13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਜਨਵਾਦੀ ਇਸਤਰੀ ਸਭਾ ਵਲੋਂ ਮੀਟਿੰਗ

Ad Position 21
No active advertisement
ਅਜੀਤ ਡੈਸਕ 18-04-2026
ਗੜ੍ਹਸ਼ੰਕਰ, 17 ਅਪ੍ਰੈਲ (ਧਾਲੀਵਾਲ)-ਜ਼ਿਲ੍ਹਾ ਜਨਵਾਦੀ ਇਸਤਰੀ ਸਭਾ ਦੀ ਜਨਰਲ ਬਾਡੀ ਮੀਟਿੰਗ ਸੁਰਿੰਦਰ ਕੌਰ ਚੁੰਬਰ ਦੀ ਪ੍ਰਧਾਨਗੀ ਹੇਠ ਇਥੇ ਡਾ. ਭਾਗ ਸਿੰਘ ਹਾਲ ਵਿਖੇ ਹੋਈ ਜਿਸ ਵਿਚ ਬੀਬੀ ਸੁਯੋਗਤਾ ਖੀਵਾ ਦੀ ਬੇਵਕਤ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ | ਇਸ ਮੌਕੇ ਸੂਭਾਸ਼ ਮੱਟੂ ਅਤੇ ਬੀਬੀ ਨੀਲਮ ਰਾਣੀ ਨੇ ਸੰਬੋਧਨ ਕਰਦਿਆ ਕਿਹਾ ਕਿ ਮੈਂਬਰਸ਼ਿਪ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਮੁੜ ਬਹਾਲ ਕਰਨ ਲਈ ਚੱਲ ਰਹੇ ਘੋਲ ਵਿਚ ਵੱਧ-ਚੜ੍ਹਕੇ ਸ਼ਾਮਿਲ ਹੋਇਆ ਜਾਵੇਗਾ | ਅਮਰੀਕਨ ਸਮਾਜ, ਇਜ਼ਰਾਇਲ ਦੀ ਧੱਕੇਸ਼ਾਹੀ ਦੀ ਨਿਖੇਦੀ ਕੀਤੀ ਗਈ ਅਤੇ ਇਰਾਨ ਦੇ ਲੋਕਾਂ ਨਾਲ ਹਮਦਰਦੀ ਪ੍ਰਗਟ ਕੀਤੀ ਗਈ | ਮੀਟਿੰਗ ਵਿਚ ਜਸਵਿੰਦਰ ਕੌਰ ਬੋੜਾ, ਤੇਜਿੰਦਰ ਕੌਰ, ਕਸ਼ਮੀਰ ਕੌਰ, ਕਮਲੇਸ਼, ਕਮਲਜੀਤ ਕੌਰ, ਸ਼ਿੰਦਰ, ਭੋਲੀ, ਪੂਜਾ, ਮਨਪ੍ਰੀਤ ਕੌਰ, ਅਨੂੰ ਰਾਣਾ, ਪਿਆਰੋ, ਸ਼ਾਂਤੀ ਤੇ ਹੋਰ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ 30ਵਾਂ ਦੇਸੀ ਘਿਓ ਦਾ ਵਿਸ਼ਾਲ ਲੰਗਰ ਲਗਾਇਆ ਅਗਲੀ ਖ਼ਬਰ ਮਾਈ ਭਾਰਤ ਬਜਟ ਪ੍ਰਸ਼ਨੋਤਰੀ 'ਚ ਡੀ.ਏ.ਵੀ ਕਾਲਜ ਦੀ ਵਿਦਿਆਰਥਣ ਕਿ੍ਤੀਕਾ ਅਬਰੋਲ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24