ਦਸੂਹਾ, 17 ਅਪ੍ਰੈਲ (ਭੁੱਲਰ, ਕੌਸ਼ਲ)-ਸਿਵਲ ਹਸਪਤਾਲ ਦਸੂਹਾ ਕਾਇਆ ਕਲਪ ਵਿਚੋਂ ਪੰਜਾਬ ਭਰ ਵਿਚੋਂ ਪਹਿਲੇ ਸਥਾਨ 'ਤੇ ਰਿਹਾ, ਜਿਸ ਕਾਰਨ ਦਸੂਹਾ ਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਦੀ ਅਗਵਾਈ ਹੇਠ ਸਿਵਲ ਹਸਪਤਾਲ ਦਸੂਹਾ ਨੂੰ ਕਾਇਆਂ-ਕਲਪ ਵਿਚੋਂ ਪੰਜਾਬ ਭਰ ਵਿਚੋਂ ਪਹਿਲੇ ਸਥਾਨ 'ਤੇ ਰਹਿਣ ਦਾ ਮਾਣ ਹਾਸਲ ਹੋਇਆ ਹੈ | ਉਨ੍ਹਾਂ ਦੱਸਿਆ ਕਿ ਮਨਿਸਟਰੀ ਆਫ਼ ਹੈਲਥ ਐਂਡ ਫੈਮਲੀ ਵੈੱਲਫੇਅਰ ਭਾਰਤ ਸਰਕਾਰ ਵਲੋਂ ਪੰਜਾਬ ਦੇ ਹਸਪਤਾਲਾਂ ਦਾ ਨਿਰੀਖਣ ਕੀਤਾ ਗਿਆ ਸੀ ਜਿਸ ਵਿਚ ਹਸਪਤਾਲ ਅੰਦਰ ਸਵੱਛਤਾ, ਸਾਫ਼ ਸਫ਼ਾਈ ਅਤੇ ਇਨਫੈਕਸ਼ਨ ਕੰਟਰੋਲ ਤੋਂ ਇਲਾਵਾ ਮਰੀਜ਼ਾਂ ਨੂੰ ਹੋਰ ਸੁਵਿਧਾਵਾਂ ਦੇਣ ਵਿਚ ਗੁਣਵੱਤਾ ਵਿਚ ਮੋਹਰੀ ਰਿਹਾ ਹੈ | ਇਸ ਸਬੰਧੀ ਮਨਿਸਟਰੀ ਆਫ਼ ਹੈਲਥ ਐਂਡ ਫੈਮਲੀ ਵੈੱਲਫੇਅਰ ਭਾਰਤ ਸਰਕਾਰ ਵਲੋਂ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਕਾਇਆ ਕਲਪ ਵਿਚੋਂ ਪੰਜਾਬ ਭਰ ਵਿਚੋਂ ਸਿਵਲ ਹਸਪਤਾਲ ਨੂੰ ਮੋਹਰੀ ਰਹਿਣ 'ਤੇ ਐੱਸ.ਐੱਮ.ਓ. ਡਾਕਟਰ ਮਨਮੋਹਨ ਸਿੰਘ ਤੇ ਮਿਹਨਤੀ ਸਟਾਫ਼ ਨੂੰ ਵਧਾਈ ਦਿੱਤੀ | ਇਸ ਮੌਕੇ ਹਸਪਤਾਲ ਦੇ ਸਟਾਫ਼ ਨੂੰ ਕਾਇਆ ਕਲਪ ਵਿਚ ਪਹਿਲੇ ਸਥਾਨ 'ਤੇ ਰਹਿਣ ਦੀ ਖ਼ੁਸ਼ੀ ਵਿਚ ਲੱਡੂ ਵੀ ਵੰਡੇ ਗਏ | ਇਸ ਮੌਕੇ ਡਾਕਟਰ ਕੁਲਵਿੰਦਰ ਸਿੰਘ, ਡਾਕਟਰ ਹਿਤੇਸ਼ ਭਾਟੀਆ, ਡਾਕਟਰ ਮਨਪ੍ਰੀਤ ਸਿੰਘ, ਡਾਕਟਰ ਕਿਰਨਜੀਤ ਸਿੰਘ ਡੈਨੀਅਲ ਚੀਫ਼ ਲੈਬਾਰਟਰੀ ਟੈਕਨੀਸ਼ੀਅਨ, ਡਾਕਟਰ ਸਰਵਰਿੰਦਰ ਕੌਰ ਦਾ ਸਟਾਫ਼ ਮੈਂਬਰ ਹਾਜ਼ਰ ਸਨ |