14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪ੍ਰਬੰਧਕ ਕਮੇਟੀ ਤੇ ਲੋਕਾਂ ਦੇ ਰੋਹ ਅੱਗੇ ਝੁਕਿਆ ਪ੍ਰਸ਼ਾਸਨ, ਧਰਨਾ ਮੁਲਤਵੀ

Ad Position 21
No active advertisement
ਅਜੀਤ ਡੈਸਕ 22-04-2026
ਬੀਣੇਵਾਲ, 21 ਅਪ੍ਰੈਲ (ਬੈਜ ਚੌਧਰੀ)-ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਖੁਰਾਲਗੜ੍ਹ ਸਾਹਿਬ ਦੀ ਹੱਦ ਅੰਦਰ ਖੋਲੇ ਗਏ ਸ਼ਰਾਬ ਦੇ ਠੇਕਿਆਂ ਵਿਰੁੱਧ ਧਰਨਾ ਲਗਾਉਣ ਦਾ ਐਲਾਨ ਕੀਤਾ ਸੀ | ਸੰਗਤਾਂ ਦੇ ਰੋਹ ਨੂੰ ਦੇਖਦੇ ਹੋਏ 21 ਅਪੈ੍ਰਲ ਨੂੰ ਠੇਕਾ ਬੰਦ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਕੱਲ੍ਹ 22 ਅਪ੍ਰੈਲ ਨੂੰ ਐੱਸ.ਡੀ.ਐੱਮ. ਦਫ਼ਤਰ ਦਿੱਤਾ ਜਾਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ | ਇਹ ਠੇਕਾ ਐਕਸਾਈਜ਼ ਕਮਿਸ਼ਨਰ ਤੇ ਈ.ਟੀ.ਓ ਵਲੋਂ ਮੌਕੇ 'ਤੇ ਪਹੁੰਚ ਕੇ ਬੰਦ ਕਰ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਰਵਿਦਾਸ ਸਭਾਵਾਂ ਤੇ ਕਈ ਨਿਹੰਗ ਜਥੇਬੰਦੀਆਂ ਵਲੋਂ ਧਰਨੇ ਦੀ ਕਾਲ ਦੀ ਹਮਾਇਤ ਕੀਤੀ ਗਈ | ਇਸ ਮੌਕੇ ਬਾਬਾ ਲਖਵੀਰ ਸਿੰਘ ਮੁਖੀ ਤਰਨਾ ਦਲ,ਜੱਸੀ ਤੱਲਣ,ਬਲਵਿੰਦਰ ਬੁੱਗਾ,ਬਾਬਾ ਅੱਛਰ ਸਿੰਘ,ਬਾਬਾ ਜੁਝਾਰ ਸਿੰਘ,ਗੁਰਲਾਲ ਸੈਲਾ,ਪਰਮਜੀਤ,ਅਮਿੱਤ ਬਾਲਮੀਕ ,ਵਿਸਾਲ ਭਾਟੀਆ , ਸੁਲਿੰਦਰ ਚੋਪੜਾ, ਪ੍ਰਬੰਧਕੀ ਕਮੇਟੀ ਵਲੋਂ ਬਾਬਾ ਕੇਵਲ ਸਿੰਘ, ਜਸਵੀਰ ਸਿੰਘ ਪੁਰਖੋਵਾਲ, ਚੇਅਰਮੈਨ ਕੁਲਵਰਨ ਸਿੰਘ, ਬਾਬਾ ਨਰੇਸ਼ ਸਿੰਘ, ਮੱਖਣ ਸਿੰਘ ਵਾਹਿਦਪੁਰੀ, ਬਾਬਾ ਸੁਖਦੇਵ ਸਿੰਘ,ਹਰਭਜਨ ਸਿੰਘ,ਚੌਧਰੀ ਜੀਤ ਸਿੰਘ, ਸਰਪੰਚ ਰੌਸ਼ਨ ਲਾਲ,ਸਰਪੰਚ ਜਰਨੈਲ ਸਿੰਘ ਜੈਲਾ, ਸਤਪਾਲ ਸਿੰਘ ਤੇ ਚਰਨ ਭਾਰਤੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਵਲੋਂ ਦਸਤਾਰ ਮੁਕਾਬਲੇ ਦੇ ਪਹਿਲੇ ਪੜਾਅ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ 12 ਸਕੂਲ ਬੱਸਾਂ ਦੇ ਚਲਾਨ ਕੱਟੇ
Ad Position 24