13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਗਰਮੀ ਦੌਰਾਨ ਲੂ ਤੋਂ ਬਚਾਅ ਬਹੁਤ ਜ਼ਰੂਰੀ- ਡਾ. ਮਨਪ੍ਰੀਤ ਕੌਰ

Ad Position 21
No active advertisement
ਅਜੀਤ ਡੈਸਕ 25-04-2026
ਹੁਸ਼ਿਆਰਪੁਰ, 24 ਅਪ੍ਰੈਲ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਵਿਭਾਗ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਲੂ ਅਤੇ ਵੱਧ ਰਹੀ ਗਰਮੀ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਵਾਰ ਮੌਸਮ ਵਿਭਾਗ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਗਰਮੀ ਬਹੁਤ ਜ਼ਿਆਦਾ ਪਵੇਗੀ | ਗਰਮੀ ਦੌਰਾਨ ਦੁਪਹਿਰ ਨੂੰ ਗਰਮ ਅਤੇ ਖ਼ੁਸ਼ਕ ਹਵਾਵਾਂ ਚੱਲਦੀਆਂ ਹਨ ਜੋ ਕਿ ਬਹੁਤ ਖ਼ਤਰਨਾਕ ਹੁੰਦੀਆਂ ਹਨ | ਉਨ੍ਹਾਂ ਦੱਸਿਆ ਕਿ ਲੂ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਥੋੜੀ ਜਿਹੀ ਅਣਗਹਿਲੀ ਕਾਰਨ ਜਾਨ ਦਾ ਖ਼ਤਰਾ ਵੀ ਹੋ ਸਕਦਾ ਹੈ | ਉਨ੍ਹਾਂ ਦੱਸਿਆ ਕਿ ਕਈ ਬੱਚੇ ਸਵੇਰ ਨੂੰ ਸਕੂਲ ਜਾਣ ਵੇਲੇ ਖਾਣਾ ਖਾ ਕੇ ਨਹੀਂ ਜਾਂਦੇ, ਜਿਸ ਕਾਰਨ ਗਰਮੀ ਜਾਂ ਲੂ ਲੱਗਣ ਦਾ ਖ਼ਤਰਾ ਵੱਧ ਜਾਂਦਾ ਹੈ, ਇਸ ਲਈ ਬੱਚਿਆਂ ਨੂੰ ਕੁੱਝ ਖਿਲਾ ਕੇ ਹੀ ਸਕੂਲ ਭੇਜਿਆ ਜਾਵੇ | ਉਨ੍ਹਾਂ ਦੱਸਿਆ ਕਿ ਖ਼ੁਸ਼ਕ ਅਤੇ ਗਰਮ ਚਮੜੀ, ਚੱਕਰ ਆਉਣੇ, ਕਮਜ਼ੋਰੀ ਹੋਣਾ, ਬਹੁਤ ਜ਼ਿਆਦਾ ਪਿਆਸ ਲੱਗਣਾ , ਕੁੱਝ ਵੀ ਸਮਝ ਨਾ ਲੱਗਣਾ, ਬੇਹੋਸ਼ ਹੋਣ ਲੂ ਲੱਗਣ ਦੇ ਲੱਛਣ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਗਰਮੀ ਤੋਂ ਬਚਾਅ ਲਈ ਖੁੱਲ੍ਹੇ ਅਤੇ ਸੂਤੀ ਕੱਪੜੇ ਪਹਿਨੋ, ਪਾਣੀ ਜ਼ਿਆਦਾ ਪੀਓ, ਸ਼ਿਕੰਜਵੀ ਪੀਓ, ਆਈਸ ਕਰੀਮ ਖਾਓ, ਖਾਲੀ ਪੇਟ ਨਾ ਰਹੋ, ਠੰਢੀਆਂ ਚੀਜ਼ਾਂ ਖਾਓ, ਸਾਫ਼ ਤੇ ਤਾਜ਼ੀਆਂ ਵਸਤੂਆਂ ਖਾਣੀਆਂ ਚਾਹੀਦੀਆਂ ਹਨ | ਉਨ੍ਹਾਂ ਦੱਸਿਆ ਕਿ ਗਰਮੀ ਦੌਰਾਨ ਆਪਣੀਆਂ ਅੱਖਾਂ ਦਾ ਵੀ ਪੂਰਾ ਖਿਆਲ ਰੱਖਣਾ ਚਾਹੀਦਾ ਹੈ |
Ad Position 22
No active advertisement
ਪਿਛਲੀ ਖ਼ਬਰ ਵੱਸਣ ਗੋਤ ਜਠੇਰਿਆਂ ਦਾ ਮੇਲਾ 26 ਨੂੰ ਅਗਲੀ ਖ਼ਬਰ ਸੜਕ 'ਤੇ ਘਟੀਆ ਮਟੀਰੀਅਲ ਵਰਤਣ ਦੇ ਮਾਮਲੇ 'ਤੇ ਵਿਭਾਗ ਨੇ ਧਾਰੀ ਚੁੱਪ-ਚਰਚਾ ਦਾ ਵਿਸ਼ਾ ਬਣੀ
Ad Position 24