14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਗੜ੍ਹਸ਼ੰਕਰ ਦੇ ਨਵੇਂ ਬਣੇ ਵਾਰਡ ਨੰਬਰ 10 'ਚੋਂ 400 ਦੇ ਕਰੀਬ ਵੋਟਾਂ ਗ਼ਾਇਬ

Ad Position 21
No active advertisement
ਅਜੀਤ ਡੈਸਕ 22-04-2026
ਗੜ੍ਹਸ਼ੰਕਰ, 21 ਅਪ੍ਰੈਲ (ਧਾਲੀਵਾਲ)-ਨਵੀਂ ਵਾਰਡਬੰਦੀ ਸਮੇਂ ਚਰਚਾ ਵਿਚ ਆਏ ਨਗਰ ਕੌਂਸਲ ਗੜ੍ਹਸ਼ੰਕਰ ਦੇ ਇਕ ਵਾਰਡ 'ਚੋਂ ਹੁਣ 400 ਦੇ ਕਰੀਬ ਵੋਟਾਂ ਗ਼ਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਨਗਰ ਕੌਂਸਲ ਦਫ਼ਤਰ ਗੜ੍ਹਸ਼ੰਕਰ ਵਿਖੇ ਵੋਟਾਂ ਗ਼ਾਇਬ ਹੋਣ ਦੇ ਮਾਮਲੇ ਨੂੰ ਲੈ ਕੇ ਸਾਬਕਾ ਕਾਂਗਰਸੀ ਵਿਧਾਇਕ ਲਵ ਕੁਮਾਰ ਗੋਲਡੀ ਨੇ ਦੱਸਿਆ ਸਰਕਾਰ ਵਲੋਂ ਜਿੱਥੇ ਪਹਿਲਾ ਕੋਈ ਰੂਪ ਰੇਖਾ ਬਣਾਏ ਬਗੈਰ ਵਾਰਡਬੰਦੀ ਦੌਰਾਨ ਸ਼ਹਿਰ ਦੇ ਸਾਰੇ ਵਾਰਡਾਂ ਦੀ ਭੰਨ-ਤੋੜ ਕਰਕੇ ਵੋਟਰਾਂ ਦੀ ਵੰਡ ਕਰਕੇ ਲੋਕਾਂ ਨੂੰ ਭੰਬਲਭੂਸੇ ਵਿਚ ਪਾਇਆ ਗਿਆ, ਉੱਥੇ ਹੁਣ ਵਾਰਡ ਨੰਬਰ 10 ਵਿਚੋਂ ਕਰੀਬ 400 ਵੋਟਰ ਹੀ ਗ਼ਾਇਬ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਨਗਰ ਕੌਂਸਲ ਦਫ਼ਤਰ ਵਿਖੇ ਪਹੰੁਚ ਕੇ ਜਦੋਂ ਵੱਖ-ਵੱਖ ਵਾਰਡਾਂ ਦੀਆਂ ਵੋਟਰ ਸੂਚੀਆਂ ਘੋਖੀਆਂ ਗਈਆਂ ਤਾਂ 400 ਦੇ ਕਰੀਬ ਵੋਟਰ ਕਿਸੇ ਵੀ ਵਾਰਡ ਵਿਚੋਂ ਨਹੀਂ ਮਿਲੇ | ਇਸ ਮਾਮਲੇ ਮੌਕੇ 'ਤੇ ਸਬੰਧਿਤ ਬੀ.ਐੱਲ.ਓ, ਹੋਰ ਅਧਿਕਾਰੀ ਅਤੇ ਪ੍ਰਸ਼ਾਸਨ ਵੀ ਇਨ੍ਹਾਂ ਵੋਟਰਾਂ ਦੀ ਜਾਣਕਾਰੀ ਦੇਣ ਵਿਚ ਅਸਫਲ ਰਹੇ ਹਨ | ਸਾਬਕਾ ਵਿਧਾਇਕ ਗੋਲਡੀ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਆਪਣੇ ਮੁਫ਼ਾਦ ਲਈ ਵੋਟਾਂ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਇਨ੍ਹਾਂ ਵੋਟਾਂ ਦਾ ਭੁਗਤਾਨ ਕਿਸੇ ਨੂੰ ਵੀ ਨਾ ਹੋਵੇ | ਉਨ੍ਹਾਂ ਦੋਸ਼ ਲਗਾਇਆ ਕਿ ਨਗਰ ਕੌਂਸਲ ਦੀਆਂ ਵੋਟਾਂ ਦੇ ਮਾਮਲੇ 'ਚ ਸਰਕਾਰ ਦਾ ਇਰਾਦਾ ਠੀਕ ਨਹੀਂ | ਗੋਲਡੀ ਨੇ ਕਿਹਾ ਕਿ ਵਾਰਡਬੰਦੀ ਦੌਰਾਨ ਇਕ ਵਾਰਡ ਦੀਆਂ ਵੋਟਾਂ ਦੂਜੇ ਵਾਰਡ ਵਿਚ ਜਾਂਦੀਆਂ ਤਾਂ ਦੇਖੀਆਂ ਸੀ, ਪਰ ਅੱਜ ਤੱਕ ਅਜਿਹਾ ਕਦੇ ਨਹੀਂ ਹੋਇਆ ਕਿ ਸੈਂਕੜੇ ਵੋਟਾਂ ਹੀ ਖ਼ਤਮ ਕਰ ਦਿੱਤੀਆਂ ਗਈਆਂ ਹੋਣ | ਉਨ੍ਹਾਂ ਕਿਹਾ ਕਿ ਹਾਲਾਤ ਇਹ ਬਣੇ ਹੋਏ ਹਨ ਕਿ ਵੋਟਰਾਂ ਤੋਂ ਵੋਟ ਪਾਉਣ ਦਾ ਹੱਕ ਹੀ ਖੋਹਿਆ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਜਿਹੜੇ ਕਰਮਚਾਰੀਆਂ / ਅਧਿਕਾਰੀਆਂ ਨੇ ਵੋਟਾਂ ਖ਼ੁਰਦ ਬਰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਐੱਸ.ਡੀ.ਐੱਮ. ਵਲੋਂ ਇਸ ਮਾਮਲੇ 'ਚ ਜਲਦ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਅਗਰ ਅਜਿਹਾ ਨਹੀਂ ਹੁੰਦਾ ਤਾਂ ਸਾਨੂੰ ਮਜਬੂਰਨ ਸੰਘਰਸ਼ ਕਰਨਾ ਪਾਵੇਗਾ | ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤਿ੍ਬੱਕ ਦੱਤ ਐਰੀ, ਸਾਬਕਾ ਕੌਂਸਲਰ ਪਰਮਜੀਤ ਪੰਮਾ, ਦੀਪਕ ਕੁਮਾਰ ਦੀਪਾ, ਕੁਲਵਿੰਦਰ ਸੰਘਾ, ਠੇਕੇਦਾਰ ਕੁਲਭੂਸ਼ਨ ਸ਼ੋਰੀ, ਲੇਖ ਰਾਜ, ਚੇਤਨ ਕੁਮਾਰ, ਜੈ ਗੋਪਾਲ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾ ਕੁਲਦੀਪ ਕੌਰ ਦੀ ਸੇਵਾ ਮੁਕਤੀ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਪੰਜਾਬ 'ਚ ਅਗਲੀ ਸਰਕਾਰ ਸ਼੍ਰੋਮਣੀ ਅਕਾਲੀ (ਬ) ਦੀ ਬਣੇਗੀ- ਨਰਿੰਦਰਪਾਲ ਸਿੰਘ <br/>
Ad Position 24