13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬਿਜਲੀ ਵਿਭਾਗ ਵਲੋਂ ਐੱਸ. ਪੀ. ਕੁਨੈਕਸ਼ਨ ਵਾਲਿਆਂ ਤੋਂ ਐਡਵਾਂਸ ਸਕਿਉਰਿਟੀ ਦੇ ਨਾਂਅ 'ਤੇ ਮੋਟੀਆਂ ਰਕਮਾਂ ਵਸੂਲੀਆਂ ਜਾਂਦੀਆਂ- ਧੀਮਾਨ

Ad Position 21
No active advertisement
ਅਜੀਤ ਡੈਸਕ 18-04-2026
ਕੋਟਫ਼ਤੂਹੀ, 17 ਅਪ੍ਰੈਲ (ਅਵਤਾਰ ਸਿੰਘ ਅਟਵਾਲ)-ਸਮਾਲ ਸਕੇਲ ਇੰਡਸਟਰੀਜ਼ ਵਾਲਿਆ ਨੂੰ ਐਡੀਸ਼ਨਲ ਐਡਵਾਂਸ ਕੰਜਪਸ਼ਨ ਡੀਪਾਜਟ ਦੇ ਨਾਮ ਤੇ ਪੱਤਰ ਲਿਖ ਕੇ ਵਸੂਲੀਆਂ ਜਾ ਰਹੀਆਂ ਮੋਟੀਆਂ ਰਕਮਾਂ ਨੇ ਐੱਸ. ਪੀ. ਕੁਨੈਕਸ਼ਨ ਵਾਲਿਆਂ ਲਈ ਖੜੀਆਂ ਕੀਤੀਆਂ ਮੁਸਿਕਲਾ ਨੂੰ ਲੈ ਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਜੋਗਾ ਸਿੰਘ, ਅਮਰਜੀਤ ਸਿੰਘ ਨੇ ਖਪਤਕਾਰਾਂ ਤੋਂ ਮੁਸ਼ਕਲਾਂ ਜਾਣਨ ਤੋਂ ਬਾਅਦ ਪੰਜਾਬ ਸਰਕਾਰ ਦੇ ਪਾਵਰਕਾਮ ਦੀਆਂ ਲੁੱਟਣ ਵਾਲੀਆਂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਜਿਹੜੇ ਪੱਤਰ ਖਪਤਕਾਰਾਂ ਨੂੰ ਲਿਖੇ ਜਾ ਰਹੇ ਹਨ, ਉਨ੍ਹਾਂ ਵਿਚ ਕੁੱਝ ਸ਼ਬਦਾਂ ਦਾ ਸੰਖੇਪ ਵਿਚ ਲਿਖ ਕੇ ਖਪਤਕਾਰਾਂ ਨੂੰ ਉਲਝਾਇਆ ਜਾ ਰਿਹਾ ਹੈ, ਤੇ ਉਨ੍ਹਾਂ ਨੂੰ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਸੰਖੇਪ ਸ਼ਬਦਾਂ ਸਬੰਧੀ ਸੁਪਰਟੈਂਡਟ ਇੰਜੀਨੀਅਰ ਹੁਸ਼ਿਆਰਪੁਰ ਤੋਂ ਪਤਾ ਕੀਤਾ ਤੇ ਉਨ੍ਹਾਂ ਦਾ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਭਰੋਸਾ ਦਵਾਇਆ ਕਿ ਅੱਗੇ ਤੋਂ ਸੰਖੇਪ ਸ਼ਬਦਾਂ ਦੀ ਥਾਂ ਪੂਰਾ ਲਿਖਿਆ ਜਾਵੇਗਾ, ਜਦੋਂ ਕੋਈ ਖਪਤਕਾਰ ਬਿਜਲੀ ਸਪਲਾਈ ਦਾ ਕੁਨੈਕਸ਼ਨ ਲੈਂਦਾ ਹੈ, ਉਹ ਸਕਿਉਰਿਟੀ ਤੇ ਹੋਰ ਖਰਚੇ ਜਮਾਂ ਕਰਵਾਉਂਦਾ ਹੈ, ਤੇ ਉਸ ਤੋਂ ਬਿਨਾਂ ਬਿਜਲੀ ਦਾ ਕੁਨੈਕਸ਼ਨ ਨਹੀਂ ਦਿਤਾ ਜਾਂਦਾ | ਜਦੋਂ ਸਪਲਾਈ ਦੇ ਰੇਟ ਵਧਦੇ ਹਨ ਤਾਂ ਉਨ੍ਹਾਂ ਰੇਟਾਂ ਨੂੰ ਮੁੱਖ ਰੱਖ ਕੇ ਨਜਾਇਜ਼ ਤੋਰ ਤੇ ਸਕਿਉਰਿਟੀ ਦੇ ਨਾਮ ਉੱਤੇ ਵਾਧੂ ਸਕਿਉਰਿਟੀ ਦੇ ਪੈਸੇ ਚਾਰਜ ਕਰ ਰਲੇ ਜਾਂਦੇ ਹਨ, ਪਰ ਜਦੋਂ ਸਮਾਲ ਸਕੇਲ ਇੰਡਸਟਰੀਜ਼ ਉੱਪਰ ਆਰਥਿਕ ਭਾਰ ਪੈਂਦਾ ਹੈ, ਤਾਂ ਉਹ ਅੱਗੋਂ ਖਪਤਕਾਰਾਂ ਉੱਪਰ ਅਪਣੇ ਕੰਮ ਕਰਨ ਦੇ ਰੇਟ ਵਧਾ ਦਿੰਦੇ ਹਨ ਤੇ ਜਿਸ ਨਾਲ ਰਗੜਿਆ ਖਪਤਕਾਰ ਜਾਂਦਾ ਹੈ | ਸਰਕਾਰ ਨੂੰ ਸਮਾਲ ਸਕੇਲ ਇੰਡਸਟਰੀਜ਼ ਵਾਲਿਆਂ ਨੂੰ ਰਾਹਤ ਤਾਂ ਕੀ ਦੇਣੀ ਸੀ ਉਲਟਾ ਸਕਿਉਰਿਟੀ ਦੇ ਨਾਮ ਉੱਪਰ ਕਰੋੜਾ ਰੁਪਇਆਂ ਵਸੂਲ ਲਿਆ ਜਾਂਦਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਏ. ਏ. ਸੀ. ਡੀ ਨੀਤੀਆਂ ਨੂੰ ਤੁਰੰਤ ਬੰਦ ਕਰ ਕੇ ਰਹਿਤ ਦਿਤੀ ਜਾਵੇ ਤੇ ਉਨ੍ਹਾਂ ਖਪਤਕਾਰਾਂ ਨੰੂ ਲਾਮਬੰਦ ਹੋਣ ਲਈ ਵੀ ਕਿਹਾ ਤਾਂ ਕਿ ਵਾਧੂ ਭਾਰ ਦਾ ਖ਼ਮਿਆਜ਼ਾ ਤੋਂ ਸਮਾਲ ਸਕੇਲ ਇੰਡਸਟਰੀਜ਼ ਨੂੰ ਬਚਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਅੰਤਰ ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ 'ਚ ਹੁਸ਼ਿਆਰਪੁਰ ਨੇ ਨਵਾਂਸ਼ਹਿਰ ਨੂੰ ਹਰਾਇਆ ਅਗਲੀ ਖ਼ਬਰ ਕੇ. ਐੱਮ. ਐੱਸ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24