ਕੋਟਫ਼ਤੂਹੀ, 21 ਅਪ੍ਰੈਲ (ਅਟਵਾਲ)-ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਕੋਟਫ਼ਤੂਹੀ ਵੱਲੋਂ ਸਿੱਖਿਆ ਵਿਭਾਗ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ ਤੇ ਮੈਡਮ ਮਨਜੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਮੈਡਮ ਮਨਜੀਤ ਕੌਰ ਵੱਲੋਂ ਪੜ੍ਹਾਏ ਵਿਦਿਆਰਥੀ ਅੱਜ ਆਪਣੀ ਜ਼ਿੰਦਗੀ ਵਿੱਚ ਸਫਲਤਾ ਦੀਆਂ ਉਚਾਈਆਂ ਦੇ ਸਿਖ਼ਰਾਂ ਨੂੰ ਛੂਹ ਰਹੇ ਹਨ | ਇਸ ਮੌਕੇ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਉਂਕਾਰ ਸਿੰਘ, ਪਿ੍ੰਸੀਪਲ ਹਰਮਨੋਜ ਕੁਮਾਰ, ਅਜੇ ਕੁਮਾਰ ਅਤੇ ਪੈਨਸ਼ਨਰ ਆਗੂ ਜਸਵਿੰਦਰ ਸਿੰਘ ਭਾਮ ਨੇ ਉਨ੍ਹਾਂ ਨੂੰ ਇੱਕ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦੇ ਉਨ੍ਹਾਂ ਦੇ ਜੀਵਨ ਸਾਥੀ ਜਸਵਿੰਦਰ ਸਿੰਘ, ਪੁੱਤਰ ਸਾਹਿਬਪ੍ਰੀਤ ਸਿੰਘ, ਨੰੂਹ ਹਰਵਿੰਦਰ ਕੌਰ, ਬੇਟੀ ਸੁਖਮਨੀ ਕੈਨੇਡਾ ਅਤੇ ਜਵਾਈ ਜਸਪ੍ਰੀਤ ਸਿੰਘ ਕੈਨੇਡਾ, ਸਰਵਣ ਸਿੰਘ, ਜਸਪਾਲ ਕੌਰ, ਪਿ੍ੰਸੀਪਲ ਰਕੇਸ਼ ਕੁਮਾਰ, ਰੇਖਾ ਰਾਣੀ, ਪਿ੍ੰਸੀਪਲ ਜਗਦੀਸ਼ ਕੌਰ, ਦਲਜੀਤ ਸਿੰਘ ਸੀਨੀਅਰ ਸੁਪਰਡੰਟ ਜਲ ਸਪਲਾਈ ਐਂਡ ਸੀਵਰੇਜ ਬੋਰਡ ਜਲੰਧਰ, ਵੈਟਰਨਰੀ ਅਫ਼ਸਰ ਹਰਪ੍ਰੀਤ ਕੌਰ, ਜੁਡੀਸ਼ੀਅਲ ਮੈਜਿਸਟਰੇਟ ਸੁਖਵਿੰਦਰ ਸਿੰਘ, ਬਲਜੀਤ ਕੌਰ ਪੰਚਾਇਤ ਮੈਂਬਰ, ਅਵਤਾਰ ਸਿੰਘ, ਨਵਦੀਪ ਕੌਰ, ਸਤਪਾਲ ਸਿੰਘ ਆਰਮੀ ਅਫ਼ਸਰ, ਜਸਵੀਰ ਕੌਰ, ਐਡਵੋਕੇਟ ਸਿਮਰਨ ਸਿੰਘ ਆਦਿ ਹਾਜ਼ਰ ਸਨ |