06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਵੁੱਡਲੈਂਡ ਸਕੂਲ ’ਚ ਨੌਜਵਾਨਾਂ ਦੀ ਸਮਾਜਿਕ ਬਦਲਾਅ ’ਚ ਭੂਮਿਕਾ’ ਵਿਸ਼ੇ ’ਤੇ ਸੈਮੀਨਾਰ ਭਲਕੇ

ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਵਿਖੇ 8 ਅਕਤੂਬਰ ਨੂੰ ‘ਨੌਜਵਾਨਾਂ ਦੀ ਸਮਾਜਿਕ ਬਦਲਾਅ ਵਿਚ ਭੂਮਿਕਾ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸੈਮੀਨਾਰ ਵਿਚ ਪ੍ਰਸ਼ਾਸਨ, ਉਦਯੋਗ, ਸਿੱਖਿਆ ਤੇ ਸਮਾਜ ਸੇਵਾ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੀਆਂ।

Ad Position 21
No active advertisement
ਅਜੀਤ ਡੈਸਕ 07-10-2026
ਹੁਸ਼ਿਆਰਪੁਰ, 6 ਅਕਤੂਬਰ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਵਿਖੇ 8 ਅਕਤੂਬਰ ਨੂੰ ‘ਨੌਜਵਾਨਾਂ ਦੀ ਸਮਾਜਿਕ ਬਦਲਾਅ ਵਿਚ ਭੂਮਿਕਾ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸੈਮੀਨਾਰ ਵਿਚ ਪ੍ਰਸ਼ਾਸਨ, ਉਦਯੋਗ, ਸਿੱਖਿਆ ਤੇ ਸਮਾਜ ਸੇਵਾ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੀਆਂ। ਇਸ ਸੰਬੰਧੀ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਐੱਮ. ਐੱਸ. ਗਿੱਲ ਤੇ ਐਨ. ਜੀ. ਓ. ਏ 4 ਸੀ ਦਸੂਹਾ ਦੇ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਅੱਜ ਦੇ ਨੌਜਵਾਨ ਸਿਰਫ਼ ਦੇਸ਼ ਦਾ ਭਵਿੱਖ ਹੀ ਨਹੀਂ, ਸਗੋਂ ਵਰਤਮਾਨ ਸਮੇਂ ਵਿਚ ਵੀ ਸਮਾਜਿਕ ਬਦਲਾਅ ਦੇ ਮਹੱਤਵਪੂਰਨ ਵਾਹਕ ਬਣ ਸਕਦੇ ਹਨ। ਇਸੇ ਸੋਚ ਨੂੰ ਧਿਆਨ ਵਿਚ ਰੱਖਦਿਆਂ ਇਹ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ। ਕੁਆਂਟਮ ਪੇਪਰਜ਼ ਦੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ-ਐਡਮਿਨ ਜਨਰਲ ਅਜੇਸ਼ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਸੰਬੋਧਨ ਕਰਨਗੇ। ਗੁਰਕਨਵਲ ਸਿੰਘ ਆਈ. ਏ. ਐਸ., ਯੂ. ਟੀ., ਹੁਸ਼ਿਆਰਪੁਰ ਵੀ ਵਿਸ਼ੇਸ਼ ਮਹਿਮਾਨ ਵਜੋਂ ਨੌਜਵਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਮੌਕੇ ਇੰਡੀਅਨ ਸੁਕਰੋਜ਼ ਲਿਮਟਿਡ, ਮੁਕੇਰੀਆਂ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਕੁਨਾਲ ਯਾਦਵ ਤੇ ਓੲਸ਼ੀ ਮੰਡਲ ਓ. ਐਸ. ਡੀ., ਅਰਬਨ ਡਿਵੈਲਪਮੈਂਟ, ਹੁਸ਼ਿਆਰਪੁਰ ਗੈੱਸਟ ਆਫ਼ ਆਨਰ ਵਜੋਂ ਸ਼ਿਰਕਤ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਦੇ ਫੁੱਟਬਾਲ ਅੰਡਰ 14-ਸਾਲਾ ’ਚ ਬੰਗਾ ਬਲਾਕ ਦੀ ਟੀਮ ਬਣੀ ਜ਼ਿਲ੍ਹੇ ਦੀ ਜੁਆਇੰਟ ਵਿਨਰ ਅਗਲੀ ਖ਼ਬਰ ਵੁੱਡਲੈਂਡ ਸਕੂਲ ਦੇ ਖਿਡਾਰੀਆਂ ਨੇ ਜੂਡੋ ‘ਖੇਡਾਂ ਵਤਨ ਪੰਜਾਬ ਦੀਆਂ’ ’ਚ 4 ਸੋਨੇ, 1 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤੇ
Ad Position 24