14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਮਰੀਕਾ-ਇਜ਼ਰਾਈਲ ਵਲੋਂ ਈਰਾਨ ਵਿਰੁੱਧ ਵਿੱਢੀ ਜੰਗ ਖ਼ਿਲਾਫ਼ ਖੱਬੇ ਪੱਖੀ ਪਾਰਟੀਆਂ ਦੀ ਕਨਵੈਨਸ਼ਨ ਤੇ ਰੋਸ ਮਾਰਚ

Ad Position 21
No active advertisement
ਰੋਸ ਮਾਰਚ ਕਰਦੇ ਹੋਏ ਖੱਬੇ ਪੱਖੀ ਪਾਰਟੀਆਂ ਦੇ ਮੈਂਬਰ | <br/> ਕਨਵੈਨਸ਼ਨ ਦੌਰਾਨ ਸਟੇਜ 'ਤੇ ਬੈਠੇ ਖੱਬੇ ਪੱਖੀ ਪਾਰਟੀਆਂ ਦੇ ਆਗੂ | ਤਸਵੀਰਾਂ : ਮੁਨੀਸ਼ <br/> 18-04-2026
ਜਲੰਧਰ, 17 ਅਪ੍ਰੈਲ (ਐੱਮ.ਐੱਸ. ਲੋਹੀਆ)-ਅਮਰੀਕਾ-ਇਜ਼ਰਾਈਲ ਵਲੋਂ ਈਰਾਨ ਖ਼ਿਲਾਫ਼ ਵਿੱਢੀ ਨਿਹੱਕੀ ਜੰਗ ਦਾ ਵਿਰੋਧ ਕਰਨ ਲਈ ਸੀ. ਪੀ.ਆਈ., ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.), ਸੀ. ਪੀ. ਆਈ. (ਐੱਮ.ਐੱਲ.) ਨਿਊ ਡੈਮੋਕ੍ਰੇਸੀ, ਸੀ.ਪੀ.ਆਈ. (ਐੱਮ.ਐੱਲ.) ਲਿਬਰੇਸ਼ਨ, ਐੱਮ.ਸੀ.ਪੀ.ਆਈ. (ਯੂ) ਵਲੋਂ 'ਦੇਸ਼ ਭਗਤ ਯਾਦਗਾਰ ਹਾਲ ਜਲੰਧਰ' ਵਿਖੇ ਪ੍ਰਭਾਵਸ਼ਾਲੀ ਜੰਗ ਵਿਰੋਧੀ ਕਨਵੈਨਸ਼ਨ ਤੇ ਰੋਸ ਮਾਰਚ ਕਰਦੇ ਹੋਏ, ਸਥਾਈ ਜੰਗਬੰਦੀ ਕਰਕੇ ਸੰਸਾਰ 'ਚ ਅਮਨ ਕਾਇਮ ਕਰਨ ਦੀ ਮੰਗ ਕੀਤੀ ਹੈ | ਇਸ ਸਾਂਝੀ ਸੁਬਾਈ ਕਨਵੈਨਸ਼ਨ ਦੀ ਪ੍ਰਧਾਨਗੀ ਰਤਨ ਸਿੰਘ ਰੰਧਾਵਾ, ਅਜਮੇਰ ਸਿੰਘ ਸਮਰਾ, ਪਿ੍ਥੀਪਾਲ ਸਿੰਘ ਮਾੜੀਮੇਘਾ, ਰੁਲਦੂ ਸਿੰਘ ਮਾਨਸਾ, ਨਰੰਜਣ ਸਿੰਘ ਸਫ਼ੀਪੁਰ ਨੇ ਕੀਤੀ | ਮੰਚ ਸੰਚਾਲਕ ਦੇ ਫ਼ਰਜ ਸਾਥੀ ਕੁਲਵਿੰਦਰ ਸਿੰਘ ਵੜੈਚ ਨੇ ਅਦਾ ਕੀਤੇ | ਕਨਵੈਨਸ਼ਨ 'ਚ ਮੰਗਤ ਰਾਮ ਪਾਸਲਾ, ਨਿਰਮਲ ਧਾਲੀਵਾਲ, ਦਰਸ਼ਨ ਖਟਕੜ, ਸੁਖਦਰਸ਼ਨ ਨੱਤ, ਜਗਤਾਰ ਸਿੰਘ ਜਨਾਲ ਨੇ ਸੰਬੋਧਨ ਕੀਤਾ | ਬੁਲਾਰਿਆਂ ਨੇ ਕਿਹਾ ਕਿ ਸਾਰੇ ਕੌਮਾਂਤਰੀ ਕਾਨੂੰਨਾਂ ਤੇ ਸੰਧੀਆਂ ਦੀ ਉਲੰਘਣਾ ਕਰਦਿਆਂ ਧਾੜਵੀ ਟਰੰਪ ਤੇ ਉਸ ਦੇ ਸਾਥੀ ਨੇਤਨਯਾਹੂ ਨੇ ਉਕਤ ਜੰਗ ਈਰਾਨ ਸਮੇਤ ਸਮੁੱਚੇ ਮੱਧ ਪੂਰਬ ਖਿੱਤੇ ਦੇ ਦੇਸ਼ਾਂ ਦੇ ਤੇਲ-ਗੈਸ ਦੇ ਭੰਡਾਰ ਤੇ ਹੋਰ ਬੇਸ਼ਕੀਮਤੀ ਕੁਦਰਤੀ ਤੇ ਮਾਨਵੀ ਵਸੀਲੇ ਹੜੱਪ ਜਾਣ ਦੀ ਲਾਲਸਾ ਅਧੀਨ ਤੇ ਆਪਣੇ ਪਸਾਰਵਾਦੀ ਮਨਸੂਬੇ ਪੂਰੇ ਕਰਨ ਲਈ ਛੇੜੀ ਹੈ | ਉਨ੍ਹਾਂ ਕਿਹਾ ਕਿ ਮਾਸੂਮ ਬੱਚਿਆਂ, ਔਰਤਾਂ ਸਮੇਤ ਹਜ਼ਾਰਾਂ ਨਿਰਦੋਸ਼ਾਂ ਦੀ ਬਲੀ ਲੈਣ ਵਾਲੀ ਇਸ ਜੰਗ ਨੇ ਪੂਰੀ ਦੁਨੀਆ ਦੇ ਅਰਥਚਾਰੇ ਤਬਾਹ ਕਰ ਦਿੱਤੇ ਹਨ, ਸੰਸਾਰ ਅਮਨ ਲਈ ਗੰਭੀਰ ਖ਼ਤਰੇ ਖੜ੍ਹੇ ਕਰ ਦਿੱਤੇ ਹਨ ਤੇ ਦੁਨੀਆ ਭਰ ਦੇ ਆਮ ਲੋਕ ਜ਼ਰੂਰੀ ਵਸਤਾਂ ਦੀ ਭਾਰੀ ਕਿੱਲਤ, ਮਹਿੰਗਾਈ 'ਤੇ ਕਾਲਾਬਾਜ਼ਾਰੀ ਦੀ ਮਾਰ ਝੱਲ ਰਹੇ ਹਨ | ਬੁਲਾਰਿਆਂ ਨੇ ਇਜ਼ਰਾਇਲ ਤੇ ਅਮਰੀਕਾ ਸਮੇਤ ਸੰਸਾਰ ਭਰ ਦੇ ਦੇਸ਼ਾਂ ਦੇ ਕਰੋੜਾਂ ਆਮ ਲੋਕਾਂ ਵਲੋਂ ਟਰੰਪ-ਨੇਤਨਯਾਹੂ ਦੀਆਂ ਜੰਗ ਭੜਕਾਊ ਸਾਜ਼ਿਸ਼ਾਂ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੀ ਡੱਟਵੀਂ ਸ਼ਲਾਘਾ ਕਰਦਿਆਂ ਭਾਰਤੀ ਆਵਾਮ, ਖ਼ਾਸ ਕਰਕੇ ਕਿਰਤੀ ਵਰਗ ਨੂੰ ਉਕਤ ਵਿਸ਼ਵੀ ਲਾਮਬੰਦੀ ਦਾ ਮਜ਼ਬੂਤ ਹਿੱਸਾ ਬਣਨ ਦੀ ਪੁਰਜ਼ੋਰ ਅਪੀਲ ਕੀਤੀ ਹੈ | ਸਮਾਪਤੀ 'ਤੇ ਹੱਥਾਂ 'ਚ ਲਾਲ ਝੰਡੇ ਤੇ ਜੰਗ ਦੀ ਭਿਆਨਕਤਾ ਨੂੰ ਦਰਸਾਉਂਦੀਆਂ ਤਖ਼ਤੀਆਂ ਲੈ ਕੇ ਰੋਹ ਭਰਪੂਰ ਮਾਰਚ ਵੀ ਕੀਤਾ |
Ad Position 22
No active advertisement
ਪਿਛਲੀ ਖ਼ਬਰ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾ. ਅਰਵਿੰਦਰ ਕੌਰ ਤੇ ਵਿਦਿਆਰਥਣ ਆਰਤੀ ਕੁਮਾਰੀ ਸਨਮਾਨਿਤ ਅਗਲੀ ਖ਼ਬਰ ਐੱਸ. ਐੱਚ. ਜੀ. ਐੱਨ. ਗਰਲਜ਼ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24