ਦਸੂਹਾ, 21 ਅਪ੍ਰੈਲ (ਭੁੱਲਰ)-ਅਧਿਆਪਕਾ ਕੁਲਦੀਪ ਕੌਰ ਦੀ ਸੇਵਾ ਮੁਕਤੀ ਸਬੰਧੀ ਕਲਸਟਰ ਰੂਪੋਵਾਲ ਵਿਖੇ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ | ਇਸ ਮੌਕੇ ਸੈਂਟਰ ਹੈੱਡ ਟੀਚਰ ਜਗਜੀਤ ਸਿੰਘ ਨੇ ਉਨ੍ਹਾਂ ਦੇ ਜੀਵਨ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਉਨ੍ਹਾਂ ਵੱਲੋਂ ਡਿਊਟੀ ਦੇ ਪਾਬੰਦ ਰਹਿਣ ਦੀ ਸ਼ਲਾਘਾ ਕੀਤੀ ਉਨ੍ਹਾਂ ਦੱਸਿਆ ਕਿ ਅਧਿਆਪਕਾ ਕੁਲਦੀਪ ਕੌਰ ਨੇ ਸਰਕਾਰੀ ਐਲੀਮੈਂਟਰੀ ਸਕੂਲ ਜੀਆ ਸਹੋਤਾ ਖ਼ੁਰਦ ਵਿਖੇ ਲਗਪਗ 15 ਸਾਲ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ ਅਤੇ ਉਹ ਸੇਵਾ ਮੁਕਤ ਹੋਏ ਹਨ | ਇਸ ਮੌਕੇ ਜਗਦੀਪ ਸਿੰਘ ਭੱਟੀਆਂ ਰਮਨਦੀਪ ਸਿੰਘ ਦਲਬੀਰ ਕੌਰ ਸੀਨੀਅਰ ਇੰਸਟਰਕਟਰ ਹਰਵਿੰਦਰ ਕੌਰ ਰੀਹਲ, ਹੈੱਡ ਟੀਚਰ ਸੁਖਵਿੰਦਰ ਕੌਰ, ਹੈੱਡ ਟੀਚਰ ਅਮਰਦੀਪ ਕੌਰ, ਹੈੱਡ ਟੀਚਰ ਕੁਲਦੀਪ ਕੌਰ, ਅਮਨਦੀਪ ਕੌਰ, ਸੋਫੀਆ ਕੰਬੋਜ, ਜੁਝਾਰ ਸਿੰਘ, ਜਸਬੀਰ ਸਿੰਘ, ਜਗਦੀਪ ਸਿੰਘ ਮਾਨਗੜ, ਗੋਪੀ ਚੰਦ, ਭਿੰਦਰ ਸਿੰਘ, ਨਰੇਸ਼ ਕੁਮਾਰ, ਮਨਦੀਪ ਕੌਰ, ਕਮਲੇਸ਼ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਹਾਜ਼ਰ ਸਨ |