ਭੰਗਾਲਾ, 21 ਅਪ੍ਰੈਲ (ਬਲਵਿੰਦਰਜੀਤ ਸਿੰਘ ਸੈਣੀ)- ਪਿੰਡ ਹਰਚੰਦਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੀ ਮੀਟਿੰਗ ਸੀਨੀਅਰ ਆਗੂ ਸਤਿੰਦਰਜੀਤ ਗਿੱਲ, ਮਨਜੀਤ ਪਾੜਾ, ਪ੍ਰਧਾਨ ਅਵਤਾਰ ਸਿੰਘ ਸੋਖੇ ਜ਼ਿਲ੍ਹਾ ਪ੍ਰੈਸ ਸਕੱਤਰ ਲਾਡੀ ਨਿੱਜਰ ਦੀ ਅਗਵਾਈ ਵਿਚ ਸੂਰੀਤ ਰਾਮ ਦੇ ਗ੍ਰਹਿ ਵਿਖੇ ਹੋਈ | ਇਸ ਮੀਟਿੰਗ ਵਿਚ ਬੁਲਾਰਿਆਂ ਨੇ ਭਾਈ ਅੰਮਿ੍ਤਪਾਲ ਦੀ ਸੋਚ ਨੂੰ ਜ਼ਿਲ੍ਹੇ ਹੁਸ਼ਿਆਰਪੁਰ ਵਿਚ ਹਰ ਪਿੰਡ ਹਰ ਸ਼ਹਿਰ ਵਿਚ ਲੈ ਕੇ ਜਾਣ ਦਾ ਪ੍ਰਣ ਕੀਤਾ | ਭਾਈ ਅੰਮਿ੍ਤਪਾਲ ਨੂੰ ਤਿਬੜੂਗੜ ਜੇਲ ਵਿਚ ਰੱਖਣ ਤੇ ਪੰਜਾਬ ਸਰਕਾਰ ਦੇ ਫੈਸਲੇ ਦਾ ਖੰਡਣ ਕੀਤਾ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਭਾਈ ਅੰਮਿ੍ਤਪਾਲ ਦੇ ਵਿਚਾਰ ਧਾਰਾਂ ਤੋਂ ਘਬਰਾਈ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਅੰਮਿ੍ਤਪਾਲ ਸਿੰਘ ਨੂੰ ਮੁੱਖ ਮੰਤਰੀ ਦੇ ਚਿਹਰੇ 'ਚ ਦੇਖੇਗੀ | ਇਸ ਮੌਕੇ ਕਸ਼ਮੀਰ ਸਿੰਘ, ਰਣਜੀਤ ਸਿੰਘ, ਇਕਬਾਲ ਸਿੰਘ, ਰਵਿੰਦਰ ਸਿੰਘ, ਪੂਰਨ ਸਿੰਘ, ਦੀਪਕ ਕੁਮਾਰ, ਸੋਨੀ ਰਵੀਦਾਸੀਆ, ਜਸਵੀਰ ਜੱਸੀ, ਮੋਹਨ ਸਿੰਘ, ਸਾਗਰ, ਗੁਰਬਾਜ ਸਿੰਘ, ਬਿੱਕਾ, ਵਿੱਕੀ, ਕੁਲਦੀਪ ਸਿੰਘ, ਗੁਰਮੀਤ ਸਿੰਘ ਫੋਜੀ, ਮੱਖਣ ਸਿੰਘ, ਰਾਜਪਾਲ ਮਾਨਸਰ, ਬਲਵੀਰ ਸਿੰਘ, ਜੋਗਿੰਦਰ ਸਿੰਘ, ਅਮਰਜੀਤ ਰੌਲੀ, ਜੁਵਰਾਜ ਸਿੰਘ, ਨੰਬਰਦਾਰ ਗੁਰਜੀਤ ਸਿੰਘ, ਬਾਬਾ ਦੀਪਾ ਸਿੰਘ, ਗੁਰਨਾਮ ਸਿੰਘ, ਰਛਪਾਲ ਸਿੰਘ, ਬਖਸ਼ੋ ਦੇਵੀ, ਕੁਲਵਿੰਦਰ ਕੌਰ, ਜੁਗਿੰਦਰ ਕੌਰ, ਸੁਸ਼ਮਾ, ਸੰਜੂ ਦੇਵੀ, ਰਾਜ ਕੁਮਾਰੀ, ਰੇਖਾ ਰਾਣੀ, ਅਮਰਜੀਤ ਕੌਰ, ਸੁਰਿੰਦਰ ਕੌਰ, ਸ਼ਿਵਾਨੀ, ਸਪਨਾ, ਪਿੰਕੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਵਰਕਰ ਹਾਜ਼ਰ ਸਨ |