06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸਰਕਾਰੀ ਸਕੂਲ ਮਾਹਿਲਪੁਰ ’ਚ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਫੁੱਟਬਾਲ ਲੜਕੇ ਅੰਡਰ-19 ਸ਼ੁਰੂ

ਮਾਹਿਲਪੁਰ, 6 ਅਕਤੂਬਰ (ਰਜਿੰਦਰ ਸਿੰਘ)-ਸਰਦਾਰ ਬਲਦੇਵ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ ਵਿਖੇ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਫੁੱਟਬਾਲ ਲੜਕੇ ਅੰਡਰ-19 ਲੜਕੇ ਪ੍ਰਿੰ. ਸਤਪਾਲ ਸੈਣੀ ਦੀ ਅਗਵਾਈ ਤੇ ਕਨਵੀਨਰ ਕੁਲਵਿੰਦਰ ਸਿੰਘ ਤੇ ਕੋ-ਕਨਵੀਨਰ ਠਾਕੁਰ ਕਰਨ ਮਹਿਤਾ ਦੀ ਦੇਖ ਰੇਖ ‘ਚ ਸ਼ੁਰੂ ਕਰਵਾਈਆਂ ਗਈਆਂ, ਜਿਸ ‘ਚ 23 ਜ਼ਿਲ੍ਹੇ ਤੇ 6 ਐਕਡਮੀਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 07-10-2026
ਮਾਹਿਲਪੁਰ, 6 ਅਕਤੂਬਰ (ਰਜਿੰਦਰ ਸਿੰਘ)-ਸਰਦਾਰ ਬਲਦੇਵ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਾਹਿਲਪੁਰ ਵਿਖੇ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਫੁੱਟਬਾਲ ਲੜਕੇ ਅੰਡਰ-19 ਲੜਕੇ ਪ੍ਰਿੰ.ਸਤਪਾਲ ਸੈਣੀ ਦੀ ਅਗਵਾਈ ਤੇ ਕਨਵੀਨਰ ਕੁਲਵਿੰਦਰ ਸਿੰਘ ਤੇ ਕੋ-ਕਨਵੀਨਰ ਠਾਕੁਰ ਕਰਨ ਮਹਿਤਾ ਦੀ ਦੇਖ ਰੇਖ ‘ਚ ਸ਼ੁਰੂ ਕਰਵਾਈਆਂ ਗਈਆਂ, ਜਿਸ ‘ਚ 23 ਜ਼ਿਲ੍ਹੇ ਤੇ 6 ਐਕਡਮੀਆਂ ਨੇ ਭਾਗ ਲਿਆ। ਅੱਜ ਕਰਵਾਏ ਉਦਘਾਟਨੀ ਮੈਚ ‘ਚ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਕੇ ਖੇਡਾਂ ਸ਼ੁਰੂ ਕਰਵਾਈਆਂ। ਸਮਾਗਮ ਦੀ ਪ੍ਰਧਾਨਗੀ ਜਗਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਪ੍ਰਿੰ. ਸਤਿੰਦਰਦੀਪ ਕੌਰ ਢਿੱਲੋਂ, ਪ੍ਰਿੰ. ਇੰਦਰਜੀਤ ਕੌਰ, ਪ੍ਰਿੰ. ਹਰਵਿੰਦਰ ਕੌਰ, ਪ੍ਰਿੰ. ਸੁਖਇੰਦਰ ਸਿੰਘ ਮਿਨਹਾਸ, ਚਰਨਜੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪ੍ਰਿੰ.ਭਾਰਤ ਭੂਸ਼ਣ, ਪ੍ਰਿੰ. ਮਨਜੀਤ ਸਿੰਘ, ਪ੍ਰਿੰ. ਜਤਿੰਦਰ ਸਿੰਘ ਬਧਨੀ ਕਲਾਂ, ਮਾ.ਅਰਵਿੰਦਰ ਸਿੰਘ ਹਵੇਲੀ ਕਾਰਜਕਾਰੀ ਪ੍ਰਿੰ. ਅਮਰਜੀਤ ਸਿੰਘ, ਸਰਬਜੀਤ ਸਿੰਘ ਮੰਝ ਨੇ ਸਾਂਝੇ ਤੌਰ ‘ਤੇ ਕੀਤੀ। ਫੁੱਟਬਾਲ ਲੀਗ ਮੈਚਾਂ ‘ਚ ਜ਼ਿਲ੍ਹਾ ਹੁਸ਼ਿਆਰਪੁਰ ਤੇ ਜ਼ਿਲ੍ਹਾ ਮੁਕਤਸਰ ਬਰਾਬਰ ਰਹੇ ਤੇ ਮਾਹਿਲਪੁਰ ਅਕੈਡਮੀ ਨੇ ਜ਼ਿਲ੍ਹਾ ਸੰਗਰੂਰ ਨੂੰ 4-0 ਨਾਲ, ਬੱਡੋਂ ਅਕੈਡਮੀ ਨੇ ਫ਼ਾਜ਼ਿਲਕਾ ਨੂੰ 8-0 ਨਾਲ, ਜ਼ਿਲ੍ਹਾ ਅੰਮ੍ਰਿਤਸਰ ਨੇ ਬਰਨਾਲਾ ਨੂੰ 6-0 ਨਾਲ , ਪਾਲਦੀ ਅਕੈਡਮੀ ਨੇ ਮਲੇਰਕੋਟਲਾ ਨੂੰ 7-0 ਹਰਾ ਕੇ ਅਗਲੇ ਦੌਰ ‘ਚ ਪ੍ਰਵੇਸ਼ ਕੀਤਾ ਜਦ ਕਿ ਬਾਕੀ ਜ਼ਿਲ੍ਹਿਆਂ ਦੇ ਮੈਚ ਚਲ ਰਹੇ ਸਨ। ਇਸ ਮੌਕੇ ਕੌਂਸਲਰ ਬਲਦੇਵ ਸਿੰਘ, ਲੈਕ. ਪ੍ਰਭਜੋਤ ਸਿੰਘ, ਰਮਨਦੀਪ ਕੌਰ, ਜਸਵੀਰ ਸਿੰਘ, ਲੈਕ.ਸੁਖਦੇਵ ਸਿੰਘ, ਗੁਰਵਿੰਦਰ ਪਾਲ ਸਿੰਘ, ਹਰਦੀਪ ਸਿੰਘ, ਜੁਝਾਰ ਸਿੰਘ ਨਾਗਰਾ ਸਰਪੰਚ, ਧਰਮਪ੍ਰੀਤ, ਜਗਤਾਰ ਕਿੱਤਣਾ, ਰੇਖਾ ਮੈਡਮ, ਕੁਲਦੀਪ ਸਿੰਘ , ਅਮਰਜੀਤ ਯਾਦਵ, ਨਵਦੀਪ ਸਿੰਘ, ਮੋਹਣ ਸਿੰਘ, ਅਭਿਸ਼ੇਕ ਕੁਮਾਰ, ਮੈਡਮ ਮੰਜੂ ਬਾਲਾ, ਰਾਮ ਲੁਭਾਇਆ, ਸੰਦੀਪ ਕੁਮਾਰ ਸਜਾਰਾ, ਲੈਕ. ਹਰਜਿੰਦਰ ਸਿੰਘ, ਰਵਪ੍ਰੀਤ ਸਿੰਘ, ਮਨੀਸ਼ ਕੁਮਾਰ, ਪ੍ਰਦੀਪ ਸਿੰਘ, ਮੈਡਮ ਦਵਿੰਦਰ ਕੌਰ, ਅਰਵਿੰਦਰ ਕੌਰ, ਸਤਵਿੰਦਰ ਦਿਹਾਣਾ, ਕੋਚ ਗੁਰਦੀਪ ਥਾਪਾ, ਰਾਜਾ ਸਿੰਘ ਪੱਟੀ, ਹੇਮ ਰਾਜ, ਗੁਰਕਿਰਨ ਕੌਰ, ਕੁਲਤਾਰ ਸਿੰਘ, ਭਗਵੰਤ ਰਾਏ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੋਲਰ ਸਿਸਟਮ ਦੀਆਂ ਤਾਰਾਂ ਚੋਰ ਲੈ ਕੇ ਹੋਏ ਰਫ਼ੂ ਚੱਕਰ ਅਗਲੀ ਖ਼ਬਰ ਦਰੀਆ ’ਚ 30ਵੀਂ ਬਰਸੀ ਤੇ 53ਵਾਂ ਕੀਰਤਨ ਸਮਾਗਮ 20 ਨੂੰ
Ad Position 24