ਬੁੱਲ੍ਹੋਵਾਲ, 22 ਅਪ੍ਰੈਲ (ਲੁਗਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਥਿਆਲ ਵਿਖੇ 11 ਲੱਖ ਰੁਪਏ ਦੀ ਲਾਗਤ ਨਾਲ ਬਣੀ ਸਾਇੰਸ ਲੈਬ ਦਾ ਉਦਘਾਟਨ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਦੁਆਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿਚ ਹਲਕਾ ਸ਼ਾਮ ਚੁਰਾਸੀ ਤੋਂ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੁਆਰਾ 11 ਲੱਖ ਰੁਪਏ ਸਾਇੰਸ ਲੈਬ ਲਈ ਦਿੱਤੇ ਗਏ ਤਾਂ ਜੋ ਵਿਦਿਆਰਥੀਆਂ ਨੂੰ ਸਾਇੰਸ ਯੁੱਗ ਵਿਚ ਸਮੇਂ ਦੇ ਹਾਣੀ ਬਣਾਇਆ ਜਾ ਸਕੇ | ਇਸ ਮੌਕੇ ਪਿ੍ੰ. ਚੰਦਰ ਮੋਹਨ ਵਰਮਾ ਨੇ ਕਿਹਾ ਕਿ ਅਤਿ ਆਧੁਨਿਕ ਸਹੂਲਤਾਂ ਪ੍ਰਦਾਨ ਕਰਦੀ ਇਸ ਸਾਇੰਸ ਲੈਬ ਵਿਚ ਵਿਦਿਆਰਥੀ ਸਾਇੰਸ ਵਿਸ਼ੇ ਨਾਲ ਸਬੰਧਿਤ ਪ੍ਰੈਕਟੀਕਲ ਤੇ ਕਿਰਿਆਵਾਂ ਕਰਦਿਆਂ ਸਿੱਖਿਆ ਗ੍ਰਹਿਣ ਕਰ ਸਕਣਗੇ | ਇਸ ਮੌਕੇ ਚੌਧਰੀ ਬਲਵੀਰ ਸਿੰਘ ਮਿਰਜ਼ਾਪੁਰ, ਹਰਸ਼ਿੰਦਰ ਪਾਲ, ਮਲਕੀਤ ਸਿੰਘ ਜੌਹਲ, ਭੁਪਿੰਦਰ ਸਿੰਘ, ਜਸਪ੍ਰੀਤ ਸਿੰਘ, ਨਰਿੰਦਰ ਸਿੰਘ, ਸਤਬੀਰ ਸਿੰਘ, ਗੁਰਮੇਲ ਸਿੰਘ, ਜਗਤਾਰ ਸਿੰਘ, ਰਜੇਸ਼ ਸ਼ਰਮਾ, ਅਜੇ ਕੁਮਾਰ, ਇੰਦਰਪਾਲ ਸਿੰਘ ਕੈਂਪਸ ਮੈਨੇਜਰ, ਸਤਿੰਦਰਪਾਲ ਕੌਰ, ਰਾਧਾ ਰਾਣੀ, ਰਜਨੀ ਸ਼ਰਮਾ, ਨਿਰਮਲਾ ਦੇਵੀ, ਕੁਲਵਿੰਦਰ ਕੌਰ, ਰਮਿੰਦਰ ਕੌਰ, ਨਵਦੀਪ ਕੌਰ, ਕਰਮਜੀਤ ਕੌਰ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |