ਹੁਸ਼ਿਆਰਪੁਰ, 18 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸ੍ਰੀ ਸੱਤਿਆ ਸਾਈਾ ਵਿੱਦਿਆ ਨਿਕੇਤਨ ਹਾਈ ਸਕੂਲ ਬਾਗਪੁਰ ਵਲੋਂ ਸਕੂਲ ਪ੍ਰਧਾਨ ਡਾ: ਸੰਜੀਵ ਕੁਮਾਰ, ਸੈਕਟਰੀ ਹਰੀਸ਼ ਬਰੂਟਾ ਤੇ ਪਿ੍ੰ: ਨੀਲਮ ਰਾਣੀ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਧਾਰਮਿਕ ਅਸਥਾਨਾਂ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ | ਇਸ ਦੌਰਾਨ ਵਿਦਿਆਰਥੀਆਂ ਨੇ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਵੱਖ-ਵੱਖ ਗੁਰਦੁਆਰਿਆਂ ਸਮੇਤ ਨਕੋਦਰ 'ਚ ਬਾਬਾ ਮੁਰਾਦ ਸ਼ਾਹ ਦੇ ਅਸਥਾਨ ਦੇ ਦਰਸ਼ਨ ਕੀਤੇ ਅਤੇ ਉੱਥੋਂ ਦੇ ਇਤਿਹਾਸ ਸਬੰਧੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਮੈਡਮ ਸਰਬਜੀਤ ਕੌਰ, ਮੀਨਾ ਠਾਕੁਰ, ਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |