14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 22-04-2026
ਮੁਕੇਰੀਆਂ, 21 ਅਪ੍ਰੈਲ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਮੁਕੇਰੀਆਂ ਦੀ ਮੌਨਸਰ ਮੰਦਰ ਹਾਲ ਵਿਖੇ ਪ੍ਰਧਾਨ ਰਾਮ ਦਿੱਤਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿਚ ਵੱਡੀ ਗਿਣਤੀ 'ਚ ਪੈਨਸ਼ਨਰਾਂ ਨੇ ਭਾਗ ਲਿਆ | ਪ੍ਰਧਾਨ ਰਾਮ ਦਿੱਤਾ ਅਤੇ ਜਨਰਲ ਸਕੱਤਰ ਪਿ੍ੰਸੀਪਲ ਦਲਜੀਤ ਸਿੰਘ ਨੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਜਿਸ ਵਿਚ ਡੀ. ਏ. ਦੀਆਂ ਕਿਸ਼ਤਾਂ ਤੁਰੰਤ ਲਾਗੂ ਕਰਨ ਦੀ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ | ਪਿ੍ੰਸੀਪਲ ਸੋਹਣ ਲਾਲ, ਮੋਹਨ ਸਿੰਘ ਦੇਵੀਦਾਸ, ਸੁਰਿੰਦਰ ਸਿੰਘ ਟੇਰਕਿਆਣਾ, ਮਿਹਰ ਸਿੰਘ, ਐੱਸ.ਡੀ.ਓ. ਵਿਜੇ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪ 6ਵਾਂ ਕਮਿਸ਼ਨ ਬੈਠਾ ਕੇ ਉਸ ਦੀਆਂ ਸਿਫ਼ਾਰਸ਼ਾਂ ਮੰਨ ਕੇ ਫਿਰ ਲਾਗੂ ਨਹੀਂ ਕੀਤੀਆਂ | ਪਿ੍ੰਸੀਪਲ ਮੋਹਨ ਲਾਲ ਖੋਸਲਾ, ਕ੍ਰਿਸ਼ਨ ਕੁਮਾਰ ਜੱਸਲ, ਐੱਸ. ਡੀ. ਓ. ਤਿਲਕ ਰਾਜ ਭਾਟੀਆ, ਰਾਜ ਕੁਮਾਰ ਮਹਾਜਨ ਅਤੇ ਹੈਲਥ ਮਲੇਰੀਆ ਅਫ਼ਸਰ ਜੋਗਿੰਦਰ ਸਿੰਘ ਨੇ ਕਿਹਾ ਕਿ ਪੈਨਸ਼ਨਰਾਂ ਦੀਆਂ ਮੰਗਾਂ ਸਰਕਾਰ ਬਿਨਾਂ ਦੇਰੀ ਕੀਤੇ ਮੰਨ ਲੈਣੀਆਂ ਚਾਹੀਦੀਆਂ ਹਨ | ਮੀਟਿੰਗ ਨੂੰ ਵਿੱਤ ਸਕੱਤਰ ਬਲਵੀਰ ਸਿੰਘ, ਭਗਵਾਨ ਦਾਸ ਤਲਵਾੜਾ, ਸੁਰਿੰਦਰ ਕੁਮਾਰ ਰਾਣਾ, ਐੱਸ. ਡੀ. ਓ. ਨਿਰਮਲ ਚੰਦ ਨੇ ਵੀ ਸੰਬੋਧਨ ਕੀਤਾ | ਮੀਟਿੰਗ ਵਿਚ ਸੁਰਿੰਦਰ ਕੁਮਾਰ, ਕਿ੍ਸ਼ਨ ਦਾਸ, ਮੇਹਰ ਚੰਦ, ਪ੍ਰਕਾਸ਼ ਚੰਦ, ਵਿਨੋਦ ਕੁਮਾਰ, ਬਲਵੀਰ ਸਿੰਘ, ਵਿਜੈ ਸਿੰਘ, ਗੁਰਬਚਨ ਸਿੰਘ, ਧਰਮ ਚੰਦ, ਰਵਿੰਦਰ ਸਿੰਘ, ਹੈੱਡਮਾਸਟਰ ਓਮ ਪ੍ਰਕਾਸ਼, ਸੋਹਣ ਲਾਲ, ਐਕਸੀਅਨ ਜਗੀਰ ਸਿੰਘ ਤੇ ਸੁਪਰਡੈਂਟ ਜਸਵੰਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੋਟਰਾਂ ਦੀ ਬਿਜਲੀ ਦੀ ਮਾੜੀ ਸਪਲਾਈ ਕਾਰਨ ਐਕਸੀਅਨ ਦੇ ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਅਗਲੀ ਖ਼ਬਰ ਡੇਰਾ ਉਡਰਾ ਵਿਖੇ ਸੰਤ ਜਸਪਾਲ ਸਿੰਘ ਵਲੋਂ ਢੀਂਡਸਾ ਦਾ ਸਨਮਾਨ
Ad Position 24