ਗੜ੍ਹਸ਼ੰਕਰ, 17 ਅਪ੍ਰੈਲ (ਧਾਲੀਵਾਲ)-ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਮੁਹੱਲਾ 9 ਗਰੁੱਪ ਗੜ੍ਹਸ਼ੰਕਰ ਅਤੇ ਸ਼ਹਿਰ ਦੇ ਸਰਬ ਸਾਂਝੇ ਸਮਾਜ ਵਲੋਂ ਹਰ ਸਾਲ ਦੀ ਤਰ੍ਹਾਂ ਵਿਸਾਖੀ ਮੌਕੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਤਿੰਨ ਦਿਨਾਂ ਸ਼ੁੱਧ ਦੇਸੀ ਘਿਓ ਦਾ ਲੰਗਰ ਲਗਾਇਆ ਗਿਆ | ਲੰਗਰ ਦੌਰਾਨ ਬਾਬਾ ਬੀਰੂ ਰਾਮ, ਅਸ਼ੋਕ ਕੁਮਾਰ ਲਾਲੀ, ਦੇਸ ਰਾਜ ਕਲੇਰ, ਦਵਿੰਦਰ ਬੱਗਾ, ਲਵੀ ਗੰਗੜ, ਸ਼ੀਰਾ, ਚਾਂਦੀ, ਲਾਭ ਸਿੰਘ ਰਾਏ, ਰੋਮੀ, ਸੁਮਨ, ਛੋਟੂ ਰਾਏ, ਵਿੱਕੀ ਸੁਮਨ, ਮਨਜੀਤ ਸੁਮਨ, ਅਨਮੋਲ ਸੁਮਨ, ਨੀਰਜ, ਸੁਨੀਲ ਕੁਮਾਰ, ਨੀਰਜ, ਮਨੀ, ਸ਼ਸ਼ੀ ਮੁਬਾਰਕਪੁਰੀਆ, ਸਤਵਿੰਦਰ ਸੁਮਨ, ਧਰਮ ਪਾਲ, ਲਸ਼ਕਰੀ, ਮੋਹਿਤ ਸੁਮਨ, ਸੰਦੀਪ ਕਲੇਰ ਅਤੇ ਸ਼ਹਿਰ ਨਿਵਾਸੀ ਸ਼ਾਮਿਲ ਹੋਏ | ਬਾਬਾ ਬੀਰੂ ਰਾਮ ਅਤੇ ਅਸ਼ੋਕ ਕੁਮਾਰ ਲਾਲੀ ਨੇ ਦੱਸਿਆ ਕਿ ਗੜ੍ਹਸ਼ੰਕਰ ਦੀਆਂ ਸੰਗਤਾਂ ਨੇ ਲੰਗਰ ਦੀ ਸਫ਼ਲਤਾ ਲਈ ਤਨ, ਮਨ, ਧਨ ਨਾਲ ਯੋਗਦਾਨ ਪਾਇਆ ਗਿਆ ਹੈ ਤੇ ਹਜ਼ਾਰਾਂ ਦੀ ਤਾਦਾਦ ਵਿਚ ਸੰਗਤਾਂ ਨੇ ਲੰਗਰ ਵਿਚ ਹਾਜ਼ਰੀ ਲਵਾਈ ਹੈ |