13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਮੁਹੱਲਾ ਅਸਲਾਮਾਬਾਦ 'ਚ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 18-04-2026
ਹੁਸ਼ਿਆਰਪੁਰ, 17 ਅਪ੍ਰੈਲ (ਬਲਜਿੰਦਰਪਾਲ ਸਿੰਘ)-ਡਾ: ਭੀਮ ਰਾਓ ਅੰਬੇਡਕਰ ਸੋਸ਼ਲ ਵੈੱਲਫੇਅਰ ਸੁਸਾਇਟੀ ਮੁਹੱਲਾ ਅਸਲਾਮਾਬਾਦ ਵਲੋਂ ਭਾਰਤ ਰਤਨ ਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮੁਹੱਲਾ ਅਸਲਾਮਾਬਾਦ ਦੇ ਜੰਝ ਘਰ 'ਚ ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਮਾਸਟਰ ਸੁਰਜੀਤ ਰਾਜਾ, ਜਨਰਲ ਸਕੱਤਰ ਮਾਸਟਰ ਸੁਖਦੇਵ ਸਿੰਘ, ਖ਼ਜ਼ਾਨਚੀ ਹਨੀ ਰਾਜਾ, ਸਲਾਹਕਾਰ ਕੁਲਦੀਪ ਸਿੰਘ, ਕੁਲਵਿੰਦਰ ਸੋਨੰੂ, ਧੰਨਜੀਤ ਅਤੇ ਰਿੰਕੂ ਨੇ ਦੱਸਿਆ ਕਿ ਬਾਬਾ ਸਾਹਿਬ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਪ੍ਰਗਤੀ ਕਲਾ ਕੇਂਦਰ ਵਲੋਂ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ਨਾਲ ਸਬੰਧਿਤ ਨਾਟਕ ਪੇਸ਼ ਕੀਤੇ ਅਤੇ ਉਨ੍ਹਾਂ ਦੀ ਵਿਦੇਸ਼ 'ਚ ਪੜ੍ਹਾਈ ਅਤੇ ਸੰਵਿਧਾਨ ਨਾਲ ਸਬੰਧਿਤ ਚਿਤਰਨ ਕੀਤਾ | ਇਸ ਮੌਕੇ ਡਾ: ਐੱਸ. ਪੀ. ਸਿੰਘ ਅਤੇ ਡਾ: ਸੁਰਿੰਦਰ ਸਿੰਘ ਨੇ ਬਾਬਾ ਸਾਹਿਬ ਦੀ ਸਮਾਜ ਅਤੇ ਸਿੱਖਿਆ ਅਤੇ ਦੇਸ਼ ਨੂੰ ਬਾਬਾ ਸਾਹਿਬ ਦੀ ਦੇਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਲੈਕ: ਪੂਰਨ ਸਿੰਘ, ਲੈਕ: ਅਨਿਲ ਕੁਮਾਰ, ਲਖਵਿੰਦਰ ਸਿੰਘ, ਮਾ: ਜਤਿੰਦਰ ਸਿੰਘ, ਮਾ: ਸੁਖਦੇਵ ਸਿੰਘ, ਕੁਲਦੀਪ ਸਿੰਘ, ਕੁਲਵੰਤ ਸਿੰਘ, ਰਿਟਾਇਰਡ ਮੈਨੇਜਰ ਬਖ਼ਸ਼ੀ ਰਾਮ ਬੱਧਣ, ਕੌਂਸਲਰ ਮੁਖੀ ਰਾਮ, ਸਤਵਿੰਦਰ ਸਿੰਘ, ਮਾ: ਵਿਜੇ ਕੁਮਾਰ, ਕੁਲਵੰਤ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਗੁਰਮੀਤ ਸਿੰਘ, ਹਰਨੇਕ ਸਿੰਘ, ਸੁਖਜੀਤ ਸਿੰਘ, ਕੁਲਵਿੰਦਰ ਸਿੰਘ, ਬਲਰਾਜ ਸਿੰਘ, ਰੌਸ਼ਨ, ਕਰਮਜੀਤ, ਲਖਵਿੰਦਰ ਲੱਖਾ, ਰਾਜਾ, ਸੁਖਵਿੰਦਰ ਕੌਰ, ਪ੍ਰਭਜੋਤ ਕੌਰ, ਸਰਬਜੀਤ ਕੌਰ, ਰੇਖਾ ਰਾਣੀ, ਸੇਵਾ ਕੌਰ, ਸੀਮਾ ਦੇਵੀ, ਨੀਲਮ ਰਾਣੀ, ਜਸਲੀਨ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਹਿਲਾਦ ਪ੍ਰਸੰਗ ਰਾਹੀਂ ਭਗਤ ਅਤੇ ਭਗਵਾਨ ਦੇ ਸੰਬੰਧ ਦਾ ਚਿਤਰਨ ਕੀਤਾ ਪੇਸ਼ ਅਗਲੀ ਖ਼ਬਰ ਡਾ. ਜਸਵੰਤ ਰਾਏ ਦਾ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਬੰਗਲੌਰ ਵਿਖੇ ਹੋਇਆ ਸਨਮਾਨ
Ad Position 24