12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਗੜ੍ਹਸ਼ੰਕਰ ਤੋਂ ਲਹਿਰਾ ਨੂੰ ਜਾਣ ਵਾਲੀ ਸੜਕ ਨੇ ਧਾਰਿਆ ਛੱਪੜ ਦਾ ਰੂਪ

ਗੜ੍ਹਸ਼ੰਕਰ, 12 ਅਗਸਤ (ਧਾਲੀਵਾਲ)- ਗੜ੍ਹਸ਼ੰਕਰ ਇਲਾਕੇ ਦੀਆਂ ਖਸਤਾ ਹਾਲਤ ਸੜਕਾਂ ਦੀ ਮੀਂਹ ਨੇ ਹਾਲਤ ਹੋਰ ਵਿਗਾੜ ਦਿੱਤੀ ਹੈ। ਗੜ੍ਹਸ਼ੰਕਰ ਤੋਂ ਪਿੰਡ ਬੀਰਮਪੁਰ, ਸੋਲੀ , ਲਹਿਰਾ ਨੂੰ ਜਾਣ ਵਾਲੀ ਸੜਕ ਦੀ ਹਾਲਤ ਇਸ ਸਮੇਂ ਬਹੁਤ ਹੀ ਬਦਤਰ ਬਣੀ ਹੋਈ ਹੈ।

Ad Position 21
No active advertisement
ਅਜੀਤ ਡੈਸਕ 13-08-2026
ਗੜ੍ਹਸ਼ੰਕਰ, 12 ਅਗਸਤ (ਧਾਲੀਵਾਲ)- ਗੜ੍ਹਸ਼ੰਕਰ ਇਲਾਕੇ ਦੀਆਂ ਖਸਤਾ ਹਾਲਤ ਸੜਕਾਂ ਦੀ ਮੀਂਹ ਨੇ ਹਾਲਤ ਹੋਰ ਵਿਗਾੜ ਦਿੱਤੀ ਹੈ। ਗੜ੍ਹਸ਼ੰਕਰ ਤੋਂ ਪਿੰਡ ਬੀਰਮਪੁਰ, ਸੋਲੀ , ਲਹਿਰਾ ਨੂੰ ਜਾਣ ਵਾਲੀ ਸੜਕ ਦੀ ਹਾਲਤ ਇਸ ਸਮੇਂ ਬਹੁਤ ਹੀ ਬਦਤਰ ਬਣੀ ਹੋਈ ਹੈ। ਇਸ ਸੜਕ ਵਿਚ ਵੱਖ-ਵੱਖ ਥਾਈਂ ਪਏ ਖੱਡਿਆਂ ਵਿਚ ਪਾਣੀ ਖੜ੍ਹਨ ਨਾਲ ਕਈ ਥਾਵਾਂ ‘ਤੇ ਸੜਕ ਨੇ ਛੱਪੜ ਦਾ ਰੂਪ ਧਾਰਨ ਕੀਤਾ ਹੋਇਆ ਹੈ। ਪਿਛਲੇ ਸਾਲਾਂ ਤੋਂ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਆ ਰਹੀ ਇਸ ਸੜਕ ਦੇ ਸੁਧਾਰ ਲਈ ਸਬੰਧਿਤ ਵਿਭਾਗ ਵਲੋਂ ਕੋਈ ਯਤਨ ਨਾ ਕੀਤੇ ਜਾਣ ਕਾਰਨ ਲੋਕਾਂ ਵਿਚ ਰੋਸ ਹੈ। ਬਰਸਾਤ ਦਾ ਮੌਸਮ ਹੋਣ ਕਾਰਨ ਸਵੇਰੇ ਸਵੇਰੇ ਸ਼ਹਿਰ ਨੂੰ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਤੇ ਹੋਰ ਕੰਮਾਂ ਲਈ ਗੜ੍ਹਸ਼ੰਕਰ ਨੂੰ ਆਉਣ ਵਾਲੇ ਲੋਕਾਂ ਨੂੰ ਇਸ ਸੜਕ ਦੀ ਬਦਤਰ ਹਾਲਤ ਨੂੰ ਪਾਰ ਕਰਕੇ ਆਉਣਾ ਪੈਂਦਾ ਹੈ। ਇੱਥੇ ਸਕੂਲੀ ਵਿਦਿਆਰਥੀਆਂ ਲਈ ਬੇਹੱਦ ਮੁਸ਼ਕਿਲ ਭਰਿਆ ਸਮਾਂ ਵੇਖਣ ਨੂੰ ਮਿਲਦਾ ਹੈ ਜਦੋਂ ਉਹ ਪੈਦਲ ਜਾਂ ਸਾਈਕਲਾਂ ‘ਤੇ ਖੜ੍ਹੇ ਪਾਣੀ ਵਿਚੋਂ ਅੱਗੇ ਵਧਦੇ ਹਨ। ਸੜਕ ਦੀ ਖਸਤਾ ਹਾਲਤ ਕਾਰਨ ਇੱਥੇ ਵਾਹਨ ਕਈ ਵਾਰ ਹਾਦਸੇ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਮੰਡੀ ਬੋਰਡ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਸੜਕ ਦੇ ਨਿਰਮਾਣ ਦਾ ਕੇਸ ਪ੍ਰਵਾਨਗੀ ਅਧੀਨ ਹੈ ਤੇ ਪ੍ਰਵਾਨਗੀ ਆਉਣ ਉਪਰੰਤ ਸੜਕ ਦਾ ਨਿਰਮਾਣ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪੱਧਰੀ ਅਜਲਾਸ ’ਚ 11 ਮੈਂਬਰੀ ਕਮੇਟੀ ਦੀ ਚੋਣ ਜਗਤਾਰ ਸਿੰਘ ਭਿੰਡਰ ਜ਼ਿਲ੍ਹਾ ਪ੍ਰਧਾਨ ਤ... ਅਗਲੀ ਖ਼ਬਰ ਸਰਪੰਚ ਸੰਗੀਤਾ ਰਾਮਗੜ੍ਹੀਆ ਤੇ ਸੰਮਤੀ ਮੈਂਬਰ ਜੀਵਨ ਕੁਮਾਰੀ ਨੇ ਤੀਰਥ ਬੱਸ ਯਾਤਰਾ ਨੂੰ ਰਵਾਨਾ ਕੀਤਾ
Ad Position 24