ਮੁਕੇਰੀਆਂ, 16 ਅਪ੍ਰੈਲ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ ਦਾ ਡੈਲੀਗੇਟ ਇਜਲਾਸ ਅਤੇ ਜ਼ਿਲ੍ਹਾ ਪ੍ਰਧਾਨ ਤੇ ਸਕੱਤਰ ਦੀ ਚੋਣ ਸ੍ਰੀ ਮੌਨਸਰ ਮੰਦਿਰ ਨਜ਼ਦੀਕ ਹਾਜੀਪੁਰ ਬੱਸ ਅੱਡਾ ਮੁਕੇਰੀਆਂ ਵਿਖੇ ਬਹਾਦਰ ਸਿੰਘ ਸੰਪਾਦਕ ਮੁਲਾਜ਼ਮ ਕੇਂਦਰ ਦੀ ਸਰਪ੍ਰਸਤੀ ਹੇਠ ਹੋਇਆ, ਜਿਸ ਵਿਚ ਜ਼ਿਲ੍ਹੇ ਦੀਆਂ ਵੱਖ-ਵੱਖ ਤਹਿਸੀਲਾਂ ਤੋਂ ਡੈਲੀਗੇਟ ਸ਼ਾਮਿਲ ਹੋਏ | ਸ਼ੁਰੂ ਵਿਚ ਬੀਤੇ ਦਿਨੀ ਸਦੀਵੀਂ ਵਿਛੋੜਾ ਦੇ ਗਏ ਮਾਸਟਰ ਉਜਾਗਰ ਸਿੰਘ ਬੇਲੀ ਪਰਾਲ੍ਹ, ਰਾਮ ਪ੍ਰਕਾਸ਼ ਪੰਡੋਰੀ, ਸੂਬਾ ਪ੍ਰਧਾਨ ਭਜਨ ਸਿੰਘ ਗਿੱਲ ਦੇ ਕੁੜਮ ਗੁਰਜੰਟ ਸਿੰਘ ਅਤੇ ਹੋਰ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ, ਜਿਸ 'ਤੇ ਪ੍ਰਜਾਇਡਿੰਗ ਅਫ਼ਸਰ ਸੁਜਾਨ ਸਿੰਘ ਨੇ ਚੋਣ ਵਿਚ ਭਾਗ ਲੈਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਮੰਗ ਕੀਤੀ, ਜਿਸ 'ਤੇ ਪਿ੍ੰਸੀਪਲ ਜਗਜੀਤ ਸਿੰਘ ਨੇ ਸਾਥੀ ਨਰਿੰਦਰ ਸਿੰਘ ਗੋਲੀ ਨੂੰ ਪ੍ਰਧਾਨ ਦਾ ਉਮੀਦਵਾਰ ਨਾਮਜ਼ਦ ਕੀਤਾ, ਜਿਸ ਦੀ ਸਾਥੀ ਦਿਲਾਵਰ ਸਿੰਘ ਮੀਰਪੁਰ ਤੇ ਹੋਰ ਬਹੁਤ ਸਾਰੇ ਪੈਨਸ਼ਨਰ ਸਾਥੀਆਂ ਨੇ ਤਾਈਦ ਕੀਤੀ | ਇਸੇ ਤਰ੍ਹਾਂ ਬਿ੍ਜ ਮੋਹਨ ਸੋਨੀ ਦਾ ਨਾਮ ਜਨਰਲ ਸਕੱਤਰ ਦੇ ਲਈ ਗਨੇਸ਼ ਦੱਤ ਮਹਿਤਾ ਨੇ ਨਾਮਜ਼ਦ ਕੀਤਾ ਤੇ ਬਲਦੇਵ ਸਿੰਘ ਤੇ ਹੋਰ ਬਹੁਤ ਸਾਰੇ ਸਾਥੀਆਂ ਨੇ ਤਾਈਦ ਕੀਤੀ ਅਤੇ ਇਹ ਨਾਮਜ਼ਦਗੀ ਪੱਤਰ ਪ੍ਰਜਾਈਡਿੰਗ ਅਫਸਰ ਨੂੰ ਪੇਸ਼ ਕੀਤੇ | ਨਿਰਧਾਰਤ ਸਮੇਂ ਵਿਚ ਹੋਰ ਕੋਈ ਵੀ ਨਾਮਜ਼ਦਗੀ ਪੱਤਰ ਦਾਖਲ ਨਾ ਹੋਣ ਕਰਕੇ ਪ੍ਰਜਾਈਡਿੰਗ ਅਫਸਰ ਸੁਜਾਨ ਸਿੰਘ ਨੇ ਨਰਿੰਦਰ ਸਿੰਘ ਗੋਲੀ ਨੂੰ ਅਤੇ ਬਿ੍ਜ ਮੋਹਨ ਸੋਨੀ ਨੂੰ ਕ੍ਰਮਵਾਰ ਜ਼ਿਲ੍ਹਾ ਪ੍ਰਧਾਨ ਅਤੇ ਸਕੱਤਰ ਚੁਣੇ ਜਾਣ ਦਾ ਐਲਾਨ ਕੀਤਾ | ਇਸ ਐਲਾਨ ਤੋਂ ਬਾਅਦ ਬਹਾਦਰ ਸਿੰਘ, ਹਰਭਜਨ ਸਿੰਘ ਅਜਨੋਹਾ, ਬਲਵਿੰਦਰ ਸਿੰਘ, ਡਾ. ਜੁਗਿੰਦਰ ਸਿੰਘ, ਨੀਰਜ ਧੀਮਾਨ, ਪਿ੍ੰਸੀਪਲ ਦਵਿੰਦਰ ਸਿੰਘ, ਕੁੰਵਰ ਰਾਕੇਸ਼ ਸਿੰਘ, ਤੀਰਥ ਸਿੰਘ, ਜਸਵੀਰ ਸਿੰਘ, ਬਲਵੀਰ ਸਿੰਘ, ਪ੍ਰੇਮ ਸ਼ਰਮਾ, ਕਰਨੈਲ ਸਿੰਘ, ਉਮ ਪ੍ਰਕਾਸ਼ ਅਨੰਦ ਨੇ ਜਿਥੇ ਚੁਣੇ ਗਏ ਸਾਥੀਆਂ ਨੂੰ ਮੁਬਾਰਕਾਂ ਦਿੱਤੀਆਂ | ਪ੍ਰਧਾਨ ਅਤੇ ਸਕੱਤਰ ਚੁਣੇ ਗਏ ਨਰਿੰਦਰ ਸਿੰਘ ਗੋਲੀ ਤੇ ਬਿ੍ਜ ਮੋਹਨ ਸੋਨੀ ਨੇ ਸਮੂਹ ਹਾਜ਼ਰ ਪੈਨਸ਼ਨਰ ਸਾਥੀਆਂ ਦਾ ਉਨ੍ਹਾਂ ਵਿੱਚ ਭਰੋਸਾ ਪ੍ਰਗਟ ਕਰਨ ਤੇ ਧੰਨਵਾਦ ਕੀਤਾ | ਇਸ ਇਜਲਾਸ ਵਿਚ ਰਾਮ ਕਿ੍ਸ਼ਨ, ਅਵਤਾਰ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਪਾਲ, ਕਪਲਜੀਤ, ਗਿਰਧਾਰੀ ਲਾਲ, ਸ਼ਮਸ਼ੇਰ ਸਿੰਘ, ਹਰਦਿਆਲ ਸਿੰਘ, ਕਿ੍ਸ਼ਨ ਕੁਮਾਰ, ਨਿਰਮਲ ਚੰਦ ਛਿੱਬਰ, ਕਿ੍ਸ਼ਨ ਚੋਪੜਾ, ਮਲਕੀਅਤ ਸਿੰਘ, ਪ੍ਰੀਤਮ ਸਿੰਘ ਢੀਂਡਸਾ ਅਤੇ ਹੋਰ ਬਹੁਤ ਸਾਰੇ ਪੈਨਸ਼ਨਰ ਹਾਜ਼ਰ ਸਨ |