01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਟਰੈਫ਼ਿਕ ਇੰਚਾਰਜ ਜਗਮੋਹਨ ਸਿੰਘ ਦੀ ਅਗਵਾਈ ਹੇਠ ਵੈਨ ਚਾਲਕ ਦਾ ਪਰਸ, ਨਕਦੀ ਤੇ ਕਾਗ਼ਜ਼ ਸਮੇਤ ਕੀਤਾ ਵਾਪਸ

Ad Position 21
No active advertisement
ਅਜੀਤ ਡੈਸਕ 23-04-2026
ਚੌਲਾਂਗ, 22 ਅਪ੍ਰੈਲ (ਸੁਖਦੇਵ ਸਿੰਘ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਅੱਡਾ ਚੌਲਾਂਗ ਨਜ਼ਦੀਕ ਪੈਂਦੇ ਹਾਈਵੇ ੳੱੁਤੇ ਅੱਜ ਟਰੈਫ਼ਿਕ ਇੰਚਾਰਜ ਜਗਮੋਹਨ ਸਿੰਘ ਦੀ ਅਗਵਾਈ ਵਿਚ ਵੈਨ ਚਾਲਕ ਦਾ ਪਰਸ ਨਕਦੀ ਤੇ ਕਾਗ਼ਜ਼ ਸਮੇਤ ਵਾਪਸ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਟਰੈਫ਼ਿਕ ਇੰਚਾਰਜ ਜਗਮੋਹਨ ਸਿੰਘ ਨੇ ਦੱਸਿਆ ਕਿ ਮਾਣਯੋਗ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਤੇ ਡੀ. ਐੱਸ. ਪੀ. ਮਨਜੀਤ ਸਿੰਘ ਟਰੈਫਿਕ ਇੰਚਾਰਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਹਾਈਵੇ 'ਤੇ ਓਵਰ ਸਪੀਡ ਨਾਕਾ ਲਗਾਇਆ ਗਿਆ ਸੀ | ਦੁਪਹਿਰ ਵੇਲੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਰਾਏਪੁਰ ਨੂੰ ਇਕ ਪਰਸ ਲੱਭਾ ਜਿਸ ਦੀ ਜਾਂਚ ਕਰਨ ਤੇ ਇਹ ਪਰਸ ਮੁਹੰਮਦ ਰਮਜ਼ਾਨ ਪੁੱਤਰ ਛੋਟੂ ਵਾਸੀ ਬਿਜਨੌਰ ਯੂ. ਪੀ. ਦਾ ਪਤਾ ਲੱਗਾ ਜੋ ਵੈਨ ਨੰਬਰ ਡੀ. ਐੱਲ. 3 ਸੀ. 6280 ਰਾਹੀਂ ਵਾਪਸ ਜਾ ਰਿਹਾ ਸੀ | ਟਰੈਫਿਕ ਜਾਂਚ ਦੌਰਾਨ ਉਸ ਦਾ ਪਰਸ ਡਿਗ ਪਿਆ | ਅੱਜ ਇੰਚਾਰਜ ਜਗਮੋਹਨ ਸਿੰਘ, ਏ.ਐੱਸ.ਆਈ. ਪ੍ਰਵੀਨ ਕੁਮਾਰ, ਏ. ਐੱਸ. ਆਈ. ਜਸਪਾਲ ਸਿੰਘ, ਏ. ਐੱਸ. ਆਈ. ਗੁਰਨਾਮ ਸਿੰਘ ਤੇ ਭੁਪਿੰਦਰ ਸਿੰਘ ਸਾਬਕਾ ਸਰਪੰਚ ਨੇ 10 ਹਜ਼ਾਰ ਰੁਪਏ ਤੇ ਕਾਗ਼ਜ਼ਾਤ ਸਮੇਤ ਪਰਸ ਮੁਹੰਮਦ ਰਮਜ਼ਾਨ ਨੂੰ ਵਾਪਸ ਕੀਤਾ ਗਿਆ | ਇਸ ਮੌਕੇ ਮੁਹੰਮਦ ਰਮਜ਼ਾਨ ਨੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਤੇ ਟਰੈਫ਼ਿਕ ਇੰਚਾਰਜ ਤੇ ਪੂਰੀ ਟੀਮ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਲਾਹੌਰੀਆ ਮੁਹੱਲਾ 'ਚ ਸਮੱਸਿਆਵਾਂ ਦੇ ਹੱਲ ਲਈ ਵਾਸੀ ਲਾਮਬੰਦ, ਅਨੁਸ਼ਾਸਨੀ ਕਮੇਟੀ ਦਾ ਗਠਨ ਅਗਲੀ ਖ਼ਬਰ ਰਸੋਈ ਗੈਸ ਦੀ ਬੁਕਿੰਗ 45 ਦਿਨਾਂ ਤੋਂ ਘਟਾ ਕੇ 25 ਦਿਨ ਕਰਨ ਦੀ ਮੰਗ
Ad Position 24