ਅੱਡਾ ਸਰਾਂ,19 ਅਪ੍ਰੈਲ (ਹਰਜਿੰਦਰ ਸਿੰਘ ਮਸੀਤੀ)-ਪਿੰਡ ਕੰਧਾਲਾ ਜੱਟਾਂ ਦੇ ਮਨਵੀਰ ਸਿੰਘ ਧਾਲੀਵਾਲ ਪੁੱਤਰ ਲਸ਼ਕਰ ਸਿੰਘ ਧਾਲੀਵਾਲ ਦੀ ਇਟਲੀ ਵਿਚ ਟਰੇਨ ਇਟਾਲੀਆ ਚਲਾਉਣ ਲਈ ਚੋਣ ਹੋਣ 'ਤੇ ਪਿੰਡ ਵਿਚ ਖ਼ੁਸ਼ੀ ਦਾ ਮਾਹੌਲ ਹੈ | ਪਿੰਡ ਵਿਚ ਲੋਕਾਂ ਨੂੰ ਜਦੋਂ ਇਸ ਖ਼ਬਰ ਦਾ ਪਤਾ ਲੱਗਾ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੈਕਟਰੀ ਮਨਜੀਤ ਸਿੰਘ ਨੂੰ ਵਧਾਈਆਂ ਦਿੱਤੀਆਂ | ਇਸ ਖ਼ੁਸ਼ੀ ਵਿਚ ਸੈਕਟਰੀ ਮਨਜੀਤ ਸਿੰਘ ਨੇ ਵਧਾਈਆਂ ਦੇਣ ਪਹੁੰਚੇ ਪਿੰਡ ਦੇ ਲੋਕਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਲੱਡੂ ਵੰਡੇ | ਸੈਕਟਰੀ ਮਨਜੀਤ ਸਿੰਘ ਨੇ ਦੱਸਿਆ ਕਿ ਮਨਵੀਰ ਸਿੰਘ ਧਾਲੀਵਾਲ ਦਾ ਜਨਮ ਇਟਲੀ ਵਿਚ ਹੀ ਮਾਤਾ ਗੁਰਸ਼ਰਨ ਕੌਰ ਦੀ ਕੁੱਖੋਂ ਹੋਇਆ | ਆਪਣੀ ਮੁੱਢਲੀ ਪੜ੍ਹਾਈ ਇਟਲੀ ਵਿਚ ਹੀ ਲੋਕਲ ਸ਼ਹਿਰ ਤੋਂ ਪ੍ਰਾਪਤ ਕੀਤੀ ਅਤੇ ਟੈਲੀਕੋਮਨੀਕੇਸ਼ਨ ਦਾ ਡਿਪਲੋਮਾ ਅਪ੍ਰੀਲੀਆ ਸ਼ਹਿਰ ਤੋਂ ਹਾਸਿਲ ਕਰਨ ਉਪਰੰਤ ਟਰੇਨ ਇਟਾਲੀਆ ਵਿਚ ਕੋਚਿੰਗ ਹਾਸਿਲ ਕੀਤੀ | ਜਿਸ ਤੋਂ ਬਾਅਦ ਉਸ ਦੀ ਸਲੈਕਸ਼ਨ ਹੋ ਗਈ ਅਤੇ ਨੌਕਰੀ ਹਾਸਿਲ ਕੀਤੀ ਅਤੇ ਇਟਲੀ ਵਿਚ ਭਾਰਤੀ ਭਾਈਚਾਰੇ ਦਾ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ | ਇਸ ਮੌਕੇ ਪਰਿਵਾਰ ਨਾਲ ਖ਼ੁਸ਼ੀ ਸਾਂਝੀ ਕਰਨ ਵਾਲਿਆਂ ਵਿਚ ਸੈਕਟਰੀ ਮਨਜੀਤ ਸਿੰਘ, ਮਨਜੀਤ ਸਿੰਘ ਧਾਲੀਵਾਲ , ਸੁੱਚਾ ਸਿੰਘ ਲੰਬੜਦਾਰ, ਇਕਬਾਲ ਸਿੰਘ ਬਾਲੀ , ਕੁਲਵੰਤ ਸਿੰਘ, ਇੰਦਰਜੀਤ ਸਿੰਘ ਧਾਲੀਵਾਲ , ਜਸਵੀਰ ਸਿੰਘ ਧਾਲੀਵਾਲ , ਸਤਵਿੰਦਰ ਸਿੰਘ, ਕੁਲਵਿੰਦਰ ਸਿੰਘ ਸੋਨੀ ਪੰਚ , ਜਸਪਾਲ ਸਿੰਘ ਭੱਟੀ , ਹਰਪ੍ਰੀਤ ਸਿੰਘ ਧਾਲੀਵਾਲ , ਕੁਲਦੀਪ ਸਿੰਘ ਕੀਪਾ ਸਾਉਥ ਅਫ਼ਰੀਕਾ , ਦੀਦਾਰ ਸਿੰਘ, ਬਲਜੀਤ ਸਿੰਘ ਬੱਲੂ , ਅਮਰੀਕ ਸਿੰਘ ਬੱਬੀ , ਸਿਮਰਪ੍ਰੀਤ ਸਿੰਘ ਗੱਗੀ , ਮਨਰਾਜ ਸਿੰਘ , ਪ੍ਰਭਸਿਮਰਤ ਸਿੰਘ , ਅੰਮਿ੍ਤ ਸਿੰਘ, ਗੁਰਤੇਜ ਸਿੰਘ , ਬਨੀਤ ਸਿੰਘ , ਦੀਪਾ ਕੰਧਾਲਾ , ਮਾਨਵ ਆਦਿ ਮੌਜੂਦ ਸਨ |