17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪਿੰਡ ਕਾਲਰਾ ਵਿਖੇ ਬਾਬਾ ਸਾਹਿਬ ਦਾ ਜਨਮ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 18-04-2026
ਪੱਸੀ ਕੰਢੀ, 17 ਅਪ੍ਰੈਲ (ਜਗਤਾਰ ਸਿੰਘ ਰਜਪਾਲਮਾ)-ਕੰਢੀ ਦੇ ਪਿੰਡ ਕਾਲਰਾ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਵਸ ਮਨਾਇਆ ਗਿਆ | ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਰਾਗੀ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਗਿਆ | ਇਸ ਮੌਕੇ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਹਰਪਾਲ ਸਿੰਘ ਭੱਟੀ, ਸੀਨੀਅਰ ਮੀਤ ਪ੍ਰਧਾਨ ਲੈਕ. ਦਲਜੀਤ ਸਿੰਘ, ਮੀਤ ਪ੍ਰਧਾਨ ਲੈਕ. ਭੁਪਿੰਦਰ ਸਿੰਘ, ਮੀਤ ਪ੍ਰਧਾਨ ਡਾ. ਹਰਦਿੰਦਰ ਦੀਪਕ, ਸਕੱਤਰ ਡਾ. ਬਲਜੀਤ ਸਿੰਘ, ਪ੍ਰੈੱਸ ਸਕੱਤਰ ਡਾ. ਮਹਿੰਦਰ ਕੁਮਾਰ ਮਲਹੋਤਰਾ, ਜੁਆਇੰਟ ਪ੍ਰੈੱਸ ਸਕੱਤਰ ਕਰਮਾ ਭੱਟੀ, ਜੁਆਇੰਟ ਸਟੇਜ ਸਕੱਤਰ ਕੈਪਟਨ ਦੀਪ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਅੰਬੇਡਕਰ ਸਾਹਿਬ ਜੀ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਆਪਣਾ ਸਾਰਾ ਜੀਵਨ ਦੇਸ਼ ਅਤੇ ਮਨੁੱਖਤਾ ਦੀ ਭਲਾਈ ਲਈ ਲਾ ਦਿੱਤਾ | ਉਨ੍ਹਾਂ ਕਿਹਾ ਕਿ ਜੋ ਬਾਬਾ ਸਾਹਿਬ ਜੀ ਨੇ ਸਾਨੂੰ ਅਧਿਕਾਰ ਦਿੱਤੇ ਹਨ, ਉਸ ਦਾ ਅਸੀਂ ਦੇਣਾ ਨਹੀਂ ਦੇ ਸਕਦੇ | ਇਸ ਮੌਕੇ ਨੰਬਰਦਾਰ ਗੁਰਮੀਤ ਸਿੰਘ ਭੱਟੀ ਨੇ ਕਿਹਾ ਕਿ ਅੰਬੇਡਕਰ ਸਾਹਿਬ ਇੱਕ ਮਹਾਨ ਵਿਦਵਾਨ ਸਨ, ਜਿਨ੍ਹਾਂ ਸਾਡੇ ਦੇਸ਼ ਨੂੰ ਸੰਵਿਧਾਨ ਦੀ ਰਚਨਾ ਕਰ ਕੇ ਦਿੱਤੀ ਅਤੇ ਸਾਨੂੰ ਸਮਾਨਤਾ ਦਾ ਅਧਿਕਾਰ ਦਿੱਤਾ | ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰਾ ਦੇਸ਼ ਬਾਬਾ ਸਾਹਿਬ ਜੀ ਦੇ ਸੰਵਿਧਾਨ ਦਾ ਸੁੱਖ ਮਾਣ ਰਿਹਾ ਹੈ | ਇਸ ਮੌਕੇ ਪ੍ਰਬੰਧਕਾਂ ਵਲੋਂ ਆਈਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਨੰਬਰਦਾਰ ਗੁਰਮੀਤ ਸਿੰਘ ਭੱਟੀ, ਬਲਬੀਰ ਸਿੰਘ ਬੀਰੂ, ਪ੍ਰਸ਼ੋਤਮ ਸਿੰਘ, ਰਸ਼ਪਾਲ ਸਿੰਘ ਪਾਲਾ, ਬੂਟਾ ਸਿੰਘ, ਕਰਤਾਰ ਸਿੰਘ, ਅਵਤਾਰ ਸਿੰਘ ਤਾਰੀ, ਸਤਪਾਲ ਸਿੰਘ ਭੱਟੀ, ਰਵੀ ਭੱਟੀ, ਸਾਬਕਾ ਸਰਪੰਚ ਮਹਿੰਦਰ ਕੌਰ, ਸਾਬਕਾ ਸਰਪੰਚ ਦਲਜੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਥਿਆੜਾ ਦੀ ਮਾਤਾ ਰੇਸ਼ਮ ਕੌਰ ਨਮਿਤ ਅੰਤਿਮ ਅਰਦਾਸ 21 ਨੂੰ ਅਗਲੀ ਖ਼ਬਰ ਘਰੇਲੂ ਅਤੇ ਖੇਤੀ ਸੈਕਟਰ 'ਚ ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨ ਆਗੂ ਚੀਫ਼ ਇੰਜੀਨੀਅਰ ਨੂੰ ਮਿਲੇ
Ad Position 24