ਮਾਹਿਲਪੁਰ, 17 ਅਪ੍ਰੈਲ (ਰਜਿੰਦਰ ਸਿੰਘ)-ਪਿੰਡ ਮਨੋਲੀਆਂ ਵਿਖੇ ਦਰਬਾਰ ਬਾਬਾ ਮਾਨੇ ਸ਼ਾਹ ਤੇ ਬਾਬਾ ਮਨੋਹਰ ਗਿਰ ਦੇ ਦਰਬਾਰ 'ਤੇ ਸੱਭਿਆਚਾਰਕ ਮੇਲਾ ਸਮੂਹ ਪੰਚਾਇਤ, ਨਗਰ ਨਿਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਰਪੰਚ ਗੁਰਦੇਵ ਸਿੰਘ, ਪ੍ਰਧਾਨ ਸਰਬਜੀਤ ਸਿੰਘ, ਸਮਾਜ ਸੇਵੀ ਬਲਵਿੰਦਰ ਕੁਮਾਰ ਬੱਬੂ ਦੀ ਦੇਖ ਰੇਖ 'ਚ ਕਰਵਾਇਆ ਗਿਆ | ਮੇਲੇ ਦੀ ਸ਼ੁਰੂਆਤ ਗਾਇਕ ਖੁਸ਼ਵੰਤ ਬੈਂਸ, ਚਰਨ ਤੇ ਗਾਇਕਾ ਮਨਦੀਪ ਮੈਂਡੀ ਤੇ ਸੁੱਚਾ ਰੰਗੀਲਾ ਤੋ ਗਾਇਕਾ ਨੇ ਆਪਣੇ ਨਵੇਂ-ਪੁਰਾਣੇ ਗੀਤ ਪੇਸ਼ ਕਰਨ ਉਪਰੰਤ ਸੱਭਿਆਚਾਰਕ ਸੰਗੀਤ ਦੇ ਧਨੀ ਇੰਟਰਨੈਸ਼ਨਲ ਗਾਇਕ ਹਰਜੀਤ ਹਰਮਨ ਨੇ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਮੇਲੇ ਨੂੰ ਬੁਲੰਦੀਆਂ 'ਤੇ ਪਹੁੰਚਾ ਕੇ ਦਰਸ਼ਕਾ ਨੂੰ ਕੀਲ ਦਿੱਤਾ | ਇਸ ਮੌਕੇ ਦਲਜੀਤ ਸਿੰਘ ਸਹੋਤਾ ਕਨਵੀਨਰ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ., ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਕਾਂਗਰਸ, ਨਿਮਿਸ਼ਾ ਮਹਿਤਾ ਭਾਜਪਾ ਹਲਕਾ ਇੰਚਾਰਜ ਗੜ੍ਹਸ਼ੰਕਰ, ਵਰਿੰਦਰਜੀਤ ਸਿੰਘ ਫਲੋਰਾ ਕੈਨੇਡਾ, ਕਿਸਾਨ ਆਗੂ ਤਲਵਿੰਦਰ ਹੀਰ, ਅਥਲੀਟ ਅਮਨਦੀਪ ਸਿੰਘ ਬੈਂਸ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉੱਚ ਵਿੱਦਿਆ ਦੇ ਖੇਤਰ 'ਚ ਮੱਲ੍ਹਾਂ ਮਾਰਨ ਵਿਦਿਆਰਥੀ, ਫੁੱਟਬਾਲ ਪ੍ਰਾਪਤੀਆਂ ਲਈ ਯਾਦਗਾਰੀ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਟੇਜ ਦੀ ਗੁਰਮਿੰਦਰ ਕੈਂਡੋਵਾਲ ਨੇ ਬਾਖ਼ੂਬੀ ਨਿਭਾਈ | ਇਸ ਮੌਕੇ ਜਸਵੀਰ ਬੇਗਮਪੁਰੀ ਵਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ | ਇਸ ਮੌਕੇ ਪਰਵੀਰ ਸਿੰਘ ਸੰਧੂ ਅਮਰੀਕਾ, ਸੋਨੂੰ ਲੱਕੀ ਅਮਰੀਕਾ, ਵਰਿੰਦਰਜੀਤ ਕੌਰ ਕੈਨੇਡਾ ਵਲੋਂ ਲੰਗਰ ਦੀ ਸੇਵਾ ਕੀਤੀ ਗਈ | ਇਸ ਮੌਕੇ ਮਹਿੰਦਰ ਸਿੰਘ, ਕਮਲਪ੍ਰੀਤ ਸਿੰਘ, ਖੁਸ਼ਵੰਤ ਸਿੰਘ, ਮਾ. ਦਲਜੀਤ ਸਿੰਘ, ਅਮਿ੍ਤਪਾਲ ਸਿੰਘ, ਚੈਨ ਸਿੰਘ, ਕੁਲਵੰਤ ਸਿੰਘ, ਜਸਵੀਰ ਸ਼ੀਰਾ, ਬਲਦੇਵ ਸਿੰਘ ਸੰਧੂ, ਪ੍ਰੀਤ ਨੀਤਪੁਰੀ ਚਰਨਜੀਤ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ, ਨਿਰਮਲ ਸਿੰਘ, ਡਾ. ਟੇਕ ਸਿੰਘ, ਬਿੱਲਾ ਮਨੋਲੀਆ, ਰਵੀ ਕੁਮਾਰ, ਵਿੱਕੀ ਬਾੜੀਆ, ਇੰਸ. ਸੁਖਦੇਵ ਸਿੰਘ ਲੰਗੇਰੀ, ਗੁਰਪਾਲ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ |