14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਵਿਦਾਇਗੀ ਪਾਰਟੀ ਦਿੱਤੀ

Ad Position 21
No active advertisement
ਅਜੀਤ ਡੈਸਕ 22-04-2026
ਦਸੂਹਾ, 21 ਅਪ੍ਰੈਲ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਿਖੇ ਪਿ੍ੰਸੀਪਲ ਡਾ. ਵਰਿੰਦਰ ਕੌਰ ਦੀ ਯੋਗ ਅਗਵਾਈ ਹੇਠ ਇੱਕ ਨਿੱਘੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ | ਗ੍ਰੈਜੂਏਟ ਵਿਭਾਗਾਂ-ਬੀ.ਏ., ਬੀ.ਐੱਸ.ਸੀ. (ਮੈਡੀਕਲ, ਨਾਨ-ਮੈਡੀਕਲ) ਬੀ.ਸੀ.ਏ., ਬੀ.ਕਾਮ ਅਤੇ ਪੋਸਟ ਗ੍ਰੈਜੂਏਟ ਵਿਭਾਗਾਂ-ਐੱਮ.ਏ. ਹਿਸਟਰੀ, ਪੋਲੀਟੀਕਲ ਸਾਇੰਸ, ਪੰਜਾਬੀ, ਹਿੰਦੀ ਅਤੇ ਪੀ.ਜੀ.ਡੀ.ਸੀ.ਏ. ਫਾਈਨਲ ਦੀਆਂ ਵਿਦਿਆਰਥਣਾਂ ਨੂੰ ਇਹਨਾਂ ਦੇ ਜੂਨੀਅਰਾਂ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਵਰਿੰਦਰ ਕੌਰ ਮੁੱਖ ਮਹਿਮਾਨ ਸਨ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਰੁਪਿੰਦਰ ਕੌਰ ਚੀਮਾ, ਅਰਵਿੰਦਰ ਕੌਰ ਗਿੱਲ, ਪਿ੍ੰਸੀਪਲ ਖ਼ਾਲਸਾ ਕਾਲਜ ਗੜ੍ਹਦੀਵਾਲਾ, ਇੰਦਰਵੀਰ ਕੌਰ ਵਾਈਸ ਪਿ੍ੰਸੀਪਲ ਖ਼ਾਲਸਾ ਸਕੂਲ ਗੜ੍ਹਦੀਵਾਲਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਸੰਦੀਪ ਕੌਰ ਬੋਸਕੀ, ਪਿ੍ੰਸੀਪਲ ਜੀ. ਟੀ. ਬੀ. ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ. ਟੀ. ਬੀ. ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ ਦੇ ਪਿ੍ੰਸੀਪਲ ਡਾ. ਸੁਰਜੀਤ ਕੌਰ ਬਾਜਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਕਾਲਜ ਦੇ ਪਿ੍ੰ. ਡਾ. ਵਰਿੰਦਰ ਕੌਰ ਨੇ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਜੀ ਆਇਆ ਕਿਹਾ ਅਤੇ ਆਊਟਗੋਇੰਗ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਆਊਟਗੋਇੰਗ ਵਿਦਿਆਰਥਣਾਂ ਨੇ ਗਿਆਨ, ਨਰੋਈਆਂ ਪਰੰਪਰਾਵਾਂ ਅਤੇ ਚੰਗੀਆਂ ਰਵਾਇਤਾਂ ਦਾ ਪ੍ਰਤੀਕ ਗਿਆਨ ਅਤੇ ਰੌਸ਼ਨੀ ਦਾ ਸੁਮੇਲ ਜਗਦੀ ਹੋਈ ਸ਼ਮ੍ਹਾ ਆਪਣੇ ਜੂਨੀਅਰ ਨੂੰ ਸੌਂਪਦੇ ਹੋਏ ਕਾਲਜ ਦੀਆਂ ਪਰੰਪਰਾਵਾਂ ਨੂੰ ਅੱਗੇ ਲੈ ਕੇ ਜਾਣ ਦਾ ਸੰਦੇਸ਼ ਅਤੇ ਜ਼ੰੁਮੇਵਾਰੀ ਦਿੱਤੀ | ਵਿਦਿਆਰਥਣਾਂ ਵਲੋਂ ਸਭਿਆਚਾਰਕ ਪ੍ਰੋਗਰਾਮ ਦੀ ਵਿਸ਼ੇਸ਼ ਪੇਸ਼ਕਾਰੀ ਡਾਂਸ, ਕੋਰੀਓਗ੍ਰਾਫੀ ਸਕਿਟ ਗੇਮਜ ਆਦਿ ਪੇਸ਼ ਕੀਤੀਆਂ ਗਈਆਂ | ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਰੁਪਿੰਦਰ ਕੌਰ ਚੀਮਾ, ਪਿ੍ੰ. ਅਰਵਿੰਦਰ ਕੌਰ ਗਿੱਲ (ਪਿ੍ੰ. ਖ਼ਾਲਸਾ ਸਕੂਲ ਗੜ੍ਹਦੀਵਾਲਾ) ਜੀ ਨੇ ਨਿਰਪੱਖ ਢੰਗ ਦੇ ਨਾਲ ਕੀਤੀ | ਮਿਸ ਫੇਅਰਵੈੱਲ ਦੇ ਦੀ ਮੁਕਾਬਲਿਆਂ ਦੀ ਤਿਆਰੀ ਕਾਮਰਸ ਵਿਭਾਗ ਦੇ ਅਸਿ. ਪ੍ਰੋ. ਜਸਵਿੰਦਰ ਕੌਰ, ਅਸਿ. ਪ੍ਰੋ. ਮੰਜੂ ਤੇ ਮੈਡਮ ਸ਼ਬਨਮ ਗੁਲੇਰੀਆ ਨੇ ਕਰਵਾਈ | ਪਿ੍ੰ. ਡਾ. ਵਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜੀ.ਟੀ.ਬੀ. ਐਜੂਕੇਸ਼ਨਲ ਟਰੱਸਟ ਦੀਆਂ ਸਾਰੀਆਂ ਸੰਸਥਾਵਾਂ ਇਲਾਕੇ ਦੇ ਵਿਦਿਆਰਥੀਆਂ ਦੀ ਬਿਹਤਰੀ ਲਈ ਯਤਨਸ਼ੀਲ ਹਨ | ਇਸ ਪ੍ਰੋਗਰਾਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਸ਼ਰਨਜੀਤ ਕੌਰ ਤੇ ਅੰਕਿਤਾ ਸ਼ਰਮਾ ਦੀ ਅਗਵਾਈ ਹੇਠ ਬੀ.ਸੀ. ਏ ਚੌਥਾ ਸਮੈਸਟਰ ਦੀਆਂ ਵਿਦਿਆਰਥਣਾਂ ਤਨਵੀ ਅਤੇ ਨਿਹਾਰਿਕਾ, ਬੀ. ਕਾਮ ਚੌਥੇ ਸਮੈਸਟਰ ਦੀਆਂ ਵਿਦਿਆਰਥਣਾਂ ਜਸ਼ਨਪ੍ਰੀਤ ਕੌਰ ਤੇ ਸੁਖਮਨੀ ਨੇ ਬਾਖ਼ੂਬੀ ਨਿਭਾਈ | ਪ੍ਰੋਗਰਾਮ ਦੇ ਅੰਤ ਵਿਚ ਸਟੂਡੈਂਟ ਕੌਂਸਲ ਦੀ ਪੈ੍ਰਜ਼ੀਡੈਂਟ ਬਲਰੀਨ ਕੌਰ ਨੇ ਆਪਣੇ ਜੂਨੀਅਰਜ ਦਾ ਇਸ ਸ਼ਾਨਦਾਰ ਪਾਰਟੀ ਲਈ ਦਿਲੋਂ ਧੰਨਵਾਦ ਕੀਤਾ | ਆਊਟਗੋਇੰਗ ਵਿਦਿਆਰਥੀਆਂ ਨੇ ਦਰਜਾ ਚਾਰ ਕਰਮਚਾਰੀਆਂ ਨੂੰ ਤੋਹਫ਼ੇ ਦਿੱਤੇ | ਇਸ ਵਿਦਾਇਗੀ ਪਾਰਟੀ ਦੇ ਆਯੋਜਿਤ ਕਰਤਾ ਅਸਿ. ਪ੍ਰੋ. ਅਕਾਂਕਸ਼ਾ, ਅਸਿ. ਪ੍ਰੋਫੈਸਰ ਸੁਮੇਲੀ, ਅਸਿ. ਪ੍ਰੋ. ਸੁਦੇਸ਼ ਵਰਮਾ, ਡਾ. ਰਜਨੀ ਠਾਕੁਰ ਤੇ ਅਸਿ. ਪ੍ਰੋ. ਪ੍ਰਤੀਕ ਮਾਨਿਆ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਅੰਬਾਲਾ ਜੱਟਾਂ ਵਿਖੇ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਯੂਰੀਆ ਤੇ ਡੀ. ਏ. ਪੀ. ਖ਼ਾਦ ਦੀ ਭਾਰੀ ਕਿੱਲਤ ਕਾਰਨ ਕਿਸਾਨ ਪ੍ਰੇਸ਼ਾਨ- ਚੌਹਾਨ <br/>
Ad Position 24