ਹੁਸ਼ਿਆਰਪੁਰ, 21 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਅਨੁਸਾਰ ਨੈਕੋ (ਰਾਸ਼ਟਰੀ ਏਡਜ਼ ਕੰਟਰੋਲ ਸੰਸਥਾ) ਦੇ ਸਹਿਯੋਗ ਨਾਲ ਬਲਾਕ ਪੱਧਰੀ ਰਿਫਰੈਸ਼ਰ ਟਰੇਨਿੰਗ-ਕਮ-ਓਰੀਐਂਟੇਸ਼ਨ ਵਰਕਸ਼ਾਪ ਸਿਵਲ ਸਰਜਨ ਦਫ਼ਤਰ ਦੇ ਟਰੇਨਿੰਗ ਹਾਲ 'ਚ ਲਗਾਈ ਗਈ | ਵਰਕਸ਼ਾਪ ਐੱਚ.ਐੱਮ.ਆਈ.ਐੱਸ., ਆਰ.ਸੀ.ਐੱਚ 2.0, ਅਨਮੋਲ ਐਪ ਅਤੇ ਏ.ਬੀ.ਡੀ.ਐੱਮ. ਸਬੰਧੀ ਟਰੇਨਿੰਗ ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਕਰਵਾਈ ਗਈ, ਇਸ ਟਰੇਨਿੰਗ 'ਚ ਜ਼ਿਲ੍ਹੇ ਦੀਆਂ ਐਲ.ਐਚ.ਵੀਜ਼ ਅਤੇ ਏ.ਐੱਨ.ਐਮਜ਼ ਨੇ ਭਾਗ ਲਿਆ | ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਣਜੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਆਸਿਫ, ਡੀ.ਐਮ.ਈ.ਓ. ਅਨੁਰਾਧਾ ਠਾਕੁਰ, ਡੀ.ਐੱਮ.ਈ.ਆਈ.ਓ. ਤਰਸੇਮ ਲਾਲ, ਐਚ.ਐੱਮ.ਆਈ.ਐਸ ਕੋਆਰਡੀਨੇਟਰ ਸ਼ਹਿਬਾਜ਼ ਸਿੰਘ ਅਤੇ ਨੈਕੋ ਤੋਂ ਦਿਲਪ੍ਰੀਤ ਸਮੇਤ ਹੋਰ ਅਧਿਕਾਰੀ ਮੌਜੂਦ ਸਨ | ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਰਣਜੀਤ ਸਿੰਘ ਨੇ ਟਰੇਨਿੰਗ ਦੌਰਾਨ ਸਾਰੇ ਫੀਲਡ ਸਟਾਫ਼ ਨੂੰ ਹਦਾਇਤ ਕੀਤੀ ਕਿ ਆਰ.ਸੀ.ਐੱਚ 2.0 ਤਹਿਤ ਸਾਰੀਆਂ ਗਰਭਵਤੀ ਅÏਰਤਾਂ ਦੀ ਆਭਾ ਆਈ.ਡੀ. ਬਣਾਉਣੀ ਯਕੀਨੀ ਬਣਾਈ ਜਾਵੇ | ਟਰੇਨਿੰਗ ਦੌਰਾਨ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਨੁਮਾਇੰਦਿਆਂ ਵਲੋਂ ਏਡਜ਼ ਕੰਟਰੋਲ ਪ੍ਰੋਗਰਾਮ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ |