ਮੁਕੇਰੀਆਂ, 13 ਅਪ੍ਰੈਲ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੀਆਂ ਬੀ.ਏ./ਬੀ.ਐੱਡ. ਤੀਜੇ ਅਤੇ ਚੌਥੇ ਸਾਲ ਦੀਆਂ ਵਿਦਿਆਰਥਣਾਂ ਨੇ ਪ੍ਰੀਖਿਆ ਵਿਚ ਸ਼ਾਨਦਾਰ ਸਫਲਤਾ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਉਪਲਬਧੀ ਨਾਲ ਕਾਲਜ ਦੇ ਵਿਹੜੇ ਵਿਚ ਖ਼ੁਸ਼ੀ ਦਾ ਮਾਹੌਲ ਹੈ | ਬੀ.ਏ./ਬੀ.ਐੱਡ. ਤੀਜੇ ਸਾਲ ਦੀਆਂ ਸਫਲ ਵਿਦਿਆਰਥਣਾਂ ਵਿਚ ਤਨੀਸ਼ਾ ਪਟਿਆਲ, ਨਵਜੋਤ ਕੌਰ, ਜਸਮੀਨ ਕੌਰ, ਰਜਬੀਰ ਕੌਰ, ਗਗਨ, ਨੈਨਾ ਠਾਕੁਰ, ਨਵਜੋਤ, ਸਿਮਰਨ, ਅਲੀਸ਼ਾ, ਪਿ੍ਯੰਕਾ, ਗਗਨਦੀਪ ਕੌਰ, ਨਿਕਿਤਾ ਮਿਨਹਾਸ, ਸਮਾਇਲ ਕਾਲਕੱਟ ਅਤੇ ਪਿ੍ਯੰਕਾ ਸ਼ਾਮਿਲ ਹਨ | ਇਨ੍ਹਾਂ ਵਿਚੋਂ ਸਮਾਇਲ ਕਾਲਕੱਟ ਨੇ ਪੀ.ਐੱਸ.ਟੀ.ਈ.ਟੀ. ਦੇ ਨਾਲ ਸੀ.ਟੀ.ਈ.ਟੀ. ਪ੍ਰੀਖਿਆ ਵੀ ਪਾਸ ਕੀਤੀ ਹੈ | ਇਸੇ ਤਰ੍ਹਾਂ ਬੀ.ਏ./ਬੀ.ਐਡ ਚੌਥੇ ਸਾਲ ਦੀਆਂ ਵਿਦਿਆਰਥਣਾਂ ਵਿਚ ਮੋਨਿਕਾ ਡਡਵਾਲ, ਕਮਲਪ੍ਰੀਤ ਕੌਰ, ਇਸ਼ਾ ਰਾਣੀ, ਜਾਨਵੀ, ਪੂਨਮ ਕੁਮਾਰੀ, ਦਿਸ਼ਾ ਰਾਣੀ, ਮੁਸਕਾਨ, ਸ਼੍ਰੇਯਾ, ਤਮੰਨਾ, ਅਰਸ਼ੀਆ ਸ਼ਰਮਾ, ਕਸ਼ਿਸ਼ ਸ਼ਰਮਾ, ਸਨਮ ਅਤੇ ਪਿ੍ਯੰਕਾ ਨੇ ਵੀ ਪੀ.ਐੱਸ.ਟੀ.ਈ.ਟੀ. ਪ੍ਰੀਖਿਆ ਪਾਸ ਕਰਕੇ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ | ਇਨ੍ਹਾਂ ਵਿਚੋਂ ਸਨਮ ਨੇ ਪੀ.ਐੱਸ.ਟੀ.ਈ.ਟੀ. ਦੇ ਨਾਲ ਸੀ.ਟੀ.ਈ.ਟੀ. ਵੀ ਪਾਸ ਕੀਤਾ ਹੈ | ਇਸ ਮੌਕੇ ਸ੍ਰੀ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਸਮੂਹ ਟਰੱਸਟ ਮੈਂਬਰ ਸਾਹਿਬਾਨ ਨੇ ਸਫਲ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਕਾਲਜ ਦੀ ਉੱਚ ਸਿੱਖਿਆ ਤੇ ਮਿਹਨਤੀ ਵਿਦਿਆਰਥਣਾਂ ਦਾ ਪ੍ਰਤੀਕ ਹੈ | ਉਨ੍ਹਾਂ ਨੇ ਕਿਹਾ ਕਿ ਸੰਸਥਾ ਹਮੇਸ਼ਾ ਵਿਦਿਆਰਥਣਾਂ ਨੂੰ ਉੱਚ ਮਿਆਰੀ ਸਿੱਖਿਆ ਦੇਣ ਲਈ ਪ੍ਰਤੀਬੱਧ ਰਹੇਗੀ | ਕਾਲਜ ਦੇ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਨੇ ਵੀ ਸਫਲ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਹੋਰ ਵਿਦਿਆਰਥਣਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗੀ |