02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਭੁੱਲੇਵਾਲ ਰਾਠਾਂ ਵਲੋਂ ਦਾਣਾ ਮੰਡੀ ਮਾਹਿਲਪੁਰ ਦਾ ਦੌਰਾ

Ad Position 21
No active advertisement
ਅਜੀਤ ਡੈਸਕ 23-04-2026
ਮਾਹਿਲਪੁਰ, 22 ਅਪ੍ਰੈਲ (ਰਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦੇ ਮੀਤ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਵਲੋਂ ਦਾਣਾ ਮੰਡੀ ਮਾਹਿਲਪੁਰ ਵਿਖੇ ਦੌਰਾ ਕੀਤਾ ਗਿਆ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ 'ਚ ਆਪ ਆਦਮੀ ਪਾਰਟੀ ਵਲੋਂ ਕਿਸਾਨਾਂ ਦਾ ਮੰਡੀ 'ਚੋ ਇੱਕ ਇੱਕ ਦਾਣਾ ਦਾ ਦਾਵੇ ਖੋਖਲੇ ਨਜ਼ਰ ਆ ਰਿਹਾ ਹੈ ਜਦ ਕਿ ਮੰਡੀਆਂ 'ਚ ਕਣਕਾਂ ਦੇ ਅੰਬਰ ਲੱਗੇ ਹੋਏ ਹਨ ਤੇ ਨਾ ਮਾਤਰ ਦੇ ਬਰਾਬਰ ਲਿਫ਼ਟਿੰਗ ਹੋ ਰਹੀ ਹੈ | ਉਨ੍ਹਾਂ ਕਿ ਕਿਹਾ ਕਿ ਪਹਿਲਾ ਤਾਂ ਮੌਸਮ ਨੇ ਕਿਸਾਨਾਂ ਨੂੰ ਡੂੰਘੀ ਮਾਰ ਪਾਈ ਤੇ ਹੁਣ ਰਹਿੰਦੀ ਕਸਰ ਮੌਜੂਦਾ ਸਰਕਾਰਾਂ ਖੱਜਲ ਖੁਆਰ ਕਰਕੇ ਕੱਢੀ ਜਾ ਰਹੀ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਹਿਤੈਸ਼ੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਕਿਸੇ ਵੀ ਤਰ੍ਹਾਂ ਦੀ ਖੱਜਲ ਖੁਆਰੀ ਤੇ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਹਰਜੀਤ ਸਿੰਘ ਭਾਂਤਪੁਰ, ਆੜ੍ਹਤੀ ਚਰਨਜੀਤ ਸਿੰਘ ਮਨੋਲੀਆ, ਅਮਨਦੀਪ ਸਿੰਘ ਰਾਜਾ ਸ਼ਹਿਰੀ ਪ੍ਰਧਾਨ ਅਕਾਲੀ ਦਲ, ਸ਼ਿਵ ਸਿੰਘ, ਬਲਵੀਰ ਸਿੰਘ ਢਿੱਲੋਂ ਪ੍ਰਧਾਨ ਆੜ੍ਹਤੀ ਯੂਨੀਅਨ, ਜੱਸਾ ਮਾਹਿਲਪੁਰ, ਰਵਿੰਦਰ ਸਿੰਘ, ਬਿੱਲਾ, ਮਾ.ਬਲਵੀਰ ਸਿੰਘ, ਬਲਵੰਤ ਸਿੰਘ ਮੱਖਣ, ਜਰਨੈਲ ਸਿੰਘ ਨੂਰਪੁਰ, ਕਮਲਜੀਤ ਸਿੰਘ ਬੀਹੜਾ, ਨਵੀ ਸੈਲਾ ਖ਼ੁਰਦ, ਨਿਰੰਜਣ ਸਿੰਘ, ਜਗਤਾਰ ਸਿੰਘ ਤੇ ਸਵਰਨ ਸਿੰਘ ਭਾਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੇਮੌਸਮੀ ਬਾਰਿਸ਼ ਕਾਰਨ ਨੁਕਸਾਨੀ ਕਣਕ ਲਈ ਕੇਂਦਰ ਦੀਆਂ ਰਿਆਇਤਾਂ ਦਾ ਸਵਾਗਤ- ਗੰਗਰੋਲੀ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਵਲੋਂ ਰੋਸ ਪ੍ਰਦਰਸ਼ਨ
Ad Position 24