ਹਾਜੀਪੁਰ, 21 ਅਪ੍ਰੈਲ (ਜੋਗਿੰਦਰ ਸਿੰਘ)-ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਮਿਹਨਤੀ ਤੇ ਕਾਂਗਰਸੀ ਆਗੂ, ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਿਸ਼ੋਰ ਕੁਮਾਰ ਨੂੰ ਦੂਸਰੀ ਬਾਰ ਬਲਾਕ ਕਾਂਗਰਸ ਹਾਜੀਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਕਿਸ਼ੋਰ ਕੁਮਾਰ ਨੇ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਤੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਮੈਡਮ ਇੰਦੂ ਬਾਲਾ ਦਾ ਤਹਿ ਦਿੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਜੋ ਜ਼ਿੰਮੇਵਾਰੀ ਉਨ੍ਹਾਂ ਦਿੱਤੀ ਹੈ ਉਹ ਉਸ ਤੇ ਪੂਰਾ ਉੱਤਰਨਗੇ ਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਦਿਨ ਰਾਤ ਇੱਕ ਕਰ ਦੇਣਗੇ | ਕਿਸ਼ੋਰ ਕੁਮਾਰ ਦੀ ਨਿਯੁਕਤੀ ਦਾ ਸਵਾਗਤ ਕਰਨ ਵਾਲਿਆਂ 'ਚ ਸੁਧੀਰ ਠਾਕੁਰ ਸੰਧਵਾਲ, ਕਪਿਲ ਕੁਮਾਰ ਹਾਜੀਪੁਰ, ਰਕੇਸ਼ ਕੁਮਾਰ ਸਾਬਕਾ ਸਰਪੰਚ ਸਿਬੋਚੱਕ, ਜਟਮਲ ਸਾਬਕਾ ਸਰਪੰਚ, ਪ੍ਰੇਮ ਕੁਮਾਰ ਸਾਬਕਾ ਸਰਪੰਚ, ਰਾਮਪਾਲ ਐਸ. ਸੀ. ਸੈਲ, ਚਾਚਾ ਕੁਲਦੀਪ ਸਾਬਕਾ ਸਰਪੰਚ, ਸਾਬਕਾ ਸਰਪੰਚ ਬੰਟੀ, ਮੈਂਬਰ ਬਲਾਕ ਸੰਮਤੀ ਦਰਸ਼ਨਾਂ ਦੇਵੀ, ਸਾਬਕਾ ਸਰਪੰਚ ਅਨੂਪ ਕੁਮਾਰ, ਕੈਪਟਨ ਗੁਰਮੇਲ ਸਿੰਘ ਤੇ ਪ੍ਰਦੀਪ ਨੰਗਲ ਆਦਿ ਸ਼ਾਮਿਲ ਸਨ |