ਕੋਟਫ਼ਤੂਹੀ, 24 ਅਪ੍ਰੈਲ (ਅਟਵਾਲ)-ਡਾ. ਰਾਜ ਕੁਮਾਰ ਸਾਂਸਦ ਨੇ ਬੀਤੇ ਦਿਨ ਪਿੰਡ ਮੰਨਣਹਾਨਾ ਦੇ ਬਿਸਤ ਦੁਆਬ ਨਹਿਰ ਦੇ ਪੁਲ ਤੋ 18 ਫੁੱਟ ਚੌੜੀ ਸੜਕ ਜੋ ਬਹਿਰਾਮ ਮੁੱਖ ਮਾਰਗ ਤੱਕ ਰਿਪੇਅਰ ਹੋ ਇਕ ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਲਗਪਗ ਤਿੰਨ ਕਿੱਲੋਮੀਟਰ ਦੇ ਕਰੀਬ ਸੜਕ ਉੱਪਰ ਚੱਲ ਰਹੇ ਕੰਮ ਦੀ ਗੁਣਵੱਤਾ ਦੀ ਜਾਂਚ ਕੀਤੀ | ਇਸ ਮੌਕੇ ਉਨ੍ਹਾਂ ਬੀਤੇ ਕੁੱਝ ਦਿਨਾਂ ਤੋ ਸਥਾਨਕ ਪੱਤਰਕਾਰ ਅਵਤਾਰ ਸਿੰਘ ਅਟਵਾਲ ਵਲੋਂ ਰਿਪੇਅਰ ਹੋ ਕੇ ਬਣ ਰਹੀ ਸੜਕ ਉੱਪਰ ਕਈ ਸਥਾਨਾਂ ਉੱਪਰ ਠੇਕੇਦਾਰ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਸੜਕ ਨੂੰ ਬਿਨਾਂ ਪੁੱਟੇ ਉਵੇਂ ਹੀ ਪੁਰਾਣੀ ਸੜਕ ਉੱਪਰ ਲੁੱਕ ਬਜਰੀ ਦੀ ਪਾਈ ਜਾ ਰਹੀ ਪਰਤ ਦਾ ਵਿਰੋਧ ਕਰਦੇ ਇਸ ਪੁਰਾਣੀ ਸੜਕ ਦੀ ਲੁੱਕ ਬਜਰੀ ਵਾਲੀ ਪਰਤ ਉੱਪਰ ਟੱਕ ਲਗਾ ਕੇ ਲੁੱਕ ਬਜਰੀ ਪਾਉਣ ਦੀ ਮੁੱਦਾ ਉਠਾਇਆ ਸੀ, ਜਿਸ ਨੂੰ ਸਾਂਸਦ ਨੇ ਮੌਕੇ 'ਤੇ ਠੀਕ ਦੱਸਦੇ ਹੋਏ ਨਿਰਮਾਣ ਦਾ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਸੜਕ ਦੀ ਪੁਰਾਣੀ ਪਰਤ ਉੱਪਰ ਟੱਕ ਲਗਾ ਲੁੱਕ ਬਜਰੀ ਪਾਉਣ ਦਾ ਨਿਰਦੇਸ਼ ਦਿੱਤੇ | ਇਸ ਮੌਕੇ ਸਰਪੰਚ ਰਵੀ ਕੁਮਾਰ, ਗੁਰਮੇਲ ਸਿੰਘ ਅਟਵਾਲ, ਕ੍ਰਿਪਾਲ ਸਿੰਘ ਭਗਤੂਪੁਰ, ਪੰਡਿਤ ਕੁਸ਼ਵ ਕਰਨ, ਸੋਨੂੰ ਕੋਟਫ਼ਤੂਹੀ, ਡਾ. ਵਿਪਨ ਪਚਨੰਗਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੁਖਵਿੰਦਰ ਕੌਰ ਸੰਮਤੀ ਮੈਂਬਰ, ਅੰਮਿ੍ਤਪਾਲ ਸਿੰਘ, ਉਂਕਾਰ ਸਿੰਘ, ਬਲਕਾਰ ਸਿੰਘ, ਨੰਬਰਦਾਰ ਹਰਭਜਨ ਲਾਲ, ਸੋਰਵ, ਜਸਵੀਰ ਸਿੰਘ ਭਗਤੂਪੁਰ, ਜੋਗਾ ਸਿੰਘ ਦਾਤਾ, ਕਰਨੈਲ ਸਿੰਘ, ਨਿਰਮਲ ਕੁਮਾਰ, ਰਛਪਾਲ ਕਲੇਰ,ਤਰਸੇਮ ਸਿੰਘ, ਦਿਲਪ੍ਰੀਤ ਸਿੰਘ ਐਕਸੀਅਨ ਮੰਡੀ ਬੋਰਡ, ਐੱਸ. ਡੀ. ਓ. ਅਮਨ