01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਦਿਵਿਆ ਜੋਤੀ ਜਾਗਿ੍ਤੀ ਵਲੋਂ ਕਰਵਾਈ 7 ਰੋਜ਼ਾ ਸ੍ਰੀਮਦ ਭਾਗਵਤ ਕਥਾ ਸਮਾਪਤ

Ad Position 21
No active advertisement
ਅਜੀਤ ਡੈਸਕ 23-04-2026
ਹੁਸ਼ਿਆਰਪੁਰ, 22 ਅਪ੍ਰੈਲ (ਬਲਜਿੰਦਰਪਾਲ ਸਿੰਘ)-ਦਿਵਿਆ ਜੋਤੀ ਜਾਗਿ੍ਤੀ ਸੰਸਥਾ ਵਲੋਂ ਸਥਾਨਕ ਰੌਸ਼ਨ ਗਰਾਉਂਡ 'ਚ ਸ੍ਰੀਮਦ ਭਾਗਵਤ ਕਥਾ ਦੌਰਾਨ ਰੋਜ਼ਾਨਾ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਸ਼ਾਮਿਲ ਹੋ ਕੇ ਭਗਤੀ ਤੇ ਗਿਆਨ ਦਾ ਲਾਭ ਪ੍ਰਾਪਤ ਕੀਤਾ | ਕਥਾ ਵਿਆਸ ਵਿਸ਼ਵ ਪ੍ਰਸਿੱਧ ਭਾਗਵਤ ਭਾਸਕਰ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਵੈਸ਼ਣਵੀ ਭਾਰਤੀ ਨੇ ਆਪਣੇ ਓਜਸਵੀ ਅਤੇ ਭਾਵਪੂਰਨ ਪ੍ਰਵਚਨਾਂ ਨਾਲ ਸਭ ਨੂੰ ਮੋਹ ਲਿਆ | ਉਨ੍ਹਾਂ ਵਲੋਂ ਪੇਸ਼ ਕੀਤੀ ਕਥਾ ਰਾਹੀਂ ਸ਼ਰਧਾਲੂਆਂ ਨੂੰ ਧਰਮ, ਭਗਤੀ ਅਤੇ ਜੀਵਨ ਮੁੱਲਾਂ ਬਾਰੇ ਡੂੰਘਾ ਸੰਦੇਸ਼ ਮਿਲਿਆ | ਕਥਾ ਦੇ ਵਿਸ਼ਰਾਮ ਸਮੇਂ ਮੁਨੀਸ਼ ਗੁਪਤਾ ਮੁੱਖ ਯਜਮਾਨ, ਦਿਨੇਸ਼ ਕੌਸ਼ਲ, ਗੋਪਾਲ ਅਗਰਵਾਲ, ਜਗਦੀਸ਼ ਅਗਰਵਾਲ ਅਤੇ ਅਗਰਵਾਲ ਸਭਾ ਦੇ ਸਾਰੇ ਮੈਂਬਰਾਂ, ਲੱਕੀ ਠਾਕੁਰ, ਆਸ਼ੀਸ਼ ਗੋਇਲ, ਅਸ਼ਵਨੀ ਛੋਟਾ, ਯੁਵਾ ਵਾਹਿਨੀ ਕਮੇਟੀ ਦੇ ਮੈਂਬਰਾਂ, ਪਵਨ ਸ਼ਰਮਾ ਅਤੇ ਕਿ੍ਸ਼ਨ ਗੋਪਾਲ ਆਨੰਦ ਭਾਰਤੀ ਸਨਾਤਨ ਧਰਮ ਮਹਾਵੀਰ ਦਲ, ਸੰਜੀਵ ਗੁਪਤਾ, ਸੰਜੀਵ ਕੁਮਾਰ ਓਹਰੀ, ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਅਤੇ ਵੱਖ-ਵੱਖ ਸੰਸਥਾਵਾਂ ਵਲੋਂ ਸਾਧਵੀ ਵੈਸ਼ਣਵੀ ਭਾਰਤੀ ਨੂੰ ਸਨਮਾਨਿਤ ਕੀਤਾ ਗਿਆ | ਸੰਸਥਾ ਵਲੋਂ ਸਾਰੇ ਸਹਿਯੋਗੀਆਂ, ਸ਼ਰਧਾਲੂਆਂ ਅਤੇ ਆਯੋਜਕਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਈ ਗੁਰਜੀਤ ਸਿੰਘ ਫ਼ੌਜੀ ਨੂੰ ਟਾਵਰ ਤੋਂ ਸੁਰੱਖਿਅਤ ਉਤਾਰਨ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ-ਦਮਨਜੀਤ ਸਿੰਘ ਮਾਨ ਅਗਲੀ ਖ਼ਬਰ ਬਾਬਾ ਬੁੱਢਾ ਪਬਲਿਕ ਸਕੂਲ 'ਚ ਵਿਸ਼ਵ ਧਰਤੀ ਦਿਵਸ ਮਨਾਇਆ
Ad Position 24