ਟਾਂਡਾ ਉੜਮੁੜ, 21 ਅਪ੍ਰੈਲ (ਦੀਪਕ ਬਹਿਲ)-ਗ਼ਰੀਬਾਂ, ਦਲਿਤ ਵਰਗਾਂ ਅਤੇ ਪਿਛੜੀਆਂ ਜਾਤੀਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਤੋਂ ਇਲਾਵਾ ਬਾਬਾ ਸਾਹਿਬ ਦੇ ਬੁੱਤਾਂ ਦੀ ਭੰਨ ਤੋੜ ਕਰਨ ਵਾਲਿਆਂ ਨੂੰ ਅਜੇ ਤੱਕ ਨਕੇਲ ਨਾ ਪਾ ਸਕਣ ਵਾਲੀ ਕੁੰਭਕਰਨੀ ਨੀਂਦੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਪਵਿੱਤਰ ਜਨਮ ਦਿਹਾੜੇ ਨੂੰ ਸਮਰਪਿਤ ਭਾਰਤੀਆ ਵਾਲਮੀਕਿ ਧਰਮ ਸਮਾਜ ਦੇ ਰਾਸ਼ਟਰੀ ਸੰਚਾਲਕ ਸੁਰਿੰਦਰ ਜਾਜਾ ਦੀ ਅਗਵਾਈ ਵਿਚ ਇਕ ਵਿਸ਼ਾਲ ਚੇਤਨਾ ਰੈਲੀ ਕੱਢੀ ਗਈ | ਇਸ ਵਿਸ਼ਾਲ ਮੋਟਰਸਾਈਕਲ ਚੇਤਨਾ ਰੈਲੀ ਵਿਚ ਸਾਬਕਾ ਕੇਂਦਰੀ ਮੰਤਰੀ ਭਾਜਪਾ ਨੇਤਾ ਸੋਮ ਪ੍ਰਕਾਸ਼, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਅਕਾਲੀ ਨੇਤਾ ਸਤਪਾਲ ਸਿੰਘ ਮੁਲਤਾਨੀ, ਸਨਾਤਨ ਧਰਮ ਸਭਾ ਉੜਮੁੜ ਦੇ ਪ੍ਰਧਾਨ ਦੀਪਕ ਬਹਿਲ, ਸ਼ਿਵ ਸੈਨਾ ਪੰਜਾਬ ਉੱਤਰ ਭਾਰਤ ਪ੍ਰਧਾਨ ਮਿੱਕੀ ਪੰਡਿਤ, ਸਮਾਜ ਸੇਵੀ ਸਤਪਾਲ ਸਿੰਘ ਮੁਲਤਾਨੀ, ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਪ੍ਰਧਾਨ ਰਾਹੁਲ ਖੰਨਾ, ਰਾਜੂ ਖੋਸਲਾ, ਗੁੱਡੂ ਮਰਵਾਹਾ, ਸੁਰਜੀਤ ਲਾਲ ਪਾਲ, ਵਿਕਾਸ ਜਸਰਾ, ਆਕਾਸ਼ ਰਾਣਾ, ਵੀਨੂੰ ਪੰਡਿਤ, ਸਰਬਜੀਤ ਮੋਮੀ, ਰਾਜ ਅਹੀਆਪੁਰ, ਰਾਜਨ ਮਲਹੋਤਰਾ, ਸੰਜੀਵ ਸਿਆਲ, ਅਮਨਦੀਪ ਰੂਬਲ, ਸੁਨੀਲ ਜਾਜਾ, ਵਿਜੇ ਮੱਟੂ, ਬੋਬੀ ਰਾਜਪੁਰ, ਸੁਰਜੀਤ ਰਾਜਾ, ਮੋਹਿਤ ਧੀਰ, ਪਰਮਜੀਤ ਬਾਬੂ, ਬਲਵੀਰ ਸਿੰਘ ਸੋਢੀ, ਰਮਨ ਸਾਬੀ, ਰਾਜ ਕੁਮਾਰ ਅਤੇ ਅਮਰਜੀਤ ਸਿੰਘ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ | ਇਹ ਚੇਤਨਾ ਰੈਲੀ ਸ਼ਿਮਲਾ ਪਹਾੜੀ ਤੋਂ ਚੱਲ ਕੇ ਉੜਮੁੜ ਬਾਜ਼ਾਰ, ਬਾਬਾ ਬੂਟਾ ਭਗਤ ਚੌਂਕ, ਥਾਣਾ ਚੌਕ, ਰੇਲਵੇ ਚੌਂਕ, ਸ਼ਹੀਦ ਭਗਤ ਸਿੰਘ ਚੌਂਕ ਅਤੇ ਸਰਕਾਰੀ ਹਸਪਤਾਲ ਚੌਂਕ ਤੋਂ ਹੁੰਦੀ ਹੋਈ ਮੁੜ ਸ਼ਿਮਲਾ ਪਹਾੜੀ ਪਹੁੰਚ ਕੇ ਸੰਪੰਨ ਹੋਈ | ਇਸ ਮੌਕੇ ਰੈਲੀ ਦੇ ਸੰਚਾਲਕ ਸੁਰਿੰਦਰ ਜਾਜਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਚੇਤਨਾ ਰੈਲੀ ਵਿਚ ਸ਼ਾਮਿਲ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਉਨ੍ਹਾਂ ਨੂੰ ਸਰੋਪੇ ਅਤੇ ਬਾਬਾ ਸਾਹਿਬ ਜੀ ਦੀ ਫ਼ੋਟੋ ਦੇ ਕੇ ਸਨਮਾਨਿਤ ਕੀਤਾ |