14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਮਰਪਿਤ ਧਾਰਮਿਕ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 22-04-2026
ਮਾਹਿਲਪੁਰ, 21 ਅਪ੍ਰੈਲ (ਰਜਿੰਦਰ ਸਿੰਘ)-ਸ੍ਰੀ ਗੁਰੂ ਰਵਿਦਾਸ ਨੌਜਵਾਨ ਕਮੇਟੀ ਚੰਦੇਲੀ ਵਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ 'ਤੇ ਇਕ ਧਾਰਮਿਕ ਪ੍ਰੋਗਰਾਮ ਸਮਾਜ ਸੇਵੀ ਰਾਜੇਸ਼ ਕੁਮਾਰ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ ਪਹੁੰਚੇ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਡਾ ਅੰਬੇਡਕਰ ਨੇ ਅÏਰਤਾਂ ਦੇ ਹੱਕਾਂ ਅਧਿਕਾਰਾਂ ਪ੍ਰਤੀ ਅਨੇਕਾਂ ਮਹੱਤਵਪੂਰਨ ਕੰਮ ਕੀਤੇ | ਉਨ੍ਹਾਂ ਨੇ ਮਜ਼ਦੂਰ ਜਮਾਤ ਦੀ ਭਲਾਈ ਲਈ, ਕਿਸਾਨ ਵਰਗ ਦੇ ਜਾਗੀਰਦਾਰਾਂ ਵਲੋਂ ਕੀਤੇ ਜਾਂਦੇ ਸ਼ੋਸ਼ਣ ਵਿਰੁੱਧ ਉਠਾਉਂਦੇ ਹੋਏ ਸਮਾਜ ਦੇ ਦੱਬੇ ਕੁਚਲੇ ਵਰਗਾਂ ਨੂੰ ਕਿਰਤ ਦੇ ਸਵੈ ਮਾਣ, ਪ੍ਰੇਮ ਅਤੇ ਗੌਰਵ ਨਾਲ ਜੋੜ ਕੇ ਜਿੱਥੇ ਆਦਰਸ਼ ਸਮਾਜ ਦੀ ਸਥਾਪਨਾ ਕਰਦੀ ਹੈ | ਮਲਕੀਤ ਸਿੰਘ ਬਾਹੋਵਾਲ ਨੇ ਡਾ ਅੰਬੇਡਕਰ ਵਲੋਂ ਦਲਿਤ ਸਮਾਜ ਦੇ ਸੁਧਾਰ ਲਈ ਕੀਤੇ ਕੰਮਾਂ 'ਤੇ ਚਾਨਣਾ ਪਾਇਆ | ਡਾ. ਇਸ਼ਾਂਕ ਨੇ ਕਮਿਊਨਿਟੀ ਹਾਲ ਦੀ ਉਸਾਰੀ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ | ਇਸ ਮੌਕੇ ਪ੍ਰਬੰਧਕਾਂ ਵਲੋਂ ਡਾ. ਇਸ਼ਾਂਕ ਸਮੇਤ ਪੜਾਈ 'ਚ ਮੱਲ੍ਹਾਂ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਰਾਮ ਲੁਭਾਇਆ ਪੰਚ, ਜਸਵਿੰਦਰ ਸਿੰਘ ਪੰਚ, ਜੁਝਾਰ ਸਿੰਘ, ਹੁਸਨ ਲਾਲ, ਪਰਮਜੀਤ ਸਿੰਘ, ਕਮਲਜੀਤ ਸਿੰਘ ਖ਼ਾਨਪੁਰ, ਸਰਪੰਚ ਕਮਲਾ ਦੇਵੀ, ਥਾਣੇਦਾਰ ਮੋਹਨ ਲਾਲ, ਸਰਬਜੀਤ ਸਿੰਘ, ਜੀਵਨ ਕੁਮਾਰ, ਮਾ. ਸੁਰਿੰਦਰ ਸਿੰਘ, ਰਜਨੀਸ਼ ਕੁਮਾਰ, ਭਜਨ ਲਾਲ ਗ੍ਰਾਮ ਸੇਵਕ, ਆਤਮਾ ਸਿੰਘ, ਚਰਨਜੀਤ ਸਿੰਘ, ਵਿਵੇਕ, ਟਿੰਕੂ, ਹਰਮਨ ਕੁਮਾਰ, ਅਰਸ਼ ਚੰਦੇਲੀ ਸਮੇਤ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿੱਖਣਾ ਉਦੋਂ ਸਾਰਥਕ ਹੁੰਦਾ ਹੈ ਜਦੋਂ ਇਹ ਮਜ਼ੇਦਾਰ ਤੇ ਇੰਟਰਐਕਟਿਵ ਹੋਵੇ- ਪਿ੍ੰਸੀਪਲ ਅਗਲੀ ਖ਼ਬਰ ਵਿਦਿਆਰਥੀਆਂ ਵਲੋਂ ਦਸਤਾਰ ਮੁਕਾਬਲੇ ਦੇ ਪਹਿਲੇ ਪੜਾਅ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24