14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਭਗਵਾਨ ਨਾਰੀ ਦੇ ਅਪਮਾਨ ਨੂੰ ਕਦੇ ਵੀ ਸਹਿਣ ਨਹੀਂ ਕਰਦੇ- ਵੈਸ਼ਣਵੀ ਭਾਰਤੀ

Ad Position 21
No active advertisement
ਅਜੀਤ ਡੈਸਕ 22-04-2026
ਹੁਸ਼ਿਆਰਪੁਰ, 21 ਅਪ੍ਰੈਲ (ਬਲਜਿੰਦਰਪਾਲ ਸਿੰਘ)-ਦਿਵਯ ਜੋਤੀ ਜਾਗਿ੍ਤੀ ਸੰਸਥਾਨ ਵਲੋਂ ਰੌਸ਼ਨ ਗਰਾੳਾੂਡ ਹੁਸ਼ਿਆਰਪੁਰ ਵਿਚ ਚੱਲ ਰਹੀ ਸ਼੍ਰੀਮਦ ਭਾਗਵਤ ਹਫ਼ਤਾਵਾਰੀ ਕਥਾ ਗਿਆਨ ਯੱਗ ਦੇ ਆਖ਼ਰੀ ਦਿਨ ਵਿਚ ਆਸ਼ੂਤੋਸ਼ ਮਹਾਰਾਜ ਦੀ ਅਨੁਆਈ ਭਾਗਵਤ ਭਾਸਕਰ ਸਾਧਵੀ ਵੈਸ਼ਣਵੀ ਭਾਰਤੀ ਨੇ ਭਗਵਾਨ ਸ੍ਰੀ ਕਿ੍ਸ਼ਨ ਜੀ ਦੇ ਅਲੌਕਿਕ ਅਤੇ ਮਹਾਨ ਵਿਅਕਤਿਤਵ ਦੇ ਪਹਿਲੂਆਂ ਸੰਬੰਧੀ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਰੁਕਮਿਣੀ ਵਿਆਹ ਦੇ ਪ੍ਰਸੰਗ ਰਾਹੀਂ ਇਹ ਸਿੱਖਿਆ ਮਿਲਦੀ ਹੈ ਕਿ ਪ੍ਰਭੂ ਉਸ ਆਤਮਾ ਨੂੰ ਕਬੂਲ ਕਰਦੇ ਹਨ, ਜਿਸ ਵਿਚ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਸੱਚੀ ਲਾਲਸਾ ਹੋਵੇ | ਭਸਮਾਸੁਰ ਰਾਖਸਸ ਦੀ ਕੈਦ ਵਿਚ 16 ਹਜ਼ਾਰ ਰਾਜ ਕੁਮਾਰੀਆਂ ਕੈਦ ਸਨ | ਉਨ੍ਹਾਂ ਨੇ ਮਨ ਹੀ ਮਨ ਭਗਵਾਨ ਸ੍ਰੀ ਕਿ੍ਸ਼ਨ ਜੀ ਨੂੰ ਆਪਣੀ ਰੱਖਿਆ ਲਈ ਪੁਕਾਰਿਆ | ਉੱਧਰ ਇੰਦਰ ਦੇਵ ਨੇ ਦੁਆਰਕਾ ਜਾ ਕੇ ਪ੍ਰਭੂ ਨੂੰ ਭਸਮਾਸੁਰ ਦੇ ਕੁਕਰਮਾਂ ਬਾਰੇ ਦੱਸਿਆ ਕਿ ਉਸਨੇ ਅਦਿਤੀ ਮਾਤਾ ਦੇ ਕੁੰਡਲ, ਦੇਵਤਿਆਂ ਦਾ ਛਤਰ ਅਤੇ 16 ਹਜ਼ਾਰ ਨਾਰੀਆਂ ਨੂੰ ਚੁਰਾ ਲਿਆ ਹੈ | ਇਹ ਸਭ ਸੁਣ ਕੇ ਪ੍ਰਭੂ ਨੇ ਇਕ ਹੀ ਫ਼ੈਸਲਾ ਕੀਤਾ ਕਿ ਮੈਂ ਹਰ ਵਸਤੂ ਚੁਰਾਉਣ ਲਈ ਉਸ ਰਾਖਸਸ ਨੂੰ ਮਾਫ਼ ਕਰ ਸਕਦਾ ਹਾਂ, ਪਰ ਨਾਰੀ ਦਾ ਅਪਮਾਨ ਮੈਂ ਕਦੇ ਸਹਿਣ ਨਹੀਂ ਕਰ ਸਕਦਾ | ਇਸੇ ਕਾਰਨ ਪ੍ਰਭੂ ਅਤੇ ਭਸਮਾਸੁਰ ਵਿਚ ਭਿਆਨਕ ਯੁੱਧ ਹੋਇਆ | ਕਥਾ ਦੀ ਸ਼ੁਰੂਆਤ ਮੁੱਖ ਜਜਮਾਨ ਮਨੀਸ਼ ਗੁਪਤਾ (ਬਿੱਲਾ ਬਿ੍ਕਸ), ਕੁਸ਼ਾ ਗੁਪਤਾ, ਰਾਹੁਲ ਗੁਪਤਾ, ਭਾਰਤ ਭੂਸ਼ਣ ਗੁਪਤਾ, ਰਾਜੀਵ ਅਗਰਵਾਲ, ਰੌਬਿਨ, ਭਰਤ ਮਹਾਜਨ ਨੇ ਪਰਿਵਾਰ ਸਮੇਤ ਭਾਗਵਤ ਪੂਜਨ ਕਰਕੇ ਕੀਤੀ | ਇਸ ਮੌਕੇ ਸਾਂਸਦ ਡਾ. ਰਾਜ ਕੁਮਾਰ, ਚੀਫ਼ ਇਨਫਰਮੇਸ਼ਨ ਕਮਿਸ਼ਨਰ ਇੰਦਰਪਾਲ ਧੰਨਾ, ਸਾਬਕਾ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸਾਬਕਾ ਕੌਂਸਲਰ ਸੰਜੀਵ ਤਲਵਾੜ, ਸਾਬਕਾ ਕੌਂਸਲਰ ਨੀਤੀ ਤਲਵਾੜ , ਯਾਮਿਨੀ ਗੋਮਰ, ਗੋਪਾਲ ਅਗਰਵਾਲ, ਚਰਨਜੀਤ ਕਾਲੜਾ, ਆਸ਼ੀਸ਼ ਗੋਇਲ, ਮਨੋਜ, ਸਾਬਕਾ ਕੌਂਸਲਰ ਕਮਲਜੀਤ ਕਟਾਰੀਆ, ਕੌਂਸਲਰ ਬਿਮਲਾ ਦੇਵੀ, ਦਿਨੇਸ਼ ਕੌਸ਼ਲ, ਕੌਂਸਲਰ ਅਸ਼ੋਕ ਕੁਮਾਰ, ਰਾਜੀਵ ਸਿੰਗਲਾ, ਕੌਂਸਲਰ ਕੁਲਵਿੰਦਰ ਸਿੰਘ, ਹੀਰਾ ਸਿੰਘ, ਬਲਜਿੰਦਰ ਕੌਰ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੰਮੇ ਬਿਜਲੀ ਕੱਟਾਂ ਨੇ ਸਰਕਾਰ ਦੇ ਦਾਅਵਿਆਂ ਦੀ ਕੱਢੀ ਫ਼ੂਕ- ਧੁੱਗਾ ਅਗਲੀ ਖ਼ਬਰ ਬ੍ਰਾਹਮਣ ਸਭਾ ਵਲੋਂ ਪਿ੍ੰਸੀਪਲ ਡਾ. ਵਰਿੰਦਰ ਕੌਰ ਦਾ ਸਨਮਾਨ
Ad Position 24