ਹਾਜੀਪੁਰ, 22 ਅਪ੍ਰੈਲ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਤੋਂ ਆਸ ਪਾਸ ਦੇ ਪਿੰਡਾਂ 'ਚ ਰਸੋਈ ਗੈੱਸ ਦੀ ਬੁਕਿੰਗ 45 ਦਿਨਾਂ ਦੀ ਹੋਣ ਕਰਕੇ ਖਪਤਕਾਰਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਖਪਤਕਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਸੋਈ ਗੈੱਸ ਦਾ ਸਿਲੰਡਰ ਬੁਕਿੰਗ ਕਰਵਾਉਣ ਉਪਰੰਤ 45 ਦਿਨਾਂ ਬਾਅਦ ਮਿਲਦਾ ਹੈ ਜਦੋਂ ਘਰਾਂ 'ਚ ਗੈੱਸ ਸਿਲੰਡਰ ਇਕੋ ਮਹੀਨੇ ਵਰਤਣ ਤੋਂ ਬਾਅਦ ਖ਼ਤਮ ਹੋ ਜਾਂਦਾ ਹੈ ਤਾਂ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਖਪਤਕਾਰ ਦਵਿੰਦਰ ਸਿੰਘ, ਸੰਤੋਖ ਸਿੰਘ, ਕਰਨੈਲ ਸਿੰਘ, ਲਖਵਿੰਦਰ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਲਾਕੇ 'ਚ ਵੀ ਗੈੱਸ ਸਿਲੰਡਰ ਦੀ ਬੁਕਿੰਗ 21 ਤੋਂ 25 ਦਿਨਾਂ ਬਾਅਦ ਹੀ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਰਸੋਈ ਗੈੱਸ ਖ਼ਤਮ ਹੋਣ ਤੇ ਹੋ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ |