19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਮੰਚ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 25-04-2026
ਦਸੂਹਾ, 24 ਅਪ੍ਰੈਲ (ਭੁੱਲਰ)-ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿੱਤਿਕ ਮੰਚ (ਰਜਿ.) ਪੰਜਾਬ ਦੀ ਪਲੇਠੀ ਯੂਮ ਮੀਟਿੰਗ ਪ੍ਰਧਾਨ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਵਿਚ ਮੰਚ ਵਲੋਂ ਅਗਲੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸ ਮੀਟਿੰਗ ਵਿਚ ਸਰਵਸੰਮਤੀ ਨਾਲ ਇਹ ਸਹਿਮਤੀ ਪ੍ਰਗਟ ਕੀਤੀ ਗਈ ਕਿ ਮੰਚ ਦੁਆਬੇ ਦੇ ਸਾਹਿੱਤਿਕ ਧਰਾਤਲ ਨੂੰ ਹੋਰ ਮਜ਼ਬੂਤ ਕਰਨ ਲਈ ਇਲਾਕੇ ਦੇ ਸਾਰੇ ਉੱਭਰਦੇ ਸਾਹਿਤਕਾਂ ਨੂੰ ਇਸ ਮੰਚ ਤੇ ਇਕੱਤਰ ਕਰੇਗਾ ਅਤੇ ਸਾਹਿੱਤ ਜਗਤ ਦੇ ਸਿਰਮੋਚ ਸਾਹਿਤਕਾਰ ਕਹਾਣੀਕਾਰ, ਲੇਖਕ, ਨਾਟਕਕਾਰ, ਕਵੀ ਨਾਲ ਉੱਭਰਦੇ ਸਾਹਿਤਕਾਰਾਂ ਨਾਲ ਰੂ-ਬ-ਰੂ ਕਰਵਾਏਗਾ | ਇਸ ਸਬੰਧੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਵੇਗਾ ਜੋ ਸਾਰੇ ਪ੍ਰੋਗਰਾਮ ਦੀ ਰੂਪ ਰੇਖਾ ਤਿਆਰ ਕਰੇਗੀ | ਇਸ ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਕਹਾਣੀਕਾਰ ਲਾਲ ਸਿੰਘ ਦਸੂਹਾ ਦੀ ਬਰਸੀ ਮੌਕੇ ਬਾੜੀ ਲਾਲ ਸਿੰਘ ਵਿਚ ਹੋਣ ਵਾਲੇ ਸਾਲਾਨਾ ਲੇਖਕ ਮੇਲੇ ਵਿਚ ਸਨਮਾਨ, ਕਹਾਣੀ ਦਰਬਾਰ, ਪੁਸਤਕ ਸਟਾਲ, ਕਵੀ ਦਰਬਾਰ ਅਤੇ ਹੋਰ ਸਾਹਿੱਤਿਕ ਗਤੀਵਿਧੀਆਂ ਕਰਨ ਲਈ ਤਿਆਰੀਆਂ ਆਰੰਭਿਆ ਜਾਣ | ਇਸ ਲਈ ਕਹਾਣੀਕਾਰ ਲਾਲ ਸਿੰਘ ਦੇ ਪੰਜ ਸਮਕਾਲੀ ਦੀ ਸਰਪ੍ਰਸਤੀ ਵਿਚ ਇਕ ਕਮੇਟੀ ਦਾ ਗਠਨ ਕੀਤਾ ਜਾਵੇਗਾ | ਇਸ ਨਾਲ ਹੀ ਇੱਕ ਅਹਿਮ ਫ਼ੈਸਲਾ ਲਿਆ ਕਿ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਮੰਚ (ਰਜਿ.) ਪੰਜਾਬ ਦੁਆਬੇ ਦੇ ਵੱਖ-ਵੱਖ ਕਾਲਜਾਂ ਵਿਚ ਕਹਾਣੀ ਪ੍ਰਤੀਯੋਗਤਾ ਕਰਵਾ ਕੇ ਪਹਿਲੇ , ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਲਈ ਸਨਮਾਨ ਦੇਵੇਗਾ | ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਮੰਚ (ਰਜਿ.) ਪੰਜਾਬ ਸਾਲ ਵਿਚ ਇੱਕ ਵਾਰ ਉੱਭਰਦੇ ਲੇਖਕਾਂ ਦਾ ਇਕ ਕਿਤਾਬਚਾ ਵੀ ਪ੍ਰਕਾਸ਼ਿਤ ਕਰੇਗਾ | ਇਸ ਮੌਕੇ ਇਸ ਵਿਚ ਚੇਅਰਮੈਨ ਸੁਖਪਾਲਵੀਰ ਸਿੰਘ, ਵਾਈਸ ਪ੍ਰਧਾਨ ਜਗਜੀਤ ਸਿੰਘ, ਨਿਰਵੈਰ ਸਿੰਘ, ਰਸਮੀਤ ਕੁਮਾਰ, ਅਸ਼ੋਰ ਕੁਮਾਰ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਵਲ ਸਰਜਨ ਵਲੋਂ ਲੂ ਤੇ ਗਰਮੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਅਗਲੀ ਖ਼ਬਰ ਸੰਤ ਸੁਰਿੰਦਰ ਦਾਸ ਵੈੱਲਫੇਅਰ ਸੁਸਾਇਟੀ ਵਲੋਂ ਮੋਰਚਰੀ ਵੈਨ ਭੇਟ
Ad Position 24