31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਲਾਹੌਰੀਆ ਮੁਹੱਲਾ 'ਚ ਸਮੱਸਿਆਵਾਂ ਦੇ ਹੱਲ ਲਈ ਵਾਸੀ ਲਾਮਬੰਦ, ਅਨੁਸ਼ਾਸਨੀ ਕਮੇਟੀ ਦਾ ਗਠਨ

Ad Position 21
No active advertisement
ਅਜੀਤ ਡੈਸਕ 23-04-2026
ਟਾਂਡਾ ਉੜਮੁੜ, 22 ਅਪ੍ਰੈਲ (ਭਗਵਾਨ ਸਿੰਘ ਸੈਣੀ)-ਟਾਂਡਾ ਉੜਮੁੜ ਦੇ ਲਾਹੌਰੀਆ ਮੁਹੱਲਾ ਵਿਚ ਵਾਰਡ ਵਾਸੀਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਲੋਕ ਹੁਣ ਇਕੱਠੇ ਹੋ ਕੇ ਲਾਮਬੰਦ ਹੋਣ ਲੱਗ ਪਏ ਹਨ | ਇਸ ਸਬੰਧੀ ਅੱਜ ਇਕ ਅਹਿਮ ਮੀਟਿੰਗ ਕਿਸਾਨ ਆਗੂ ਪਰਮਜੀਤ ਸਿੰਘ ਭੁੱਲਾ ਦੀ ਮੌਜੂਦਗੀ ਹੇਠ ਕਰਵਾਈ ਗਈ, ਜਿਸ ਵਿਚ ਬਾਬਾ ਫੁੱਟਾਂ ਵਾਲਾ ਰੋਡ ਅਤੇ ਲਾਹੌਰੀਆ ਮੁਹੱਲਾ ਦੇ ਵੱਡੀ ਗਿਣਤੀ ਵਿਚ ਵਾਸੀਆਂ ਨੇ ਹਿੱਸਾ ਲਿਆ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਬਾਬਾ ਫੁੱਟਾਂ ਵਾਲਾ ਤੋਂ ਮਾਡਲ ਟਾਊਨ ਤੱਕ ਬਣ ਰਹੀ ਸੜਕ ਦਾ ਨਿਰਮਾਣ ਉਸ ਵੇਲੇ ਤੱਕ ਨਹੀਂ ਹੋਣ ਦਿੱਤਾ ਜਾਵੇਗਾ, ਜਦ ਤੱਕ ਉਸ ਦਾ ਲੈਵਲ ਪਹਿਲਾਂ ਦੀ ਤਰ੍ਹਾਂ ਨੀਵਾਂ ਨਹੀਂ ਕੀਤਾ ਜਾਂਦਾ | ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਉੱਚਾ ਲੈਵਲ ਰੱਖਣ ਨਾਲ ਘਰਾਂ ਵਿਚ ਪਾਣੀ ਵੜਨ ਦਾ ਖ਼ਤਰਾ ਬਣਿਆ ਰਹਿੰਦਾ ਹੈ | ਇਸ ਮੌਕੇ ਇਲਾਕੇ ਵਿਚ ਕਾਇਦੇ-ਕਾਨੂੰਨ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਇੱਕ ਅਨੁਸ਼ਾਸਨੀ ਕਮੇਟੀ ਦਾ ਗਠਨ ਵੀ ਕੀਤਾ ਗਿਆ | ਕਮੇਟੀ ਵਿਚ ਅਮਰੀਕ ਸਿੰਘ, ਹੈਪੀ ਗੁਰਾਇਆ, ਲਖਵਿੰਦਰ ਸਿੰਘ ਬਿੱਟੂ, ਜਰਨੈਲ ਸਿੰਘ ਸੰਧੂ, ਨਵਜੋਤ ਕੌਰ, ਜਗੀਰ ਕੌਰ ਅਤੇ ਪ੍ਰਵੀਨ ਕੁਮਾਰ ਜੌਲੀ ਨੂੰ ਸ਼ਾਮਿਲ ਕੀਤਾ ਗਿਆ | ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਮੁਹੱਲਾ ਵਾਸੀ ਆਪਣੀ ਸੁਰੱਖਿਆ ਲਈ ਫ਼ੰਡ ਇਕੱਠਾ ਕਰਕੇ ਸੀ.ਸੀ.ਟੀ.ਵੀ. ਕੈਮਰੇ ਲਗਵਾਉਣਗੇ | ਨਾਲ ਹੀ ਨਸ਼ੇ ਦੇ ਖ਼ਿਲਾਫ਼ ਸਖ਼ਤ ਰਵੱਈਆ ਅਪਣਾਉਂਦੇ ਹੋਏ ਕਿਹਾ ਗਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਨੰੂ ਫੜ ਕੇ ਤੁਰੰਤ ਪੁਲਿਸ ਹਵਾਲੇ ਕੀਤਾ ਜਾਵੇਗਾ | ਸਵੱਛਤਾ ਨੂੰ ਧਿਆਨ ਵਿਚ ਰੱਖਦਿਆਂ ਇਹ ਫ਼ੈਸਲਾ ਵੀ ਕੀਤਾ ਗਿਆ ਕਿ ਜੇਕਰ ਕੋਈ ਵਿਅਕਤੀ ਨਾਲੀਆਂ ਵਿਚ ਲਿਫ਼ਾਫ਼ੇ ਜਾਂ ਕੂੜਾ ਸੁੱਟਦਾ ਫੜਿਆ ਗਿਆ ਤਾਂ ਉਸ ਨੰੂ 1000 ਰੁਪਏ ਜ਼ੁਰਮਾਨਾ ਕੀਤਾ ਜਾਵੇਗਾ | ਮੁਹੱਲਾ ਵਾਸੀਆਂ ਨੇ ਇਹ ਵੀ ਐਲਾਨ ਕੀਤਾ ਕਿ ਵਾਰਡ ਵਿਚ ਭਾਈਚਾਰਕ ਸਾਂਝ ਮਜ਼ਬੂਤ ਕਰਨ ਲਈ ਹਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਮੀਟਿੰਗ ਕਰਵਾਈ ਜਾਵੇਗੀ | ਇਸ ਮੌਕੇ ਨਿਸ਼ਾਨ ਸਿੰਘ ਸਿੱਧੂ, ਰਣਜੀਤ ਕੌਰ, ਕੁਲਦੀਪ ਸਿੰਘ ਸਿੱਧੂ, ਬਿਕਰਮ ਸਿੰਘ, ਜਸਪਾਲ ਸਿੰਘ, ਨਿਰਮਲ ਸਿੰਘ, ਸੰਨੀ ਸਿੰਘ, ਗਿੰਨੀ ਖੁਰਾਨਾ, ਮੋਨੂੰ ਸਮੇਤ ਹੋਰ ਕਈ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਪਾਬਲਾ ਵਲੋਂ ਸਾਇੰਸ ਲੈਬ ਦਾ ਉਦਘਾਟਨ ਅਗਲੀ ਖ਼ਬਰ ਟਰੈਫ਼ਿਕ ਇੰਚਾਰਜ ਜਗਮੋਹਨ ਸਿੰਘ ਦੀ ਅਗਵਾਈ ਹੇਠ ਵੈਨ ਚਾਲਕ ਦਾ ਪਰਸ, ਨਕਦੀ ਤੇ ਕਾਗ਼ਜ਼ ਸਮੇਤ ਕੀਤਾ ਵਾਪਸ
Ad Position 24