12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਡਰੱਗ-ਐਂਡ ਸੋਸ਼ਲ ਇਕਨਾਮਿਕ ਸਰਵੇ ਕਰਨ ਵਾਲੇ ਅਮਲੇ ਦਾ ਮਾਣ ਭੱਤਾ ਤੁਰੰਤ ਜਾਰੀ ਕੀਤਾ ਜਾਵੇ-ਆਗੂ

ਕੋਟਫ਼ਤੂਹੀ, 12 ਅਗਸਤ (ਅਵਤਾਰ ਸਿੰਘ ਅਟਵਾਲ)-ਚੱਬੇਵਾਲ ਹਲਕੇ ਲਈ ਤਾਇਨਾਤ ਕੀਤੇ ਡਰੱਗ-ਐਂਡ ਸੋਸ਼ਲ ਇਕਨਾਮਿਕ ਸਰਵੇ ਕਰਨ ਵਾਲੇ ਅਮਲੇ ਵਲੋਂ ਕੀਤੇ ਡੋਰ-ਟੂ-ਡੋਰ ਸਰਵੇ ਦਾ ਮਿਹਨਤਾਨਾ ਜਾਰੀ ਨਾ ਕਰਨ ਦੇ ਵਿਰੋਧ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਆਪਣਾ ਰੋਸ ਪ੍ਰਗਟ ਕਰਦੇ ਹੋਏ ਮੰਗ ਕੀਤੀ ਗਈ ਕਿ ਡਰੱਗ-ਐਂਡ ਸੋਸ਼ਲ ਇਕਨਾਮਿਕ ਸਰਵੇ ਕਰਨ ਵਾਲੇ ਅਮਲੇ ਦਾ ਮਾਣ ਭੱਤਾ ਬਿਨਾਂ ਕਿਸੇ ਦੇਰੀ ਦੇ ਤੁਰੰਤ ਜਾਰੀ ਕੀਤਾ ਜਾਵੇ। ਕੋਟਫ਼ਤੂਹੀ ਵਿਖੇ ਮੀਟਿੰਗ ਦੌਰਾਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਕੋਟਫ਼ਤੂਹੀ ਪ੍ਰਧਾਨ ਨਰਿੰਦਰ ਅਜਨੋਹਾ, ਉਂਕਾਰ ਸਿੰਘ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਆਗੂ ਅਜੇ ਕੁਮਾਰ ਨੇ ਕਰਦੇ ਕਿਹਾ ਕਿ ਸਰਕਾਰ ਵੱਲੋਂ ਇਸ ਕੰਮ ਲਈ ਅਧਿਆਪਕਾਂ ਨੂੰ ਅੱਤ ਦੀ ਪਈ ਗਰਮੀ ਵਿਚ ਡਰੱਗ-ਐਂਡ ਸੋਸ਼ਲ ਇਕਨਾਮਿਕ ਸਰਵੇ ਲਈ ਘਰ-ਘਰ ਘੁਮਾਇਆ ਅਤੇ ਜਦੋਂ ਇਸ ਕੰਮ ਦੇ ਬਦਲੇ ਬਣਦੇ ਮਾਣ ਭੱਤੇ ਦੀ ਵਾਰੀ ਆਈ ਤਾਂ ਉਹ ਸਮੇਂ ਸਿਰ ਜਾਰੀ ਨਹੀਂ ਕੀਤਾ ਜਾ ਰਿਹਾ।

Ad Position 21
No active advertisement
ਕੋਟਫ਼ਤੂਹੀ ਵਿਖੇ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਕੋਟਫ਼ਤੂਹੀ ਮੀਟਿੰਗ ਦੌਰਾਨ ਪ੍ਰਧਾਨ ਨਰਿੰਦਰ ਅਜਨੋਹਾ, ਉਂਕਾਰ ਸਿੰਘ, ਅਜੇ ਕੁਮਾਰ ਤੇ ਹੋਰ। ਤਸਵੀਰ. ਅਵਤਾਰ ਸਿੰਘ ਅਟਵਾਲ 13-08-2026
ਕੋਟਫ਼ਤੂਹੀ, 12 ਅਗਸਤ (ਅਵਤਾਰ ਸਿੰਘ ਅਟਵਾਲ)-ਚੱਬੇਵਾਲ ਹਲਕੇ ਲਈ ਤਾਇਨਾਤ ਕੀਤੇ ਡਰੱਗ-ਐਂਡ ਸੋਸ਼ਲ ਇਕਨਾਮਿਕ ਸਰਵੇ ਕਰਨ ਵਾਲੇ ਅਮਲੇ ਵਲੋਂ ਕੀਤੇ ਡੋਰ-ਟੂ-ਡੋਰ ਸਰਵੇ ਦਾ ਮਿਹਨਤਾਨਾ ਜਾਰੀ ਨਾ ਕਰਨ ਦੇ ਵਿਰੋਧ ਵਿਚ ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ ਆਪਣਾ ਰੋਸ ਪ੍ਰਗਟ ਕਰਦੇ ਹੋਏ ਮੰਗ ਕੀਤੀ ਗਈ ਕਿ ਡਰੱਗ-ਐਂਡ ਸੋਸ਼ਲ ਇਕਨਾਮਿਕ ਸਰਵੇ ਕਰਨ ਵਾਲੇ ਅਮਲੇ ਦਾ ਮਾਣ ਭੱਤਾ ਬਿਨਾਂ ਕਿਸੇ ਦੇਰੀ ਦੇ ਤੁਰੰਤ ਜਾਰੀ ਕੀਤਾ ਜਾਵੇ। ਕੋਟਫ਼ਤੂਹੀ ਵਿਖੇ ਮੀਟਿੰਗ ਦੌਰਾਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਬਲਾਕ ਕੋਟਫ਼ਤੂਹੀ ਪ੍ਰਧਾਨ ਨਰਿੰਦਰ ਅਜਨੋਹਾ, ਉਂਕਾਰ ਸਿੰਘ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਆਗੂ ਅਜੇ ਕੁਮਾਰ ਨੇ ਕਰਦੇ ਕਿਹਾ ਕਿ ਸਰਕਾਰ ਵੱਲੋਂ ਇਸ ਕੰਮ ਲਈ ਅਧਿਆਪਕਾਂ ਨੂੰ ਅੱਤ ਦੀ ਪਈ ਗਰਮੀ ਵਿਚ ਡਰੱਗ-ਐਂਡ ਸੋਸ਼ਲ ਇਕਨਾਮਿਕ ਸਰਵੇ ਲਈ ਘਰ-ਘਰ ਘੁਮਾਇਆ ਅਤੇ ਜਦੋਂ ਇਸ ਕੰਮ ਦੇ ਬਦਲੇ ਬਣਦੇ ਮਾਣ ਭੱਤੇ ਦੀ ਵਾਰੀ ਆਈ ਤਾਂ ਉਹ ਸਮੇਂ ਸਿਰ ਜਾਰੀ ਨਹੀਂ ਕੀਤਾ ਜਾ ਰਿਹਾ। ਆਗੂਆਂ ਨੇ ਮੰਗ ਕੀਤੀ ਕਿ ਡਰੱਗ-ਐਂਡ ਸੋਸ਼ਲ ਇਕਨਾਮਿਕ ਸਰਵੇ ਦਾ ਬਣਦਾ ਮਿਹਨਤਾਨਾ ਬਿਨਾਂ ਕਿਸੇ ਦੇਰੀ ਦੇ ਜਾਰੀ ਕੀਤੀ ਜਾਵੇ। ਇਸ ਮੌਕੇ ਹਰਮਨੋਜ ਕੁਮਾਰ, ਧਰਮਿੰਦਰ ਸਿੰਘ, ਸੁਖਜੀਵਨ ਸਿੰਘ, ਕਰਮਵੀਰ ਸਿੰਘ, ਦਵਿੰਦਰ ਕੁਮਾਰ, ਹਰਮਨਪ੍ਰੀਤ ਸਿੰਘ, ਅਨਿਲ ਕੁਮਾਰ, ਕੁਲਵਿੰਦਰ ਸਿੰਘ, ਹਰਭਜਨ ਸਿੰਘ, ਹਰਜਿੰਦਰ ਸਿੰਘ, ਲਵਦੀਪ ਕੌਰ, ਅਮਨਪ੍ਰੀਤ ਕੌਰ, ਬਲਜਿੰਦਰ ਕੌਰ, ਰਮਨਦੀਪ ਕੌਰ, ਸੁਖਮਨਪ੍ਰੀਤ ਕੌਰ ਅਤੇ ਆਰਤੀ ਥਾਪਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਹਰਿਆਲੀ ਤੀਜ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਸਭਿਆਚਾਰ ਸੰਭਾਲ ਸੁਸਾਇਟੀ ਨੇ ਕਰਵਾਈ ਲੇਖ ਅਤੇ ਭਾਸ਼ਨ ਪ੍ਰਤੀਯੋਗਤਾ
Ad Position 24