਾ ਚੱਕ ਮੱਲਾਂ ਨੇ ਦੱਸਿਆ ਕਿ ਜੋ ਪਿੰਡਾਂ 'ਚ ਫੁੱਟਬਾਲ ਅਕੈਡਮੀਆਂ ਖੋਲ੍ਹੀਆਂ ਗਈਆਂ ਹਨ, ਉਨ੍ਹਾਂ ਦੇ ਕੋਚਾਂ ਦਾ ਟਰੇਨਿੰਗ ਸੈਸ਼ਨ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਇਹ ਸੈਸ਼ਨ ਪ੍ਰੀਤਮ ਸਿੰਘ ਅਤੇ ਇੰਟਰਨੈਸ਼ਨਲ ਫੁੱਟਬਾਲ ਖਿਡਾਰੀ ਅਮਰਵੰਤ ਦੀ ਅਗਵਾਈ 'ਚ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਦਾ ਮੁੱਖ ਮੁੱਦਾ ਕੋਚਾਂ ਨੂੰ ਦੱਸਣਾ ਸੀ ਕਿ ਬੱਚਿਆਂ ਨੂੰ ਫੁੱਟਬਾਲ ਦੀ ਆਧੁਨਿਕ ਟਰੇਨਿੰਗ ਕਿਸ ਤਰ੍ਹਾਂ ਦਿੱਤੀ ਜਾਵੇ | ਉਨ੍ਹਾਂ ਦੱਸਿਆ ਕਿ ਹਰੇਕ ਅਕੈਡਮੀ ਨੂੰ ਫੁੱਟਬਾਲ ਅਤੇ ਹੋਰ ਸਾਮਾਨ ਦਿੱਤਾ ਗਿਆ ਤੇ ਹਰ ਤਿੰਨ ਮਹੀਨੇ ਬਾਅਦ ਇਸ ਤਰ੍ਹਾਂ ਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ | ਇਸ ਮੌਕੇ ਅਮਨਦੀਪ ਸਿੰਘ ਚੱਕ ਮੱਲਾਂ, ਵਿਸ਼ਾਲ, ਰਿੰਕੂ ਮੋਰਾਂਵਾਲੀ, ਦਿਲਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਗੋਪੀ ਆਦਿ ਹਾਜ਼ਰ ਸਨ |