14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਯੂਰੀਆ ਤੇ ਡੀ. ਏ. ਪੀ. ਖ਼ਾਦ ਦੀ ਭਾਰੀ ਕਿੱਲਤ ਕਾਰਨ ਕਿਸਾਨ ਪ੍ਰੇਸ਼ਾਨ- ਚੌਹਾਨ <br/>

Ad Position 21
No active advertisement
ਅਜੀਤ ਡੈਸਕ 22-04-2026
ਟਾਂਡਾ ਉੜਮੁੜ, 21 ਅਪ੍ਰੈਲ (ਦੀਪਕ ਬਹਿਲ)-ਯੂਰੀਆ ਤੇ ਡੀ.ਏ.ਪੀ. ਖ਼ਾਦ ਦੀ ਭਾਰੀ ਕਿੱਲਤ ਕਾਰਨ ਕਿਸਾਨ ਪ੍ਰੇਸ਼ਾਨ ਨਜ਼ਰ ਆ ਰਹੇ ਹਨ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਜੰਗਵੀਰ ਸਿੰਘ ਚੌਹਾਨ ਸੂਬਾ ਪ੍ਰਧਾਨ ਦੁਆਬਾ ਕਿਸਾਨ ਕਮੇਟੀ ਪੰਜਾਬ ਮੈਂਬਰ ਐੱਸ.ਕੇ.ਐੱਮ. ਭਾਰਤ ਨੇ ਕੀਤਾ | ਉਨ੍ਹਾਂ ਦੱਸਿਆ ਕਿ ਹਮੇਸ਼ਾ ਕਿਸਾਨਾਂ ਦੀ ਲੁੱਟ ਤੇ ਸਰਕਾਰਾਂ ਖ਼ਾਮੋਸ਼ ਰਹਿੰਦੀਆਂ ਬੇਸ਼ੱਕ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ ਕਿ ਕਿਸੇ ਵੀ ਖਾਦ ਨਾਲ ਕੋਈ ਵੀ ਟੈਗਿੰਗ ਨਹੀਂ ਕੀਤੀ ਜਾਵੇਗੀ ਪਰ ਪ੍ਰਾਈਵੇਟ ਡੀਲਰ ਧੱਕੇ ਨਾਲ ਖਾਦ ਤੇ ਟੈਗਿੰਗ ਕਰਦੇ ਹਨ | ਦੂਜੇ ਪਾਸੇ ਸਰਕਾਰ ਦੀਆਂ ਸਹਿਕਾਰੀ ਸੁਸਾਇਟੀਆਂ ਵਿਚ ਕਿਸਾਨਾਂ ਦੀ ਦੋਵੇਂ ਹੱਥੀ ਲੁੱਟ ਕੀਤੀ ਜਾਂਦੀ ਹੈ | ਯੂਰੀਏ ਦੇ ਬੈਗ ਨਾਲ ਸਲਫ਼ਰ ਨੈਨੋ, ਯੂਰੀਆ ਤੇ ਹੋਰ ਪ੍ਰੋਡਕਟ ਦਿੱਤੇ ਜਾਂਦੇ ਹਨ ਤੇ ਡੀ.ਏ.ਪੀ. ਦੇ ਨਾਲ ਵੀ ਇਸੇ ਤਰ੍ਹਾਂ ਟੈਗਿੰਗ ਕੀਤੀ ਜਾਂਦੀ ਹੈ | ਬੜੇ ਦੁੱਖ ਦੀ ਗੱਲ ਆ ਕਿ ਗੰਨੇ ਦੀ ਫ਼ਸਲ ਨੂੰ ਯੂਰੀਆ ਤੇ ਡੀ.ਏ.ਪੀ. ਖਾਦ ਦੀ ਬਹੁਤ ਲੋੜ ਹੈ | ਬਾਜ਼ਾਰ ਵਿਚੋਂ ਨਾ ਤਾਂ ਯੂਰੀਆ ਖਾਦ ਮਿਲ ਰਹੀ ਹੈ ਤੇ ਨਾ ਹੀ ਡੀ.ਏ.ਪੀ. ਖਾਦ ਮਿਲ ਰਹੀ ਹੈ ਜੇਕਰ ਮਿਲਦੀ ਹੈ ਤੇ ਨਾਲ ਖਾਦਾਂ ਨਾਲ ਟੈਗਿੰਗ ਕਰਕੇ ਮਿਲਦੀ ਹੈ | ਕਿਸਾਨਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਖੇਤੀ ਨੀਤੀ ਤਿਆਰ ਕਰੇ ਅਤੇ ਡੁਪਲੀਕੇਟ ਖਾਦਾਂ 'ਤੇ ਪਾਬੰਦੀ ਲਾ ਕੇ ਡੀਲਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ | ਟੈਗਿੰਗ ਕਰਨ ਵਾਲੇ ਡੀਲਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ, ਯੂਰੀਆ ਤੇ ਡੀ.ਏ.ਪੀ. ਦੀ ਕਿੱਲਤ ਨੂੰ ਪੂਰਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਦੁਆਬਾ ਕਿਸਾਨ ਕਮੇਟੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਤੇ ਮੈਂਬਰ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਵਿਦਾਇਗੀ ਪਾਰਟੀ ਦਿੱਤੀ ਅਗਲੀ ਖ਼ਬਰ ਬੇਅਦਬੀ ਦੇ ਮਾਮਲਿਆਂ 'ਤੇ ਪਾਸ ਹੋਏ ਕਾਨੂੰਨ ਨਾਲ ਧਾਰਮਿਕ ਸਾਂਝ ਤੇ ਕਾਨੂੰਨ ਵਿਵਸਥਾ ਹੋਵੇਗੀ ਮਜ਼ਬੂਤ- ਮਾਰਸ਼ਲ <br/>
Ad Position 24