22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਜੇ. ਸੀ. ਡੀ. ਏ. ਵੀ ਕਾਲਜ 'ਚ ਸੈਮੀਨਾਰ ਕਰਵਾਇਆ

Ad Position 21
No active advertisement
ਅਜੀਤ ਡੈਸਕ 13-04-2026
ਦਸੂਹਾ, 12 ਅਪ੍ਰੈਲ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਦੇ ਅੰਗਰੇਜ਼ੀ ਵਿਭਾਗ ਵਲੋਂ 'ਇੰਗਲਿਸ਼ ਲਿਟਰੇਰੀ ਸਰਕਲ' ਦੇ ਅਧੀਨ ਕਾਲਜ ਵਿਚ 'ਸਾਹਿੱਤ ਅਧਿਐਨ ਦੇ ਬਦਲਦੇ ਸਰੂਪ: ਕਲਚਰਲ ਸਟੱਡੀਜ਼ ਵੱਲ ਅਗਰਸਰਤਾ' ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅੰਗਰੇਜ਼ੀ ਅਤੇ ਕਲਚਰਲ ਸਟਡੀਜ਼ ਵਿਭਾਗ ਦੇ ਪ੍ਰੋਫੈਸਰ ਅਕਸ਼ੈ ਕੁਮਾਰ ਮੁੱਖ ਵਕਤਾ ਵਜੋਂ ਸ਼ਾਮਲ ਹੋਏ | ਆਪਣੇ ਲੈਕਚਰ ਵਿਚ ਉਨ੍ਹਾਂ ਨੇ ਸਾਹਿੱਤਿਕ ਅਧਿਐਨ ਦੇ ਬਦਲਦੇ ਸਰੂਪ 'ਤੇ ਰੌਸ਼ਨੀ ਪਾਉਂਦੇ ਹੋਏ ਪਰੰਪਰਾਗਤ ਟੈਕਸਟ-ਕੇਂਦਿ੍ਤ ਦਿ੍ਸ਼ਟੀਕੋਣ ਤੋਂ ਹਟਕੇ ਸੰਸਕਿ੍ਤੀ, ਮੀਡੀਆ, ਪਹਿਚਾਣ ਅਤੇ ਸੱਤਾ ਸੰਰਚਨਾਵਾਂ ਵਰਗੇ ਅੰਤਰ ਅਨੁਸ਼ਾਸਨੀ ਪੱਖਾਂ ਵੱਲ ਹੋ ਰਹੇ ਬਦਲਾਅ ਨੂੰ ਸਪਸ਼ਟ ਕੀਤਾ | ਉਨ੍ਹਾਂ ਨੇ ਆਧੁਨਿਕ ਸਮਾਜ ਨੂੰ ਸਮਝਣ ਵਿਚ ਕਲਚਰਲ ਸਟੱਡੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਆਲੋਚਨਾਤਮਿਕ ਅਤੇ ਵਿਸ਼ਲੇਸ਼ਣਾਤਮਿਕ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ | ਕਾਲਜ ਪਿ੍ੰਸੀਪਲ ਪ੍ਰੋ. ਰਾਕੇਸ਼ ਮਹਾਜਨ ਨੇ ਅੰਗਰੇਜ਼ੀ ਵਿਭਾਗ ਦੇ ਇਸ ਯਤਨ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਅਕਾਦਮਿਕ ਪ੍ਰੋਗਰਾਮਾਂ ਵਿਚ ਸਰਗਰਮੀ ਨਾਲ ਭਾਗ ਲੈਣ ਲਈ ਉਤਸ਼ਾਹਿਤ ਕੀਤਾ | ਵਿਭਾਗ ਮੁਖੀ ਡਾ. ਅਮਨਦੀਪ ਰਾਣਾ ਨੇ ਮੁੱਖ ਵਕਤਾ ਦਾ ਸਵਾਗਤ ਕੀਤਾ ਅਤੇ ਰਿਸੋਰਸ ਪਰਸਨ ਦੀ ਰਸਮੀ ਤੌਰ ਉੱਤੇ ਜਾਣ ਪਹਿਚਾਣ ਕਰਵਾਉਂਦੇ ਹੋਏ ਅਜਿਹੇ ਲੈਕਚਰਾਂ ਦੇ ਮਹੱਤਵ 'ਤੇ ਚਾਨਣ ਪਾਇਆ | ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਲੈਕਚਰ ਵਿਚ ਉਤਸ਼ਾਹ ਨਾਲ ਭਾਗ ਲਿਆ ਤੇ ਵਿਸ਼ੇ ਪ੍ਰਤੀ ਆਪਣੀ ਰੁਚੀ ਦਰਸਾਈ | ਸਟੇਜ ਸੰਚਾਲਨ ਦਾ ਕਾਰਜ ਵਿਭਾਗ ਦੀ ਵਿਦਿਆਰਥਣ ਨਵਪ੍ਰੀਤ ਕੌਰ ਵਲੋਂ ਬਾਖ਼ੂਬੀ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਦੀ ਪ੍ਰਤਿਮਾ ਸਥਾਪਨਾ ਮੌਕੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਚੱਬੇਵਾਲ ਵਿਖੇ ਰਾਉਂਡ ਕਲਾਸ ਫਾਊਾਡੇਸ਼ਨ ਨੇ ਟਰੇਨਿੰਗ ਕੈਂਪ ਲਗਾਇਆ
Ad Position 24