ਹੁਸ਼ਿਆਰਪੁਰ, 17 ਅਪ੍ਰੈਲ (ਬਲਜਿੰਦਰਪਾਲ ਸਿੰਘ)-ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵੱਲੋਂ ਰੌਸ਼ਨ ਗਰਾਊਾਡ ਹੁਸ਼ਿਆਰਪੁਰ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਸਪਤਾਹਿਕ ਕਥਾ ਗਿਆਨ ਯੱਗ ਦੇ ਤੀਜੇ ਦਿਨ 'ਚ ਆਸ਼ੂਤੋਸ਼ ਮਹਾਰਾਜ ਦੀ ਅਨੁਆਈ ਭਾਗਵਤ ਭਾਸਕਰ ਸਾਧਵੀ ਵੈਸ਼ਨਵੀ ਭਾਰਤੀ ਨੇ ਪ੍ਰਹਿਲਾਦ ਪ੍ਰਸੰਗ ਰਾਹੀਂ ਭਗਤ ਅਤੇ ਭਗਵਾਨ ਦੇ ਸੰਬੰਧ ਦਾ ਮਾਰਮਿਕ ਚਿਤਰਨ ਕੀਤਾ | ਉਨ੍ਹਾਂ ਦੱਸਿਆ ਕਿ ਪ੍ਰਹਿਲਾਦ ਦੇ ਪਿਤਾ ਹਿਰਣਿਆਕਸ਼ਿਪੁ ਨੇ ਉਸ ਨੰੂ ਪਹਾੜ ਦੀ ਚੋਟੀ ਤੋਂ ਹੇਠਾਂ ਸੁੱਟਿਆ, ਵਿਸ਼ ਪਿਲਾਇਆ ਅਤੇ ਮਸਤ ਹਾਥੀ ਦੇ ਅੱਗੇ ਰੱਖਿਆ, ਪਰ ਭਗਤ ਪ੍ਰਹਿਲਾਦ ਭਗਤੀ ਦੇ ਮਾਰਗ ਤੋਂ ਕਦੇ ਵੀ ਡਿੱਗੇ ਨਹੀਂ | ਮੁਸੀਬਤਾਂ ਭਗਤ ਦੇ ਜੀਵਨ ਨੂੰ ਨਿਖਾਰਨ ਲਈ ਆਉਂਦੀਆਂ ਹਨ | ਜਿਸ ਤਰ੍ਹਾਂ ਸੋਨਾ ਅੱਗ ਵਿਚ ਤਪ ਕੇ ਹੀ ਖਰਾ ਬਣਦਾ ਹੈ, ਉਸੇ ਤਰ੍ਹਾਂ ਭਗਤੀ ਦੀ ਚਮਕ ਵੀ ਕਠਨਾਈਆਂ ਵਿਚ ਹੀ ਪ੍ਰਗਟ ਹੁੰਦੀ ਹੈ | ਦੂਜੀ ਗੱਲ ਇਹ ਹੈ ਕਿ ਜੋ ਮਨੁੱਖ ਆਪਣੇ ਅੰਦਰ ਦੀ ਸ਼ਕਤੀ ਨੂੰ ਨਹੀਂ ਜਾਣਦਾ, ਉਹ ਇਨ੍ਹਾਂ ਹਾਲਤਾਂ ਤੋਂ ਡਰ ਜਾਂਦਾ ਹੈ | ਸਮਾਜ ਵਿਚ ਬਦਲਾਅ ਨੌਜਵਾਨ ਹੀ ਲਿਆਉਂਦੇ ਹਨ | ਉਨ੍ਹਾਂ ਕਿਹਾ ਕਿ ਸਾਨੂੰ ਸਮਝਣਾ ਪਵੇਗਾ ਕਿ ਜਵਾਨੀ ਇਸ ਗੱਲ 'ਤੇ ਨਿਰਭਰ ਨਹੀਂ ਕਰਦੀ ਕਿ ਅਸੀਂ ਕਿੰਨੇ ਛੋਟੇ ਹਾਂ, ਸਗੋਂ ਇਸ 'ਤੇ ਕਿ ਸਾਡੇ ਅੰਦਰ ਵਿਕਸਿਤ ਹੋਣ ਅਤੇ ਅੱਗੇ ਵਧਣ ਦੀ ਕਿੰਨੀ ਯੋਗਤਾ ਹੈ | ਵਿਕਾਸ ਦਾ ਅਰਥ ਹੈ ਅੰਦਰਲੀ ਸ਼ਕਤੀਆਂ ਦਾ ਜਾਗਰਨ | ਸਵਾਮੀ ਵਿਵੇਕਾਨੰਦ ਜੀ ਅਤੇ ਸਵਾਮੀ ਰਾਮ ਤੀਰਥ ਜੀ ਮਹਾਨ ਦੇਸ਼ਭਗਤ ਸਨ | ਉਨ੍ਹਾਂ ਨੇ ਵਿਦੇਸ਼ਾਂ ਵਿਚ ਜਾ ਕੇ ਭਾਰਤੀ ਸੰਸਕਿ੍ਤੀ ਦਾ ਡੰਕਾ ਵਜਾਇਆ ਅਤੇ ਇਸ ਦੇ ਪਿੱਛੇ ਅਧਿਆਤਮਿਕ ਸ਼ਕਤੀ ਹੀ ਕਾਰਗਰ ਸੀ | ਸ੍ਰੀਮਦਭਗਵਦ ਗੀਤਾ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਕਿ ਉਹ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੀ ਅਸਲੀ ਸ਼ਕਤੀ ਨੂੰ ਪਛਾਣਣ | ਕਥਾ ਦੀ ਸ਼ੁਰੂਆਤ ਮੁੱਖ ਜਜਮਾਨ ਮਨੀਸ਼ ਗੁਪਤਾ (ਬਿੱਲਾ ਬਿ੍ਕਸ), ਕੁਸ਼ਾ ਗੁਪਤਾ, ਰਾਹੁਲ ਗੁਪਤਾ ਅਤੇ ਦੈਨਿਕ ਜਜਮਾਨ ਗੁਰਦੀਪ ਕਟੋਚ, ਨਵਜੋਤ ਕਟੋਚ, ਮੋਹਿਤ ਕਟੋਚ, ਵਿਵੇਕ ਕਟੋਚ, ਸੰਜੀਵ ਅਰੋੜਾ, ਅੰਕਿਤਾ ਅਰੋੜਾ, ਮਨਦੀਪ ਕੁਮਾਰ, ਕੁਲਵਿੰਦਰ ਕੌਰ, ਕਿ੍ਸ਼ਨ ਦੇਵੀ, ਹਰਮੀਤ ਸਿੰਘ, ਸੋਮਾ ਰਾਣੀ, ਅਤੁੱਲ ਚਾਵਲਾ ਅਤੇ ਸ਼ਿਵਾਨੀ ਚਾਵਲਾ ਜੀ ਵੱਲੋਂ ਭਾਗਵਤ ਪੂਜਨ ਨਾਲ ਕੀਤੀ ਗਈ | ਇਸ ਮੌਕੇ ਉੱਤਰ ਭਾਰਤ ਸਮਰੱਥਤਾ ਪ੍ਰਮੁੱਖ ਆਰ.ਐਸ.ਐਸ.ਪ੍ਰਮੋਦ , ਨਗਰ ਸੰਘ ਚਾਲਕ ਜੋਗਿੰਦਰ, ਜ਼ਿਲ੍ਹਾ ਪ੍ਰਧਾਨ ਭਾਜਪਾ ਨਿਪੁੰਨ ਸ਼ਰਮਾ, ਅਮਰਪਾਲ ਕਾਕਾ, ਜ਼ਿਲ੍ਹਾ ਸੰਘ ਚਾਲਕ ਆਰ.ਐਸ.ਐੱਸ.ਅਜੈ ਚੋਪੜਾ, ਅੰਕਿਤ ਕੁੰਦਰਾ, ਸੁਰਿੰਦਰ ਕੁਮਾਰ, ਦਿਨੇਸ਼ ਕੌਸ਼ਲ, ਭਾਰਤ ਭੂਸ਼ਣ ਵਰਮਾ, ਅਸ਼ਵਨੀ ਛੋਟਾ, ਰਾਜੇਸ਼ ਵਰਮਾ, ਤਿਲਕ ਰਾਜ ਗੁਪਤਾ, ਪ੍ਰੇਮ ਸਿੰਘ ਰਾਜ ਪੁਰੋਹਿਤ, ਦਿਨੇਸ਼ ਭਾਰਦਵਾਜ, ਵਿਜੇ ਸ਼ਰਮਾ, ਨਰੇਸ਼ ਸ਼ਰਮਾ, ਹਿਮਾਂਸ਼ੂ, ਕੌਂਸਲਰ ਆਸ਼ਾ ਦੱਤਾ, ਕੌਂਸਲਰ ਮੋਨਿਕਾ ਕਟਨਾ, ਮਨਵ ਮੇਹਤਾ, ਸਾਹਿਲ ਸ਼ਰਮਾ, ਗਾਇਕ ਚੰਦਨ ਕੁਮਾਰ, ਰਾਕੇਸ਼ ਅਗਰਵਾਲ, ਮੁਕੇਸ਼ ਅਗਰਵਾਲ, ਓਮ ਪ੍ਰਕਾਸ਼, ਅਮਨਿੰਦਰ ਮਿਸ਼ਰਾ, ਐਡਵੋਕੇਟ ਸਿਧਾਂਤ ਚੌਧਰੀ, ਜਗਦੀਸ਼ ਅਗਰਵਾਲ, ਪ੍ਰਧਾਨ ਸ਼ਿਵਰਾਤਰੀ ਉਤਸਵ ਕਮੇਟੀ ਹਰੀਸ਼ ਖੋਸਲਾ, ਦੀਪਕ ਮਹੰਦੀਰੱਤਾ, ਰਾਜਿੰਦਰ ਮਲਹੋਤਰਾ, ਅਮਨ ਕੱਕੜ, ਜਗਦੀਪ ਸਿੰਘ ਸੋਨੀ, ਦਿਨੇਸ਼ ਸੂਦ, ਪ੍ਰਦੀਪ ਪਰਾਸ਼ਰ ਸਮੇਤ ਸੰਗਤਾਂ ਹਾਜ਼ਰ ਸਨ |