ਸਰ ਮਾਰਸ਼ਲ ਐਜੂਕੇਸ਼ਨਲ ਸੁਸਾਇਟੀ ਨੇ 25 ਸਾਲਾਂ ਦਾ ਸ਼ਾਨਾਮੱਤਾ ਸਫ਼ਰ ਕੀਤਾ ਤੈਅ
ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਵਿਖੇ ਚੇਅਰਮੈਨ ਰਾਜਿੰਦਰ ਸਿੰਘ ਮਾਰਸ਼ਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਾਲ ਕੁਲਵੰਤ ਸਿੰਘ ਮਾਰਸ਼ਲ | ਤਸਵੀਰ: ਹਰਮੇਲ ਸਿੰਘ ਖੱਖ
<br/>
14-04-2026
ਹਰਿਆਣਾ, 13 ਅਪ੍ਰੈਲ (ਹਰਮੇਲ ਸਿੰਘ ਖੱਖ)-ਸਰ ਮਾਰਸ਼ਲ ਐਜੂਕੇਸ਼ਨਲ ਸੁਸਾਇਟੀ ਪਿਛਲੇ ਕਰੀਬ 25 ਵਰਿ੍ਹਆਂ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਪੇਂਡੂ ਖੇਤਰਾਂ 'ਚ ਸਮੇਂ ਦੇ ਹਾਣ ਦੀ ਤੇ ਵਿਦਿਆਰਥੀਆਂ ਦੀ ਸ਼ਖ਼ਸ਼ੀਅਤ ਦੇ ਬਹੁਪੱਖੀ ਵਿਕਾਸ ਲਈ ਵਿਸ਼ੇਸ਼ ਧਿਆਨ ਦੇ ਕੇ ਸਿੱਖਿਆ ਮੁਹੱਈਆ ਕਰਵਾਉਣ ਦਾ ਕਾਰਜ਼ ਕਰ ਰਹੀ ਹੈ | ਸੁਸਾਇਟੀ ਦੇ ਚੇਅਰਮੈਨ ਰਾਜਿੰਦਰ ਸਿੰਘ ਮਾਰਸ਼ਲ ਨੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਬਹੁਪੱਖੀ ਸ਼ਖ਼ਸੀਅਤ ਦੇ ਮਾਲਿਕ ਬਣਾਉਣ ਲਈ 2000 ਦੇ ਆਸ ਪਾਸ ਬਲਾਕ ਟਾਂਡਾ ਦੇ ਪਿੰਡ ਬੈਂਸ ਅਵਾਨ ਤੋਂ ਪਹਿਲਾ ਸਕੂਲ ਸਰ ਮਾਰਸ਼ਲ ਕਾਨਵੈਂਟ ਸਕੂਲ ਤੋਂ ਗਿਆਨ ਦੀ ਰੋਸ਼ਨੀ ਵੰਡਣ ਦਾ ਆਪਣਾ ਸਫ਼ਰ ਸ਼ਰੂ ਕੀਤਾ ਤੇ ਫਿਰ ਕੰਢੀ ਇਲਾਕੇ ਦੇ ਹਰਿਆਣਾ-ਢੋਲਵਾਹਾ ਸੜਕ 'ਤੇ ਪੈਦੇ ਪਿੰਡ ਭਲਿਆਲਾ 'ਚ ਸੰਨ 2008 ਵਿਚ 'ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਤੇ ਫਿਰ 2010 'ਚ ਹੁਸ਼ਿਆਰਪੁਰ-ਟਾਂਡਾ ਸੜਕ 'ਤੇ ਅੱਡਾ ਸਰਾਂ ਨੇੜੇ 'ਸਰ ਮਾਰਸ਼ਲ ਕਾਨਵੈਂਟ ਸਕੂਲ ਨੈਣੋਵਾਲ ਵੈਦ' ਕਾਮਯਾਬੀ ਨਾਲ ਸਥਾਪਿਤ ਕਰਕੇ ਸਿੱਖਿਆ ਦੇ ਖੇਤਰ ਦਾ ਮਾਰਸ਼ਲ ਹੋਣ ਦਾ ਖਿਤਾਬ ਹਾਸਿਲ ਕੀਤਾ ਹੈ | ਰਾਜਿੰਦਰ ਸਿੰਘ ਮਾਰਸ਼ਲ ਵਲੋਂ ਆਪਣਾ ਚੌਥਾ ਸਕੂਲ ਪੰਜਾਬ ਦੇ ਅਤਿ ਵਿਕਸਤ ਸ਼ਹਿਰ ਜਲੰਧਰ ਵਿਖੇ ਸ਼ੁਰੂ ਕਰਨ ਦਾ ਕਾਰਜ ਤਜਵੀਜ ਅਧੀਨ ਹੈ | ਸਰ ਮਾਰਸ਼ਲ ਐਜੂਕੇਸ਼ਨਲ ਸੁਸਾਇਟੀ ਅਧੀਨ ਚੱਲ ਰਹੇ ਤਿੰਨ ਵਿਦਿਅਕ ਅਦਾ ਰਿਆਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਵਿਦਿਅਕ ਅਦਾਰੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨਿਰੋਲ ਪੇਂਡੂ ਖੇਤਰਾਂ 'ਚ ਰਸਮੀ ਸਿੱਖਿਆ ਦੇ ਨਾਲ-ਨਾਲ ਬੱਚਿਆ ਦੇ ਸਰਬ ਪੱਖੀ ਵਿਕਾਸ ਲਈ ਖੇਡਾਂ ਤੇ ਸਿੱਖਿਅਕ ਸਹਾਇਕ ਗਤੀਵਿਧੀਆਂ ਵੱਲ ਵਿਸ਼ੇਸ ਧਿਆਨ ਦੇ ਰਹੇ ਹਨ | ਵਿੱਦਿਅਕ ਅਦਾਰਿਆਂ ਦੀ ਸਥਾਪਨਾ ਨਾਲ ਹੀ ਰਾਜਿੰਦਰ ਸਿੰਘ ਮਾਰਸ਼ਲ ਦਾ ਨਿਰੋਲ ਪੇਂਡੂ ਖੇਤਰਾਂ ਦੇ ਬੱਚਿਆਂ ਨੂੰ ਸਸਤੀ ਤੇ ਸਮੇਂ ਦੇ ਹਾਣ ਦੀ ਸਿੱਖਿਆ ਦੇਣ ਦਾ ਸੁਪਨਾ ਵੀ ਪੂਰਾ ਹੋਇਆ ਹੈ | ਇਹ ਸੁਸਾਇਟੀ ਸਮਾਜ ਤੇ ਕੌਮ ਦੀਆਂ ਜ਼ਮੀਨੀ ਲੋੜਾਂ ਤੇ ਦੇਸ਼ ਨਾਲ ਮੋਹ ਰੱਖਣ ਵਾਲੇ ਡਾਕਟਰ, ਇੰਜੀਨੀਅਰ, ਪ੍ਰਾਸ਼ਸ਼ਨਿਕ ਸੇਵਾਵਾਂ, ਸਾਹਿਤ ਤੇ ਕਲਾ ਲਈ ਜ਼ਿੰਮੇਵਾਰੀ ਵਾਲੇ ਇਨਸਾਨ ਪੈਦਾ ਕਰਨ ਲਈ ਸਿਰ ਤੋੜ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਵਿਦਿਆਰਥੀ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਆਪਣੇ ਦੇਸ਼ ਦੀ ਕੌਮੀ ਵਿਰਾਸਤ ਤੇ ਗੌਰਵਮਈ ਕਦਰਾਂ ਕੀਮਤਾਂ ਦੀ ਨੁਮਾਂਇੰਦਗੀ ਕਰ ਸਕਣ | ਮਾਰਸ਼ਲ ਦੀ ਅਗਵਾਈ ਵਾਲੇ ਸਕੁੂਲਾਂ 'ਚ ਸੀ.ਬੀ.ਐੱਸ.ਸੀ. ਬੋਰਡ ਦੇ ਪੈਟਰਨ ਨਾਲ ਰਸਮੀ ਪੜ੍ਹਾਈ ਤੋਂ ਇਲਾਵਾ ਖੇਡ, ਕਲਾ, ਸਾਹਿਤ, ਸਭਿਆਚਾਰ, ਆਮ ਜਾਣਕਾਰੀ ਤੇ ਗਿਆਨ ਵਿਗਿਆਨ ਨਾਲ ਸਬੰਧਿਤ ਸਰਗਰਮੀਆਂ ਨੂੰ ਪੜ੍ਹਾਈ ਦੇ ਨਾਲ ਵਿਸ਼ੇਸ ਥਾਂ ਦਿੱਤੀ ਗਈ ਹੈ | ਖੇਡਾਂ 'ਚ ਵਾਲੀਬਾਲ, ਕਬੱਡੀ, ਕ੍ਰਿਕੇਟ, ਅਥਲੈਟਿਕ ਤੋਂ ਇਲਾਵਾ ਬੱਚਿਆਂ ਨੂੰ ਸਵੈ ਨਿਰਭਰ ਬਣਾਉਣ ਲਈ ਮਾਰਸ਼ਲ ਆਰਟ ਕਰਾਟਿਆਂ ਦੀ ਵਿਸ਼ੇਸ਼ ਸਿਖਲਾਈ ਦਾ ਪ੍ਰਬੰਧ ਹੈ | ਇਨ੍ਹਾਂ ਸਕੂਲਾਂ 'ਚ ਵਿਦਿਆਰਥੀਆਂ ਦੀਆਂ ਗਿਆਨ ਵਿਗਿਆਨ ਰੂਚੀਆਂ ਨੂੰ ਵਿਕਸਿਤ ਕਰਨ ਲਈ ਸਕੂਲਾਂ 'ਚ ਸਮਾਜਿਕ ਵਿਗਿਆਨ, ਸਾਇੰਸ ਤੇ ਗਣਿਤ ਨਾਲ ਸਬੰਧਿਤ ਪ੍ਰਦਰਸ਼ਨੀਆਂ, ਭਾਸ਼ਨ ਤੇ ਪ੍ਰਸ਼ਨੋਤਰੀ ਮੁਕਾਬਲਿਆਂ ਦਾ ਹਰ ਸਾਲ ਪ੍ਰਬੰਧ ਕੀਤਾ ਜਾਂਦਾ ਹੈ | ਸੁਸਾਇਟੀ ਅਧੀਨ ਚੱਲਦੇ ਸਕੂਲਾਂ 'ਚ ਸਾਹਿਤ ਤੇ ਕਲਾ ਦੇ ਹੁਨਰ ਨੂੰ ਨਿਖਾਰਨ ਲਈ ਵੀ ਸਕੂਲਾਂ 'ਚ ਗੀਤ ਸੰਗੀਤ, ਲੋਕ ਨਾਂਚ ਤੇ ਲੋਕ ਕਲਾਵਾਂ ਦੀ ਸਿਖਲਾਈ ਦੇ ਨਾਲ ਨਾਲ ਕੋਰੀਓਗ੍ਰਾਫੀ ਤੇ ਨਾਟਕ ਕਲਾ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ | ਬੱਚਿਆਂ ਨੂੰ ਮਾਨਸਿਕ ਤੰਦਰੁਸਤੀ ਦੇ ਨਾਲ ਸਰੀਰਕ ਤੌਰ 'ਤੇ ਰਿਸ਼ਟ ਪੁਸ਼ਟ ਰੱਖਣ ਲਈ ਰਾਜ ਪੱਧਰ ਦੇ ਕਰਾਟੇ ਤੇ ਬਾਡੀ ਬਿਲਡਿੰਗ ਮੁਕਾਬਲੇ ਕਰਵਾਏ ਜਾਂਦੇ ਹਨ | ਦੇਸ਼ ਦੀ ਕੌਮੀ ਵਿਰਾਸਤ ਨਾਲ ਸਾਂਝ ਪਵਾਉਣ ਲਈ ਵੱਖ-ਵੱਖ ਕੌਮੀ ਦਿਵਸ ਤੇ ਦੇਸ਼ ਭਗਤ ਸ਼ਹੀਦਾਂ ਦੇ ਦਿਨਾਂ 'ਤੇ ਵਿਸ਼ੇਸ਼ ਪ੍ਰੋਗਰਾਮ ਕਰਵਾਉਣ ਦੀ ਰੀਤ ਤੋਰੀ ਗਈ ਹੈ | ਵਿਦਿਆਰਥੀਆਂ 'ਚ ਪੜ੍ਹਾਈ ਦੀਆਂ ਪੁਸਤਕਾਂ ਤੋਂ ਇਲਾਵਾ ਮਿਆਰੀ ਤੇ ਸਾਹਿਤਕ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਕੇ ਬੱਚੇ ਦੀ ਸ਼ਖਸ਼ੀਅਤ ਦੇ ਵਿਕਾਸ ਦੇ ਟੀਚੇ ਨੂੰ ਪੂਰਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ | ਸਰ ਮਾਰਸ਼ਲ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਿੱਖਿਅਕ ਉਦੇਸ਼ਾਂ ਦੀ ਪੂਰਤੀ Ñਲਈ ਵੱਡਾ ਭਰਾ ਕਰਨੈਲ ਸਿੰਘ ਮਾਰਸ਼ਲ ਅਮਰੀਕਾ, ਭੈਣ ਅ੍ਰੰਮਿਤ ਕੌਰ, ਛੋਟੇ ਭਰਾ ਕੁਲਵੰਤ ਸਿੰਘ ਮਾਰਸ਼ਲ, ਜੀਵਨ ਸਾਥਣ ਬਲਵਿੰਦਰ ਕੌਰ, ਕੁਲਵਿੰਦਰ ਕੌਰ, ਰਾਜੇਸ਼ ਅਰੋੜਾ, ਗੁਰਮੇਲ ਸਿੰਘ ਆਦਿ ਵਲੋਂ ਵਿੇਸ਼ਸ਼ ਯੋਗਦਾਨ ਪਾਇਆ ਜਾ ਰਿਹਾ ਹੈ |