ਬੀਣੇਵਾਲ,19 ਅਪ੍ਰੈਲ (ਬੈਜ ਚੌਧਰੀ)-ਪਾਰਟੀ ਹਾਈਕਮਾਂਡ ਦੀ ਸਲਾਹ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਵਲੋਂ ਬੀਤ ਇਲਾਕੇ ਦੇ ਸੀਨੀਅਰ ਅਕਾਲੀ ਆਗੂ ਤਰਸੇਮ ਸਿੰਘ ਕਸਾਣਾ ਨਿਵਾਸੀ ਮੈਰਾ ਪੰਡੋਰੀ-ਬੀਤ ਅੱਡਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਜ਼ਿਲ੍ਹਾ ਹੁਸ਼ਿਆਰਪੁਰ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਤਰਸੇਮ ਸਿੰਘ ਕਸਾਣਾ ਦੀ ਇਸ ਨਿਯੁਕਤੀ ਤੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਨਾਨੋਵਾਲ ਮੀਤ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਹੁਸ਼ਿਆਰਪੁਰ, ਸਰਕਲ ਪ੍ਰਧਾਨ ਜਗਦੇਵ ਸਿੰਘ, ਰਾਜਵਿੰਦਰ ਸਿੰਘ ਰਾਜਾ ਸਾਬਕਾ ਸਰਪੰਚ, ਭਾਗ ਸਿੰਘ ਖੁਰਾਲੀ ਨੇ ਤਰਸੇਮ ਕਸਾਣਾ ਨੂੰ ਵਧਾਈ ਦਿੱਤੀ ਅਤੇ ਪਾਰਟੀ ਹਾਈ ਕਮਾਨ ਦਾ ਖ਼ਾਸ ਕਰਕੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦਾ ਧੰਨਵਾਦ ਕੀਤਾ |