14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਹੈਲਨਾ ਵਾਸਿਲ ਪਾਪਾਸ ਬਰਡ ਨੈਚੁਰਲ ਪਾਰਕ ਲਈ ਦਿੱਤੀਆਂ ਸੇਵਾਵਾਂ ਲਈ ਮਨਜੀਤ ਸਿੰਘ ਸੈਣੀ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 22-04-2026
ਹੁਸ਼ਿਆਰਪੁਰ, 21 ਅਪ੍ਰੈਲ (ਬਲਜਿੰਦਰਪਾਲ ਸਿੰਘ)-ਬਾਗ਼ਬਾਨੀ ਵਿਭਾਗ ਜ਼ਿਲ੍ਹਾ ਕਪੂਰਥਲਾ ਦੇ ਸੇਵਾ ਮੁਕਤ ਇੰਸਪੈਕਟਰ ਮਨਜੀਤ ਸਿੰਘ ਸੈਣੀ ਵਲੋਂ 'ਹੈਲਨਾ ਵਾਸਿਲ ਪਾਪਾਸ ਬਰਡ ਨੈਚੂਰਲ ਪਾਰਕ ਜਨੌੜੀ' ਨੂੰ ਮੁੱਢਲੇ ਪੜਾਅ 'ਚ ਵਿਕਸਿਤ ਕਰਨ ਲਈ ਸਮਰਪਣ ਦੀ ਭਾਵਨਾ ਨਾਲ ਨਿਭਾਈਆਂ ਵਡਮੁੱਲੀਆਂ ਸੇਵਾਵਾਂ ਲਈ ਪਾਰਕ ਦੀ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਦੇ ਸਨਮਾਨ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹੈਲਨਾ, ਗਿਆਨ ਸਿੰਘ ਜਰਮਨੀ, ਹਰਮਿੰਦਰ ਸਿੰਘ ਮਠਾਰੂ ਤੇ ਜੰਗਲਾਤ ਵਿਭਾਗ ਦੇ ਤਲਵਾੜਾ ਰੇਂਜ ਦੇ ਵਣ ਰੇਂਜ ਅਫ਼ਸਰ ਰੀਤ ਮਹਿੰਦਰਪਾਲ ਸਿੰਘ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਸਮਾਗਮ ਨੂੰ ਸੰਬੋਧਨ ਕਰਦਿਆਂ ਗਿਆਨ ਸਿੰਘ ਜਰਮਨੀ ਤੇ ਹੈਲਨਾ ਨੇ ਮਨਜੀਤ ਸਿੰਘ ਸੈਣੀ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਆਸ ਪ੍ਰਗਟ ਕੀਤੀ ਕਿ ਉਹ ਭਵਿੱਖ ਵਿਚ ਵੀ ਪਾਰਕ ਦੀ ਦਿੱਖ ਨੂੰ ਬਰਕਰਾਰ ਰੱਖਣ 'ਚ ਸਮੇਂ-ਸਮੇਂ 'ਤੇ ਆਪਣਾ ਯੋਗਦਾਨ ਪਾਉਂਦੇ ਰਹਿਣਗੇ | ਇਸ ਮੌਕੇ ਪਾਰਕ ਦੇ ਮੈਨੇਜਰ ਸੰਦੀਪ ਸਿੰਘ, ਅਮਰਜੀਤ ਕੋਮਲ ਸੁਪਰਵਾਈਜ਼ਰ, ਜਤਿੰਦਰ ਸਿੰਘ ਹੈਪੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾ ਉਡਰਾ ਵਿਖੇ ਸੰਤ ਜਸਪਾਲ ਸਿੰਘ ਵਲੋਂ ਢੀਂਡਸਾ ਦਾ ਸਨਮਾਨ ਅਗਲੀ ਖ਼ਬਰ ਸੇਂਟ ਸੋਲਜਰ ਸਕੂਲ 'ਚ ਇਨਾਮ ਵੰਡ ਸਮਾਗਮ ਕਰਵਾਇਆ
Ad Position 24